International

ਮਾਰੀਉਪੋਲ ਵਿੱਚ ਫਸੇ ਹੋਏ ਨੇ ਲੱਖ ਦੇ ਕਰੀਬ ਨਾਗਰਿਕ : ਜ਼ੇਲੇਂਸਕੀ

ਦ ਖ਼ਾਲਸ ਬਿਊਰੋ : ਰੂਸ ਦਾ ਯੂਕਰੇਨ ‘ਤੇ ਹ ਮਲੇ ਦਾ ਅੱਜ 28ਵਾਂ ਦਿਨ ਹੈ। 28ਵੇਂ ਦਿਨ ਵੀ ਦੋਵੇਂ ਦੇਸ਼ਾਂ ਵਿਚਕਾਰ ਲਗਾਤਾਰ ਜੰ ਗ ਜਾਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਦੇਸ਼ ਦੇ ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਰੂਸੀ ਬੰ ਬ ਧਮਾ ਕਿਆਂ ਦੇ ਵਿਚਕਾਰ ਲਗਭਗ ਇੱਕ ਲੱਖ ਦੇ ਕਰੀਬ ਨਾਗਰਿਕ ਅਜੇ ਵੀ ਫਸੇ ਹੋਏ ਹਨ। ਆਪਣੇ ਫੇਸਬੁੱਕ ਪੇਜ ‘ਤੇ ਉਨ੍ਹਾਂ ਨੇ ਕਿਹਾ, ”ਸ਼ਹਿਰ ‘ਚ ਅਜੇ ਵੀ ਇਕ ਲੱਖ ਦੇ ਕਰੀਬ ਲੋਕ ਬੇਹੱਦ ਅਣਮਨੁੱਖੀ ਹਾਲਾਤ ‘ਚ ਫਸੇ ਹੋਏ ਹਨ।ਉੱਥੇ ਰੂਸੀ ਫੌਜ ਨੇ ਪੂਰੀ ਤਰ੍ਹਾਂ ਘੇਰਾ ਬੰਦੀ ਕਰ ਰੱਖੀ ਹੈ, ਉਥੇ ਲੋਕਾਂ ਕੋਲ ਨਾ ਤਾਂ ਖਾਣਾ ਹੈ, ਨਾ ਹੀ ਪਾਣੀ ਅਤੇ ਨਾ ਹੀ ਦਵਾਈ।

ਉਨ੍ਹਾਂ ਨੇ ਕਿਹਾ ਕਿ ਮਨੁੱਖਤਾਵਾਦੀ ਗਲਿਆਰੇ ਰਾਹੀਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਰੂਸ ਦੇ “ਨਿਰੰਤਰ ਬੰ ਬ ਧਮਾ ਕਿਆਂ ਅਤੇ ਡਰ ਫੈਲਾਉਣ” ਕਾਰਨ ਰੁਕਾਵਟ ਆਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਮਾਨਵਤਾਵਾਦੀ ਰਾਹਤ ਕਾਰਜਾਂ ਲਈ ਆਏ ਕੁਝ ਲੋਕਾਂ ਨੂੰ ਰੂਸ ਨੇ ਬੰ ਦੀ ਬਣਾ ਲਿਆ, ਜਿਨ੍ਹਾਂ ਵਿੱਚ ਯੂਕਰੇਨ ਦੇ ਸਰਕਾਰੀ ਕਰਮਚਾਰੀ ਅਤੇ ਉਨ੍ਹਾਂ ਦੇ ਬੱਸ ਡਰਾਈਵਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕੈ ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ “ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਵਿਚਕਾਰ, ਮੰਗਲਵਾਰ ਨੂੰ ਮਾਰੀਉਪੋਲ ਤੋਂ 7,026 ਨਾਗਰਿਕਾਂ ਨੂੰ ਕੱਢਿਆ ਗਿਆ ਹੈ।”