India Punjab

ਮੁੜ ਮਹਿੰਗਾ ਹੋਇਆ ਦੁੱਧ, ਇੱਥੇ ਜਾਣੋ ਕੀਮਤਾਂ

Milk became expensive again, know the prices here

‘ਦ ਖ਼ਾਲਸ ਬਿਊਰੋ : ਦੁੱਧ (Milk)  ਦੀਆਂ ਕੀਮਤਾਂ (Prices) ਵਿੱਚ ਇੱਕ ਵਾਰ ਮੁੜ ਵਾਧਾ ਹੋ ਗਿਆ ਹੈ। ਅਮੁਲ ਕੰਪਨੀ (Amul Company) ਨੇ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਹੋਰ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੰਪਨੀ 9 ਵਾਰੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਚੁੱਕੀ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਨੇ ਦੱਸਿਆ ਕਿ ਅਮੁਲ ਨੇ ਹਰ ਤਰ੍ਹਾਂ ਦੇ ਸੈਸ਼ੇਟ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦੁੱਧ ਦੀਆਂ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋਣਗੀਆਂ। ਇੱਕ ਸਾਲ ਵਿੱਚ ਇਸ ਦੀ ਕੀਮਤ ਵਿੱਚ 8 ਰੁਪਏ ਦਾ ਵਾਧਾ ਹੋਇਆ ਹੈ।

ਜਾਣੋ ਦੁੱਧ ਦੀਆਂ ਕੀਮਤਾਂ

  • ਹੁਣ ਅੱਧਾ ਲੀਟਰ ਅਮੁਲ ਤਾਜ਼ਾ ਦੁੱਧ 27 ਰੁਪਏ ‘ਚ ਮਿਲੇਗਾ
  • ਇਸ ਦੇ 1 ਲੀਟਰ ਦੇ ਪੈਕੇਟ ਦੀ ਕੀਮਤ 54 ਰੁਪਏ ਹੋਵੇਗੀ।
  • ਅਮੁਲ ਗੋਲਡ ਦਾ ਅੱਧਾ ਕਿਲੋ ਦਾ ਪੈਕੇਟ ਯਾਨਿ ਫੁੱਲ ਕਰੀਮ ਦੁੱਧ ਹੁਣ 33 ਰੁਪਏ ‘ਚ ਮਿਲੇਗਾ
  • 1 ਲੀਟਰ ਲਈ 66 ਰੁਪਏ ਦੇਣੇ ਪੈਣਗੇ।
  • ਅੱਧਾ ਲੀਟਰ ਅਮੁਲ ਗਾਂ ਦਾ ਮਿਲਕ ਦੀ ਕੀਮਤ 28 ਰੁਪਏ ਹੋਵੇਗੀ
  • 1 ਲੀਟਰ ਲਈ 56 ਰੁਪਏ ਦੇਣੇ ਹੋਣਗੇ
  • ਅਮੁਲ ਮੱਝ ਦੇ ਦੁੱਧ ਦੀ ਅੱਧਾ ਲੀਟਰ ਕੀਮਤ 35 ਰੁਪਏ ਹੋਵੇਗੀ
  • ਇੱਕ ਲੀਟਰ ਲਈ 70 ਰੁਪਏ ਅਦਾ ਕਰਨੇ ਪੈਣਗੇ।