India International Technology

ਮਾਇਕ੍ਰੋਸਾਫਟ ਦੀ ਵਜ੍ਹਾ ਕਰਕੇ 1400 ਉਡਾਣਾਂ ਰੱਦ! ਜਿਸ ਐਂਟੀ ਵਾਇਰਸ ਨੇ ਸੁਰੱਖਿਆ ਦੇਣੀ ਸੀ, ਉਸੇ ਨੇ ਸਿਸਟਮ ਕੀਤਾ ਕਰੈਸ਼!

ਬਿਉਰੋ ਰਿਪੋਰਟ – ਅਮਰੀਕੀ ਐਂਟੀ ਵਾਇਰਸ ਕੰਪਨੀ ਦੇ ਇੱਕ ਅਪਡੇਟ ਦਾ ਅਸਰ ਮਾਇਕ੍ਰੋਸਾਫਟ ’ਤੇ ਪਿਆ ਅਤੇ ਸ਼ੁੱਕਰਵਾਰਨ ਨੂੰ ਪੂਰੀ ਦੁਨੀਆ ਦੀ ਏਅਰਲਾਈਨਜ਼, ਟੀਵੀ ਟੈਲੀਕਾਸਟ, ਬੈਂਕਿੰਗ ਅਤੇ ਕਈ ਕਾਰਪੋਰੇਟ ਕੰਪਨੀਆਂ ਦਾ ਕੰਮ ਠੱਪ ਹੋ ਗਿਆ। ਤਕਰੀਬਨ 1400 ਉਡਾਣਾਂ ਰੱਦ ਹੋ ਗਈਆਂ। ਆਨਲਾਈ ਸੇਵਾਵਾਂ ਠੱਪ ਹੋਣ ਨਾਲ ਕਈ ਏਅਰਪੋਰਟ ਬੋਰਡਿੰਗ ਪਾਸ ਹੱਥ ਨਾਲ ਲਿਖ ਕੇ ਦੇਣੇ ਪਏ। ਭਾਰਤ ਵਿੱਚ ਇਸ ਦਾ ਸਭ ਤੋਂ ਵੱਧ ਅਸਰ ਏਅਰਪੋਰਟ ’ਤੇ ਵੇਖਿਆ ਗਿਆ। ਹਾਲਾਂਕਿ ਹੁਣ ਅਮਰੀਕਾ, ਬ੍ਰਿਟੇਨ ਦੇ ਏਅਰਪੋਰਟ ਨੇ ਮੁੜ ਤੋਂ ਕੰਮ-ਕਾਜ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।

ਸਾਈਬਰ ਸੁਰੱਖਿਆ ਕੰਪਨੀ ਕਰਾਉਨਸਟ੍ਰਾਈਕ ਦੇ ਅਪਡੇਟ ਦੀ ਵਜ੍ਹਾ ਕਰਕੇ ਮਾਇਕ੍ਰੋਸਾਫਟ ਦੇ ਯੂਜ਼ਰਸ ਦੇ ਕੰਪਿਊਟਰ ਬੰਦ ਹੋ ਗਏ। ਇਸ ਦੇ ਲਈ ਕੰਪਨੀ ਦੇ ਬਾਸ ਜਾਰਜ ਕਟਰਜ ਨੇ ਲੋਕਾਂ ਤੋਂ ਮੁਆਫ਼ੀ ਮੰਗੀ ਹੈ। ਇਸ ਪੂਰੀ ਘਟਨਾ ਨੇ ਸਾਬਿਤ ਕਰ ਦਿੱਤਾ ਅਸੀਂ ਕਿਸ ਕਦਰ ਤਕਨੀਕ ’ਤੇ ਨਿਰਭਰ ਹਾਂ। ਸਵੇਰ ਤੋਂ ਹੀ ਕੰਪਿਊਟਰ ਸਕ੍ਰੀਨ ਨਾਲ ਰੀ-ਸਟਾਟ ਦਾ ਮੈਸੇਜ ਆ ਰਿਹਾ ਸੀ ਕਿ ਉਸ ਨੂੰ ‘ਬਲੂ ਸਕ੍ਰੀਨ ਆਫ ਡੈਥ’ ਕਿਹਾ ਜਾਂਦਾ ਹੈ।

ਕੰਪਿਊਟਰ ’ਤੇ ਕੀ ਪਰੇਸ਼ਾਨੀ ਆ ਰਹੀ ਸੀ?

ਦੁਨੀਆ ਭਰ ਦੇ ਵਿੰਡੋਜ਼-10 ਯੂਜਰ ਦੇ ਸਿਸਟਮ ਕਰੈਸ਼ ਹੋ ਰਹੇ ਹਨ ਯਾਨੀ ਉਨ੍ਹਾਂ ਦੇ ਸਿਸਟਮ ਜਾਂ ਅਚਾਨਕ ਬੰਦ ਹੋ ਰਹੇ ਸੀ ਜਾਂ ਫਿਰ ਰੀ-ਸਟਾਟ ਹੋ ਰਹੇ ਸਨ। ਇਸ ਵਜ੍ਹਾ ਨਾਲ ਕੰਪਿਊਟਰ ਦੀ ਸਕ੍ਰੀਨ ਨੀਲੀ ਬੈਕਗਰਾਉਂਡ ਦੇ ਨਾਲ ਇੱਕ ਮੈਸੇਜ ਡਿਸਪਲੇਅ ਹੋ ਰਹੀ ਸੀ। ਇਸ ਨੂੰ ਬਲੂ ਸਕ੍ਰੀਨ ਆਫ ਡੈਥ ਐਰਰ ਕਿਹਾ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਕੰਪਿਊਟਰ ’ਤੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ।

ਬਲੂ ਸਕ੍ਰੀਨ ਆਫ ਡੈਥ ਇੱਕ ਸੀਰੀਅਸ ਐਰਰ ਸਕ੍ਰੀਨ ਹੈ ਜੋ ਵਿੰਡੋਜ ਆਪਰੇਟਿੰਗ ਸਿਸਟਮ ’ਤੇ ਵਿਖਾਈ ਦਿੰਦਾ ਹੈ। ਅਜਿਹਾ ਤਾਂ ਹੁੰਦਾ ਹੈ ਜਦੋਂ ਸਿਸਟਮ ਕਿਸੇ ਸੀਰੀਅਸ ਪਰੇਸ਼ਾਨੀ ਦੇ ਚੱਲ ਦੇ ਕਰੈਸ਼ ਹੋ ਜਾਂਦਾ ਹੈ। ਇਸ ਮੈਸੇਜ ਦੇ ਮਾਇਨੇ ਹਨ ਕਿ ਸਿਸਟਮ ਸੁਰੱਖਿਅਤ ਰੂਪ ਵਿੱਚ ਕੰਮ ਨਹੀਂ ਕਰ ਸਕਦਾ ਹੈ। ਇਸ ਨਾਲ ਕੰਪਿਊਟਰ ਆਪਣੇ ਆਪ ਰੀ-ਸਟਾਟ ਹੋਣ ਲੱਗਦਾ ਹੈ ਇਸ ਨਾਲ ਡੇਟਾ ਲੌਸ ਦਾ ਖਦਸ਼ਾ ਵੀ ਵੱਧ ਜਾਂਦਾ ਹੈ।

ਗੜਬੜੀ ਦੀ ਵਜ੍ਹਾ ਕੀ ਹੈ ਅਤੇ ਇਹ ਕਿਵੇਂ ਸ਼ੁਰੂ ਹੋਈ?

ਕੰਪਿਊਟਰ ਸਿਸਟਮ ਨੂੰ ਸਾਈਬਰ ਅਟੈਕ ਅਤੇ ਵਾਇਰਸ ਤੋਂ ਬਚਾਉਣ ਦੇ ਲਈ ਵਿੰਡੋਜ ਬੈਸਟ ਕੰਪਿਊਟਰ ਵਿੱਚ ਕ੍ਰਾਊਡਸਟਾਈਕ ਨਾਂ ਦੇ ਸਾਫਟਵੇਅਰ ਦੀ ਵਰਤੋਂ ਹੁੰਦੀ ਹੈ। ਇਹ ਬਹੁਤ ਹੀ ਮੰਨਿਆ-ਪਰਮੰਨਿਆ ਸਾਫਟਵੇਅਰ ਹੈ ਅਤੇ ਵੱਡੀਆਂ ਕੰਪਨੀਆਂ ਸੁਰੱਖਿਆ ਦੇ ਲਈ ਵਰਤਦੀਆਂ ਹਨ।

ਵੀਰਵਾਰ ਨੂੰ ਕ੍ਰਾਊਨ ਸਟ੍ਰਾਈਕ ਸਾਫਟਵੇਅਰ ਨੇ ਇੱਕ ਅਪਡੇਟ ਰਿਲੀਜ਼ ਕੀਤਾ, ਜਿਸ ਨਾਲ ਵਿੰਡੋਜ਼ ਕੰਪਿਊਟਰ ਵਿੱਚ ਅਚਾਨਕ ਗੜਬੜੀ ਪੈਦਾ ਹੋ ਗਈ। ਜਿਨ੍ਹਾਂ ਨੇ ਕੰਪਿਊਟਰ ਵਿੱਚ ਇਹ ਅੱਪਡੇਟ ਕੀਤਾ, ਉਹ ਕਰੈਸ਼ ਹੁੰਦੇ ਰਹੇ। ਇਸੇ ਕੰਪਿਊਟਰ ਨਾਲ ਹੀ ਏਅਰ ਟਿਕਟਿੰਗ ਚੈੱਕ-ਇਨ ਸਰਵਿਸ ਹੁੰਦੀ ਸੀ। ਇਸੇ ਲਈ ਸਾਰੀਆਂ ਸਰਵਿਸਿਸ ਬੰਦ ਹੋ ਗਈਆਂ।

ਸਬੰਧਿਤ ਖ਼ਬਰ – ਬਲੂ ਸਕ੍ਰੀਨ ਆਫ਼ ਡੈਥ (BSOD) ਕੀ ਹੈ? ਜਾਣੋ ਇਸ ਦੇ ਕਾਰਨ