Punjab

ਅੰਮ੍ਰਿਤਸਰ ਕੁਲਚਾ ਵਿਵਾਦ ‘ਤੇ ਮੰਤਰੀ ਹੇਅਰ ਦਾ ਬਿਆਨ, ਹੋਟਲ ‘ਚ ਕੁਲਚੇ ਖਾਣ ਦੀ ਗੱਲ ਸਾਬਤ ਕਰੇ ਮਜੀਠੀਆ…

Minister Hare's statement on the Amritsar Kulcha controversy, Majithia should prove the matter of eating Kulcha in the hotel...

ਅੰਮ੍ਰਿਤਸਰ : ਪੰਜਾਬ ਵਿੱਚ ਅੰਮ੍ਰਿਤਸਰ ਕੁਲਚੇ ਨੂੰ ਲੈ ਕੇ ਸ਼ੁਰੂ ਹੋਈ ਸਿਆਸਤ ਹੁਣ ਗਰਮਾ ਰਹੀ ਹੈ। ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਤੀਕਿਰਿਆ ਦਿੱਤੀ ਹੈ। ਮੀਤ ਹੇਅਰ ਨੇ ਬਿਕਰਮ ਮਜੀਠੀਆ ਨੂੰ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ। ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣਗੇ, ਨਹੀਂ ਤਾਂ ਉਨ੍ਹਾਂ ਨੂੰ ਇਸ ਲਈ ਮੁਆਫੀ ਮੰਗਣੀ ਪਵੇਗੀ।

ਮੀਤ ਹੇਅਰ ਨੇ ਅਕਾਲੀ ਦਲ ਉੱਤੇ ਘਟੀਆ ਪੱਧਰ ਦੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ । ਮੀਤ ਹੇਅਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕੁਲਚਾ ਲੈਂਡ ਦੁਕਾਨ ਤੋਂ ਕੁਲਚੇ ਖਾਧੇ ਸਨ ਨਾ ਕਿ ਕਿਸੇ ਹੋਟਲ ਵਿੱਚ ਬੈਠ ਕੇ ਖਾਧੇ ਸਨ।

ਮੰਤਰੀ ਮੀਤ ਹੇਅਰ ਨੇ ਕੁਲਚੇ ਕਾਂਡ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਅਕਾਲੀ ਦਲ ‘ਤੇ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੋਟਲਾਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ। ਮੀਤ ਹੇਅਰ ਨੇ ਵਿਰੋਧੀ ਧਿਰ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਬਿਕਰਮ ਮਜੀਠੀਆ ਅਤੇ ਪੱਤਰਕਾਰ ਸਾਬਤ ਕਰ ਦਿੰਦੇ ਹਨ ਕਿ ਉਨ੍ਹਾਂ ਨੇ ਹੋਟਲ ਤੋਂ ਕੁਲਚੇ ਮੰਗਵਾਏ ਸਨ ਤਾਂ ਉਹ ਸਿਆਸਤ ਛੱਡ ਦੇਣਗੇ। ਨਹੀਂ ਤਾਂ ਮਜੀਠੀਆ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਬੀਤੇ ਦਿਨ ਹੀ ਆਮ ਆਦਮੀ ਪਾਰਟੀ (ਆਪ) ਦੇ 3 ਮੰਤਰੀਆਂ ‘ਤੇ ਦੋਸ਼ ਲਾਏ ਸਨ। ਮਜੀਠੀਆ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਮਸ਼ਹੂਰ ਐਮਕੇ ਇੰਟਰਨੈਸ਼ਨਲ ਨੇ ਅੰਮ੍ਰਿਤਸਰ ਕੁਲਚਾ ਖਾਣ ਲਈ ਕਮਰੇ ਦੇ ਪੈਸੇ ਮੰਗਣ ‘ਤੇ ਹੋਟਲ ਨੂੰ 3 ਨੋਟਿਸ ਦਿੱਤੇ ਹਨ ਅਤੇ ਬੰਦ ਕਰਨ ਦੀ ਧਮਕੀ ਦਿੱਤੀ ਹੈ। ਆਖਰਕਾਰ ਹੁਣ ਹੋਟਲ ਮਾਲਕ ਨੇ ਅਦਾਲਤ ਤੋਂ ਸਟੇਅ ਲੈ ਲਿਆ ਹੈ।