India Punjab

ਭਾਰਤ ‘ਚ ਮਹਿੰਗਾ ਹੋਇਆ ਦੁੱਧ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੂਰੇ ਦੇਸ਼ ਵਿੱਚ ਅਮੁਲ ਦੁੱਧ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੈ। ਅਮੁਲ ਦੁੱਧ ਦੀ ਕੀਮਤ ਵਿੱਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ। ਇੱਕ ਮਾਰਚ ਤੋਂ ਨਵੀਆਂ ਕੀਮਤਾਂ ਲਾਗੂ ਹੋਣਗੀਆਂ। ਅਮੁਲ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਸਾਰੀਆਂ ਕਿਸਮਾਂ ਲਈ ਕੀਤਾ ਗਿਆ ਹੈ ਜਿਵੇਂ ਕਿ ਗੋਲਡ, ਤਾਜ਼ਾ, ਸ਼ਕਤੀ, ਟੀ-ਸਪੈਸ਼ਲ, ਗਾਂ ਅਤੇ ਮੱਝ ਦਾ ਦੁੱਧ, ਆਦਿ। ਅਮੁਲ ਗੋਲਡ ਦੁੱਧ ਦੀ ਕੀਮਤ ਹੁਣ 500 ml ‘ਤੇ 30 ਰੁਪਏ, ਅਮੁਲ ਤਾਜ਼ਾ ਦੀ ਕੀਮਤ 500 ml ‘ਤੇ 24 ਰੁਪਏ ਅਤੇ ਅਮੁਲ ਸ਼ਕਤੀ ਦੀ ਕੀਮਤ 500 ml ‘ਤੇ 27 ਰੁਪਏ ਹੋਵੇਗੀ। ਅਮੁਲ ਨੇ ਕਰੀਬ ਸੱਤ ਮਹੀਨੇ ਅਤੇ 27 ਦਿਨਾਂ ਬਾਅਦ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਜੁਲਾਈ 2021 ਵਿੱਚ ਦੋ ਰੁਪਏ ਪ੍ਰਤੀ ਲੀਟਰ ਵਧਾਈ ਗਈ ਸੀ।