India

ਜੰਮੂ ਕਸ਼ਮੀਰ ‘ਚ ਪਰਵਾਸੀ ਮਜ਼ਦੂਰ ਦੀ ਹੱ ਤਿਆ

ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਦਹਿ ਸ਼ ਤਗਰ ਦਾਂ ਨੇ ਬਿਹਾਰ ਦੇ ਇਕ ਪਰਵਾਸੀ ਮਜ਼ਦੂਰ ਦੀ ਗੋ ਲੀ ਮਾ ਰ ਕੇ ਹੱ ਤਿਆ ਕਰ ਦਿੱਤੀ। ਮਾਮਲਾ ਘਾਟੀ ਦੇ ਬਾਂਦੀਪੋਰਾ ਜ਼ਿਲੇ ਦੇ ਅਜਸ ‘ਚ ਸਥਿਤ ਸਾਦੁਨਾਰਾ ਇਲਾਕੇ ਦਾ ਹੈ, ਜਿੱਥੇ ਵੀਰਵਾਰ ਨੂੰ ਅੱਤ ਵਾਦੀਆਂ ਨੇ ਇਕ ਗੈਰ-ਸਥਾਨਕ ਮਜ਼ਦੂਰ ਦੀ ਗੋ ਲੀ ਮਾ ਰ ਕੇ ਹੱ ਤਿਆ ਕਰ ਦਿੱਤੀ। ਰਾਤ ਕਰੀਬ 12.30 ਵਜੇ ਅੱਤਵਾਦੀਆਂ ਨੇ ਮਜ਼ਦੂਰ ਨੂੰ ਗੋ ਲੀ ਮਾ ਰ ਕੇ ਉਸਦੀ ਹੱ ਤਿਆ ਕਰ ਦਿੱਤੀ।

ਜਿਸ ਤੋਂ ਬਾਅਦ ਮਜ਼ਦੂਰ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ ਤਕ ਐਲਾਨ ਦਿੱਤਾ। ਮ੍ਰਿ ਤਕ ਮਜ਼ਦੂਰ ਦੀ ਪਛਾਣ ਅਮਰੇਜ਼ ਪੁੱਤਰ ਮੁਹੰਮਦ ਜਲੀਲ ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਸੀ।

ਬਾਂਦੀਪੋਰਾ ‘ਚ ਇਕ ਗੈਰ-ਸਥਾਨਕ ਨਾਗਰਿਕ ‘ਤੇ ਹੋਏ ਅੱਤ ਵਾਦੀ ਹਮ ਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਹ ਮਲਾਵਰ ਦੀ ਭਾਲ ‘ਚ ਇਲਾਕੇ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਇਹ ਘਟਨਾ ਬਾਂਦੀਪੋਰਾ ਜ਼ਿਲ੍ਹੇ ਦੀ ਤਹਿਸੀਲ ਅਜਸ ਦੇ ਪਿੰਡ ਸਾਦੁਨਾਰਾ ਵਿੱਚ ਵਾਪਰੀ ਹੈ।

ਕਸ਼ਮੀਰ ਜ਼ੋਨ ਦੀ ਪੁਲੀਸ ਨੇ ਟਵੀਟ ਕੀਤਾ, ‘‘ਅੱਧੀ ਰਾਤ ਨੂੰ ਦਹਿਸ਼ਤਗਰਦਾਂ ਨੇ ਸੋਦਨਾਰਾ ਸੰਬਲ, ਬਾਂਦੀਪੋਰਾ ਵਿੱਚ ਬਿਹਾਰ ਦੇ ਮਧੇਪੁਰਾ ਅਧੀਨ ਪੈਂਦੇ ਬੇਸਾਧ ਵਾਸੀ ਮੁਹੰਮਦ ਅਮਰੇਜ ’ਤੇ ਗੋ ਲੀ ਬਾ ਰੀ ਕੀਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ।’’ ਉਨ੍ਹਾਂ ਨੇ ਦੱਸਿਆ ਕਿ ਅਮਰੇਜ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ ਤ ਹੋ ਗਈ।