Punjab

ਬੈਂਕ ਦੇ ਬਾਹਰੋਂ ਲੱਖਾਂ ਰੁਪਏ ਹੋਏ ਚੋਰੀ! ਪੁਲਿਸ ਵੱਲੋਂ ਜਾਂਚ ਸ਼ੁਰੂ

ਬਿਉਰੋ ਰਿਪੋਰਟ – ਲੁਧਿਆਣਾ (Ludhiana) ਦੇ ਵਿਸ਼ਵਕਰਮਾ ਚੌਕ ਨੇੜੇ ਆਈਸੀਆਈਸੀਆਈ ਬੈਂਕ (ICICI Bank) ਦੇ ਬਾਹਰੋਂ ਇਕ ਸਵਿਫਟ ਕਾਰ ਵਿਚੋਂ 14 ਲੱਖ ਰੁਪਏ ਚੋਰੀ ਹੋਏ ਹਨ। ਇਕ ਵਿਅਕਤੀ ਬੈਂਕ ਦੇ ਬਾਹਰ ਆਉਂਦਾ ਹੈ ਅਤੇ ਉਹ ਆਪਣੀ ਕਾਰ ਬੈਂਕ ਦੇ ਬਾਹਰ ਲਗਾ ਕੇ ਅੰਦਰ ਚਲਾ ਜਾਂਦਾ ਹੈ ਅਤੇ ਜਦੋਂ ਉਹ ਵਾਪਸ ਆ ਕੇ ਦੇਖਦਾ ਹੈ ਕਿ ਉਸ ਦੀ ਕਾਰ ਦੀ ਸੀਟ ਦੇ ਥੱਲੇ ਰੱਖਿਆ ਬੈਗ ਗਾਇਬ ਸੀ। ਉਹ ਵਿਅਕਤੀ ਇਕ ਕਾਰੋਬਾਰੀ ਹੈ ਅਤੇ ਉਸ ਦੇ ਮੁਤਾਬਕ ਬੈਗ ਵਿਚ ਇਕ ਲੈਪਟਾਪ, ਜ਼ਰੂਰੀ ਦਸਤਾਵੇਜ਼ ਅਤੇ 14 ਲੱਖ ਦੇ ਕਰੀਬ ਰੁਪਏ ਸਨ। ਘਟਨਾ ਦੇ ਵਾਪਰਨ ਦੇ ਤੁਰੰਤ ਬਾਅਦ ਉਸ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ।

ਪੁਲਿਸ ਵੱਲੋਂ ਇਸ ਮਾਮਲੇ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਕਾਰੋਬਾਰੀ ਵਿਅਕਤੀ ਇਕ ਲਿਫਾਫਾ ਵਪਾਰੀ ਹੈ ਅਤੇ ਉਸ ਦੀ ਪਹਿਚਾਣ ਯਾਸ਼ਿਕ ਸਿੰਗਲਾ ਅਮਿਹਦਗੜ੍ਹ ਵਜੋਂ ਹੋਈ ਹੈ। ਉਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਕਰਜ਼ੇ ਦੀ ਕਿਸ਼ਤ ਦੇਣ ਲਈ ਆਇਆ ਸੀ ਪਰ ਜਦੋਂ ਉਹ ਬੈਂਕ ਦੇ ਬਾਹਰੋਂ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਬੈਗ ਗਾਇਬ ਹੈ। ਪੁਲਿਸ ਚੌਕੀ ਮਿਲਰ ਗੰਜ ਇਸ ਮਾਮਲੇ ਵਿਚ ਜਾਂਚ ਪੜਤਾਲ ਕਰ ਰਹੀ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੱਕ ਪਹੁੰਚਣ ਲਈ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੀ ਹੈ।

ਇਹ ਵੀ ਪੜ੍ਹੋ –  ਮਾਸੂਮ ਬੱਚੀ ‘ਤੇ ਅਧਿਆਪਕਾ ਦਾ ਤਸ਼ੱਦਦ, ਥੱਪੜ ਮਾਰ-ਮਾਰ ਮੂੰਹ ਕੀਤਾ ਲਾਲ, ਹਸਪਤਾਲ ਵਿੱਚ ਦਾਖਲ