Punjab

ਨਾਬਾਲਿਗ ਨਿਹੰਗ ਨੇ ਗੋਲਡਨ ਗੇਟ ‘ਤੇ ਖੜੇ ਹੋ ਕੇ ਮਾੜੀ ਹਰਕਤ !

ਬਿਉਰੋ ਰਿਪੋਰਟ : ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਏ ਗਏ ਕੌਮੀ ਇਨਸਾਫ ਮੋਰਚੇ ਵਿੱਚ ਪੁਲਿਸ ਨਾਲ ਭਿੜਨ ਵਾਲੇ ਅਤੇ ਸੁਰੱਖਿਆ ਜੈਕਟ ਪਾਉਣ ਵਾਲੇ ਨਾਬਾਲਿਗ ਨਿਹੰਗ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਹੈ । ਨਾਬਾਲਿਗ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਕੋਲ ਖੜੇ ਹੋ ਕੇ ਫਾਇਰਿੰਗ ਕਰ ਰਿਹਾ ਹੈ ਅਤੇ ਵੀਡੀਓ ਬਣਾ ਰਿਹਾ ਹੈ । ਇਸ ਦੇ ਬਾਅਦ ਪੁਲਿਸ ਨੇ ਨਾਬਾਲਿਗ ਨਿਹੰਗ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।

ਮੋਹਾਲੀ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਪੁਲਿਸ ਨਾਲ ਨਿਹੰਗਾਂ ਦੀ ਜਦੋਂ ਮੁੱਠਭੇੜ ਹੋਈ ਸੀ ਤਾਂ ਨਾਬਾਲਿਗ ਨਿਹੰਗ ਕਾਫੀ ਮਸ਼ਹੂਰ ਹੋਇਆ ਸੀ । ਪੁਲਿਸ ਨੇ ਇਸ ਨਾਬਾਲਿਗ ‘ਤੇ ਇਨਾਮ ਵੀ ਰੱਖਿਆ ਸੀ । ਸ਼ੁਰੂਆਤੀ ਸਮੇਂ ਦੌਰਾਨ ਨਿਹੰਗ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਖਿਡੌਣੇ ਵੇਚ ਦਾ ਸੀ । ਫਿਲਹਾਲ ਉਹ ਸੋਸ਼ਲ ਮੀਡੀਆ ‘ਤੇ ਰੀਲ ਅਤੇ ਗੋਲਡਨ ਗੇਟ ਦੇ ਕੋਲ ਸ਼ਰਦਾਈ ਦੀ ਰੇਹੜੀ ਲੱਗਾ ਕੇ ਗੁਜ਼ਾਰਾ ਕਰਦਾ ਹੈ । ਮਸ਼ਹੂਰ ਹੋਣ ਦੇ ਚੱਕਰ ਵਿੱਚ ਨਾਬਾਲਿਗ ਨਿਹੰਗ ਨੇ ਅੰਮ੍ਰਿਤਸਰ ਗੋਲਡਨ ਗੇਟ ‘ਤੇ ਇੱਕ ਰੀਲ ਤਿਆਰ ਕੀਤੀ ਹੈ ਜਿਸ ਵਿੱਚ ਉਹ ਫਾਇਰਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ

ਵੀਡੀਓ ਵਾਇਰਲ ਹੋਣ ਦੇ ਬਾਅਦ ਨਾਬਾਲਿਗ ਪੁਲਿਸ ਦੀ ਨਜ਼ਰ ਵਿੱਚ ਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਨਾਬਾਲਿਗ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਜੁਵੇਨਾਇਲ ਜੇਲ੍ਹ ਭੇਜ ਦਿੱਤਾ ਗਿਆ ਹੈ । ਉਧਰ ਪੁਲਿਸ ਇਸ ਨਾਬਾਲਿਗ ਤੋਂ ਪਿਸਤੌਲ ਦੇ ਬਾਰੇ ਪੁੱਛ-ਗਿੱਛ ਕਰ ਰਹੀ ਹੈ। ਨਾਬਾਲਿਗ ਹੋਣ ਦੀ ਵਜ੍ਹਾ ਕਰਕੇ ਉਸ ਕੋਲ ਲਾਇਸੈਂਸੀ ਪਸਤੌਲ ਨਹੀਂ ਹੋ ਸਕਦੀ ਹੈ ।
ਆਖਿਰ ਨਾਬਾਲਿਗ ਨਿਹੰਗ ਪਿਸਤੌਲ ਕਿੱਥੋ ਲੈਕੇ ਆਇਆ ? ਕੀ ਉਹ ਲਾਇਸੈਂਸੀ ਹੈ ਜਾਂ ਫਿਰ ਗੈਰ ਕਾਨੂੰਨੀ ? ਜੇਕਰ ਲਾਇਸੈਂਸੀ ਵੀ ਹੈ ਜਿਸ ਦੇ ਨਾਂ ‘ਤੇ ਹੈ ਪੁਲਿਸ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕਰ ਸਕਦੀ ਹੈ । ਉਸ ਦੀ ਗ੍ਰਿਫਤਾਰੀ ਹੋ ਸਕਦੀ ਹੈ । ਜੇਕਰ ਉਸ ਨੇ ਨਜ਼ਾਇਜ਼ ਤਰੀਕੇ ਨਾਲ ਪਸਤੌਲ ਹਾਸਲ ਕੀਤੀ ਹੈ ਤਾਂ ਕਿਸ ਨੇ ਦਿੱਤੀ ਹੈ ਉਸ ਕੋਲ ਪੈਸੇ ਕਿੱਥੋ ਆਏ ਇਸ ਚੀਜ਼ ਦੀ ਪੁਲਿਸ ਜਾਂਚ ਕਰ ਰਹੀ ਹੈ । ਪੁਲਿਸ ਇਸ ਮਾਮਲੇ ਨੂੰ ਬਿਲਕੁਲ ਵੀ ਹਲਕੇ ਨਾਲ ਨਹੀਂ ਲੈ ਰਹੀ ਹੈ। ਇਹ ਸਿਰਫ਼ ਗੋਲਡਨ ਗੇਟ ‘ਤੇ ਵੀਡੀਓ ਬਣਾਉਣ ਦਾ ਹੀ ਮਾਮਲਾ ਨਹੀਂ ਬਲਕਿ ਆਮ ਲੋਕਾਂ ਵਿੱਚ ਗਲਤ ਸੁਨੇਹਾ ਦਿੱਤਾ ਜਾ ਰਿਹਾ ਹੈ ।