India

ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਤਾਂ ਮਾਂ ਬੈਂਕ ਦੀ ਗੱਲ ਨਹੀਂ ਕਰਦੀ, ਉਸ ਨੂੰ ਤੁਰੰਤ ਖਾਣ ਨੂੰ ਦਿੰਦੀ ਹੈ-ਰਾਹੁਲ ਗਾਂਧੀ

‘ਚ ਖ਼ਾਲਸ ਬਿਊਰੋ :- ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ 20 ਲੱਖ ਕਰੋੜ ਦੇ ਰਾਹਤ ਪੈਕੇਜ ‘ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਦਿਆਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਤੁਰੰਤ ਮਦਦ ਕਰਨ ਦੀ ਅਪੀਲ ਕੀਤੀ ਹੈ। ਲਾਕਡਾਊਨ ‘ਚ ਕਿਸਾਨ, ਮਜ਼ਦੂਰ ਪੈਦਲ ਹੀ ਆਪਣੇ ਘਰਾਂ ਵੱਲ ਤੁਰ ਪਏ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨਿਆਂ ਦੀ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਦੇ ਪੈਕੇਜ ਦਾ ਐਲਾਨ ਕੀਤਾ ਹੈ। ਉਸ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ, ਕਿ ਇਹ ਰਾਹਤ ਪੈਕੇਜ ਦਾ ਪੈਸਾ ਸਿੱਧਾ ਲੋਕਾਂ ਦੇ ਹੱਥ ਵਿੱਚ ਪਹੁੰਚਾਇਆ ਜਾਵੇ। ਜਦੋਂ ਕਿਸੇ ਬੱਚੇ ਦੇ ਸੱਟ ਲੱਗਦੀ ਹੈ ਤਾਂ ਮਾਂ ਬੈਂਕ ਦੀ ਗੱਲ ਨਹੀਂ ਕਰਦੀ। ਜੋ ਵੀ ਖਾਣ ਲਈ ਹੁੰਦਾ ਹੈ, ਉਸ ਨੂੰ ਦੇ ਦਿੰਦੀ ਹੈ।

ਜੇ ਹੁਣੇ ਕਿਸਾਨਾਂ, ਮਜ਼ਦੂਰਾਂ ਅਤੇ ਬਿਜ਼ਨੈਸ ਨੂੰ ਮਦਦ ਨਹੀਂ ਦਿੱਤੀ ਤਾਂ ਅਰਥਚਾਰਾ ਨਹੀਂ ਚੱਲ ਸਕੇਗਾ। ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਿੱਧਾ ਲੋਕਾਂ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਜਾਣ। ਅਤੇ ਸਾਨੂੰ ਲਾਕਡਾਊਨ ਬਹੁਤ ਸੋਚ ਸਮਝੇ ਕੇ ਖੋਲ੍ਹਣਾ ਚਾਹੀਦਾ ਤਾਂ ਕਿ ਗਰੀਬਾਂ ਤੇ ਕਮਜ਼ੋiਰ ਵਰਗ ਨੂੰ ਕੋਈ ਨੁਕਸਾਨ ਨਾ ਹੋਵੇ।
ਬਜ਼ੁਰਗ, ਦਿਲ ਦੇ ਰੋਗੀ, ਕਿਡਨੀ, ਹਾਈਪਰ ਟੈਨਸ਼ਨ ਦੇ ਮਰੀਜਾਂ ਬਾਰੇ ਸੋਚ ਕੇ ਲਾਕਡਾਊਨ ਖੋਲ੍ਹਿਆ ਜਾਵੇ।