ਮੋਗਾ (Moga) ਜ਼ਿਲ੍ਹੇ ਦੇ ਪਿੰਡ ਦੁੱਨੇਕੇ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਲੰਘਦੀ ਨਹਿਰ ਵਿੱਚ ਡੁੱਬਣ ਕਾਰਨ 17 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਲੜਕਾ ਆਪਣੇ ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ ਸੀ। ਉਹ ਨਹਿਰ ‘ਚ ਡਿੱਗ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਇਸ ਲੜਕੇ ਦੀ ਉਮਰ 17 ਸਾਲ ਸੀ ਅਤੇ ਉਸ ਦੀ ਪਹਿਚਾਣ ਜਸਦੀਪ ਸਿੰਘ ਵਜੋਂ ਹੋਈ ਹੈ। ਉਹ ਸਕੂਲ ਤੋਂ ਵਾਪਸ ਆ ਕੇ ਆਪਣੇ ਦੋਸਤਾਂ ਨਾਲ ਨਹਿਰ ਵਿੱਚ ਨਹਾਉਣ ਚਲਾ ਗਿਆ। ਉਸ ਦਾ ਅਚਾਨਕ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿੱਚ ਜਾ ਡਿੱਗਾ, ਜਿਸ ਕਾਰਨ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ – ਅਕਾਲੀ ਦਲ ਨੇ ਨਵੀਂ ਕੋਰ ਕਮੇਟੀ ਦਾ ਕੀਤਾ ਐਲਾਨ, ਇਨ੍ਹਾਂ ਲੀਡਰਾਂ ਨੂੰ ਮਿਲੀ ਥਾਂ