‘ਦ ਖ਼ਾਲਸ ਬਿਊਰੋ : ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਮੁਫ਼ਤੀ ਅਬਦੁੱਲ ਸ਼ਕੂਰ ਦੀ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਇਸਲਾਮਾਬਾਦ ਪੁਲੀਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਮੈਰੀਅਟ ਤੋਂ ਸਕੱਤਰੇਤ ਚੌਂਕ ਵੱਲ ਜਾਂਦੇ ਸਮੇਂ ਮੰਤਰੀ ਦੀ ਕਾਰ ਇੱਕ ਹੈਲਿਕਸ ਰੈਵੋ ਕਾਰ ਨਾਲ ਟਕਰਾ ਗਈ। ਹਾਦਸੇ ਮਗਰੋਂ ਮੁਫ਼ਤੀ ਅਬਦੁੱਲ ਸ਼ਕੂਰ ਨੂੰ ਪੌਲੀਕਲੀਨਿਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲੀਸ ਮੁਤਾਬਕ ਘਟਨਾ ਸਮੇਂ ਹੈਲਿਕਸ ਰੈਵੋ ਨਾਲ ਕਾਰ ਵਿੱਚ ਮੌਜੂਦ 5 ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰੀ ਰਾਣਾ ਸਨਾਉਲਾ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।