The Khalas Tv Blog Others ਸਿੱਖਿਆ ਮੰਤਰੀ ‘ਅਧਿਆਪਕ’ ਦੇ ਕੁਮੈਂਟ ‘ਤੇ ਭੜਕੇ! ਕਿਹਾ ‘ਸ਼ਰਮ’ ਕਰੋ,’ਨਾਨਸੈਂਸ ਕ੍ਰਿਏਟ’ ਕਰ ਰਹੇ ਹੋ! ਅਧਿਆਪਕ ਨੇ ਵੀ ਦਿੱਤਾ ਤਗੜਾ ਜਵਾਬ !
Others

ਸਿੱਖਿਆ ਮੰਤਰੀ ‘ਅਧਿਆਪਕ’ ਦੇ ਕੁਮੈਂਟ ‘ਤੇ ਭੜਕੇ! ਕਿਹਾ ‘ਸ਼ਰਮ’ ਕਰੋ,’ਨਾਨਸੈਂਸ ਕ੍ਰਿਏਟ’ ਕਰ ਰਹੇ ਹੋ! ਅਧਿਆਪਕ ਨੇ ਵੀ ਦਿੱਤਾ ਤਗੜਾ ਜਵਾਬ !

ਫੇਸਬੁਕ 'ਤੇ ਮੰਤਰੀ ਹਰਜੋਤ ਬੈਂਸ ਅਧਿਆਪਕ ਦੇ ਨਾਲ ਉਲਝੇ

ਬਿਉਰੋ ਰਿਪੋਰਟ :

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਇੱਕ ਵਾਰ ਮੁੜ ਤੋਂ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਤਿੱਖਾ ਵਿਵਾਦ ਹੋਇਆ ਹੈ । ਮਹੀਨੇ ਪਹਿਲਾਂ ਜਦੋਂ ਉਹ ਇੱਕ ਸਕੂਲ ਵਿੱਚ ਖੇਡਾਂ ਦਾ ਉਦਘਾਟਨ ਕਰਨ ਗਏ ਸਨ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਉਨ੍ਹਾਂ ਦੇ ਖਿਲਾਫ ਨਾਅਰੇ ਲਾਏ ਸਨ ਤਾਂ ਸਕੂਲ ਤੋਂ ਨਿਕਲ ਦੇ ਹੋਏ ਉਨ੍ਹਾਂ ਦੀ ਅਧਿਆਪਕਾਂ ਨਾਲ ਬਹਿਸ ਹੋ ਗਈ ਸੀ । ਇਸ ਵਾਰ ਸੋਸ਼ਲ ਮੀਡੀਆ ‘ਤੇ ਬੈਂਸ ਵੱਲੋਂ ਦਿੱਤੇ ਗਏ ਬਿਆਨ ਦਾ ਅਧਿਆਪਕਾਂ ਵੱਲੋਂ ਵੀ ਤਿੱਖਾ ਜਵਾਬ ਦਿੱਤਾ ਗਿਆ ਹੈ । ਦਰਅਸਲ ਮੰਤਰੀ ਬੈਂਸ ਨੇ ਲੀਬੀਆ ਵਿੱਚ ਫਸੇ ਭਾਰਤੀਆਂ ਨੂੰ ਲੈਕੇ ਫੇਸਬੁਕ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ । ਪਰ ਇਸ ਪੋਸਟ ਨੂੰ ਲੈਕੇ ਅਧਿਆਪਕ ਨੇ ਉਨ੍ਹਾਂ ‘ਤੇ ਤੰਜ ਕੱਸ ਦੇ ਹੋਏ ਸਵਾਲ ਕੀਤਾ । ਜਿਸ ਨੂੰ ਪੜਨ ਤੋਂ ਬਾਅਦ ਉਹ ਭੜਕ ਗਏ ।

ਵੀਡੀਓ ਵਿੱਚ ਬੈਂਸ ਲੀਬੀਆ ਵਿੱਚ ਫਸੇ ਪੰਜਾਬੀਆਂ ਨੂੰ ਖਾਣ ਦੇ ਲਈ ਜ਼ਰੂਰੀ ਚੀਜ਼ਾ ਪਹੁੰਚਾਉਣ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਸਨ, ਤਾਂ ਹੀ ਪ੍ਰੀਤ ਨਕੋਦਰ ਨਾਂ ਦੇ ਇੱਕ ਕੰਪਿਉਟਰ ਅਧਿਆਪਕ ਨੇ ਪੱਕਾ ਕਰਨ ਦਾ ਕਮੈਂਟ ਕਰ ਦਿੱਤਾ,ਪ੍ਰੀਤ ਨੇ ਲਿਖਿਆ ‘ਕਿ ਸਕੂਲ ਨੂੰ ਡਿਜਿਟਲ ਕਰਨ ਵਿੱਚ ਕੰਪਿਉਟਰ ਅਧਿਆਪਕਾਂ ਦਾ ਅਹਿਮ ਯੋਗਦਾਨ ਹੈ । ਪਰ ਬੀਤੇ ਸਾਲਾਂ ਦੌਰਾਨ ਉਨ੍ਹਾਂ ਨੂੰ ਹੱਕ ਨਹੀਂ ਦਿੱਤਾ ਜਾ ਰਿਹਾ ਹੈ’ । ਕੁਮੈਂਟ ਵੇਖਣ ਤੋਂ ਬਾਅਦ ਮੰਤਰੀ ਬੈਂਸ ਭੜਕ ਗਏ । ਉਨ੍ਹਾਂ ਨੇ ਫੋਰਨ ਪ੍ਰੀਤ ਨੂੰ ਜਵਾਬ ਦਿੰਦੇ ਹੋਏ ਕਿਹਾ ‘ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ । ਕੁਝ ਲੋਕ ਵਿਦੇਸ਼ ਵਿੱਚ ਫਸੇ ਹਨ । ਉਹ ਵੀ ਕਿਸੇ ਦੇ ਪੁੱਤਰ ਹਨ । ਤੁਸੀਂ ਆਪਣੀ ਪਰੇਸ਼ਾਨੀ ਮੈਨੂੰ ਮੇਲ ਕਰ ਸਕਦੇ ਹੋ । ਸਿਰਫ਼ ਨਾਨਸੈਂਸ ਕ੍ਰਿਏਟ ਕਰਨੀ ਹੁੰਦੀ ਹੈ । ਘੱਟੋ-ਘੱਟ ਪੋਸਟ ਦੀ ਸੈਂਸਿਟਿਵਿਟੀ ਵੇਖ ਲਿਆ ਕਰੋ’ ।

12 ਭਾਰਤੀ ਫਸੇ ਵਿਦੇਸ਼ ਵਿੱਚ

ਮੰਤਰੀ ਬੈਸ ਨੇ ਲੀਬੀਆ ਵਿੱਚ ਫਸੇ ਸਾਰੇ 12 ਭਾਰਤੀਆਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਭਾਰਤੀ ਸਫਾਰਤਖਾਨੇ ਅਤੇ ਧੋਖਾਧੜੀ ਪੀੜਤਾਂ ਦੇ ਨਾਲ ਸੰਪਰਕ ਵਿੱਚ ਹਨ। ਬੈਂਸ ਨੇ ਦੱਸਿਆ ਕਿ ਉਹ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿੱਚ ਹਨ। ਭਾਰਤੀ ਸਫਾਰਤਖਾਨੇ ਨੇ 12 ਭਾਰਤੀਆਂ ਦੇ ਨਾਲ ਸੰਪਰਕ ਕਰ ਲਿਆ ਹੈ । ਇਨ੍ਹਾਂ 12 ਭਾਰਤੀਆਂ ਵਿੱਚੋਂ 7 ਜ਼ਿਲ੍ਹਾਂ ਰੂਪਨਗਰ ਅਤੇ 4 ਉਨ੍ਹਾਂ ਦੇ ਗੁਆਂਢੀ ਪਿੰਡ ਲੰਗਮਜਰੀ, 1 ਆਸਪੁਰ, 1 ਮੋਗਾ,1 ਕਪੂਰਥਲਾ, 1 ਹਿਮਚਾਲ ਅਤੇ 1 ਬਿਹਾਰ ਤੋਂ ਹਨ ।

ਪੀੜਤਾਂ ਨੂੰ ਖਾਣਾ ਅਤੇ ਪੈਸੇ ਦਿੱਤੇ ਗਏ

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਲੀਬੀਆ ਵਿੱਚ ਫਸੇ ਨੌਜਵਾਨਾਂ ਨਾਲ ਵੀਡੀਓ ਸਾਂਝਾ ਕੀਤਾ । ਪੀੜਤ ਹੁਣ ਭਾਰਤੀ ਸਫਾਰਤਖਾਨੇ ਦੇ ਸੰਪਰਕ ਵਿੱਚ ਹਨ। ਉਨ੍ਹਾਂ ਨੂੰ ਖਾਣ ਕੇ ਪੈਕੇਟ ਅਤੇ 100 ਦੀਰਾਮ ਦਿੱਤੇ ਗਏ ਹਨ ਤਾਂਕਿ ਕੁਝ ਦਿਨ ਦੇ ਲਈ ਉਹ ਆਪਣੇ ਖਾਣੇ ਅਤੇ ਜ਼ਰੂਰਤ ਦੀਆਂ ਚੀਜ਼ਾਂ ਦਾ ਇੰਤਜ਼ਾਮ ਕਰ ਸਕਣ। ਉਧਰ ਇੱਕ ਭਾਰਤੀ ਨੂੰ ਮਾਮੂਲੀ ਸੱਟਾ ਵੀ ਲੱਗੀਆਂ ਹਨ,ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਏਜੰਟ ਨੇ ਫਸਾਏ ਸਨ ਨੌਜਵਾਨ

ਮੰਤਰੀ ਬੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੇ 12 ਨੌਜਵਾਨ ਏਜੰਟ ਦੇ ਵਰਗਲਾਉਣ ਵਿੱਚ ਆ ਗਏ ਅਤੇ ਮੁਲਜ਼ਮ ਏਜੰਟ ਨੇ ਸਾਰਿਆਂ ਨੂੰ ਦੁਬਾਈ ਦੇ ਰਸਤੇ ਲੀਬੀਆ ਪਹੁੰਚਾ ਦਿੱਤਾ । ਜਿੱਥੇ ਨੌਜਵਾਨਾਂ ਨੂੰ ਕੁੱਟਿਆ ਗਿਆ ਅਤੇ ਬੰਦੀ ਬਣਾਇਆ ਗਿਆ । ਬੈਂਸ ਨੇ ਉਮੀਦ ਜਤਾਈ ਕਿ ਉਹ ਜਲਦ ਭਾਰਤ ਪਰਤਨਗੇ । ਜ਼ਰੂਰੀ ਪੇਪਰਾਂ ‘ਤੇ ਕੰਮ ਚੱਲ ਰਿਹਾ ਹੈ । ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਚਾਰ ਦਿਨਾਂ ਵਿੱਚ ਵਾਪਸੀ ਹੋਵੇਗੀ ।

Exit mobile version