India

1 ਸਤੰਬਰ ਤੋਂ ਮੈਟਰੋ ਰੇਲ ਸੇਵਾਵਾਂ ਸ਼ੁਰੂ ਹੋਣ ਦੀ ਸੰਭਾਵਨਾ, ਜਾਣੋ ਹੋਰ ਕੀ ਕੁੱਝ ਖੁੱਲ੍ਹ ਸਕਦਾ ਹੈ?

‘ਦ ਖਾਲਸ ਬਿਊਰੋ:- ਦਿੱਲੀ ਵਿੱਚ ਲਾਕਡਾਊਨ ਦੌਰਾਨ ਬੰਦ ਹੋਈਆਂ ਮੈਟਰੋ ਰੇਲ ਸੇਵਾਵਾਂ ਮੁੜ 1 ਸਤੰਬਰ ਤੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਸ ਸੰਬੰਧੀ ਜਾਣਕਾਰੀ ਮੈਟਰੋ ਰੇਲ ਅਧਿਕਾਰੀਆਂ ਨੇ ਦਿੱਤੀ ਹੈ। ਬੇਸ਼ੱਕ ਮੈਟਰੋ ਰੇਲ ਸੇਵਾਵਾਂ ਤੋਂ ਇਲਾਵਾਂ  ਸ਼ਰਾਬ ਦੇ ਠੇਕੇ ਵੀ ਖੋਲ੍ਹੇ ਜਾ ਸਕਦੇ ਹਨ ਜੋ ਫਿਲਹਾਲ ਬੰਦ ਹਨ।

ਦੇਸ਼ ਵਿੱਚ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ ਹੁਣ ਤੱਕ ਕਰੀਬ 30 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਇਸ ਕਰਕੇ ਹੀ ਦਿੱਲੀ ਵਿੱਚ ਸਕੂਲ ਅਤੇ ਕਾਲਜ ਹਾਲੇ ਬੰਦ ਹੀ ਰਹਿਣਗੇ।