ਵੈਟਰਨ ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਹੁਣ ਭਾਰਤ ਵਿੱਚ ਆਪਣੀ ਵੈਰੀਫਿਕੇਸ਼ਨ ਸੇਵਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਪੇਡ ਸਰਵਿਸ ਨੂੰ ਇਸ ਸਾਲ ਫਰਵਰੀ ‘ਚ ਲਾਂਚ ਕੀਤਾ ਸੀ। ਕੰਪਨੀ ਨੇ ਦੱਸਿਆ ਕਿ ਭਾਰਤ ‘ਚ ਐਂਡ੍ਰਾਇਡ ਅਤੇ iOS ਯੂਜ਼ਰਸ ਨੂੰ ਵੈਰੀਫਿਕੇਸ਼ਨ ਬੈਜ ਯਾਨੀ ਬਲੂ ਟਿੱਕ ਲਈ 699 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਦੱਸ ਦੇਈਏ ਕਿ ਮੇਟਾ ਕੰਪਨੀ ਇੰਸਟਾਗ੍ਰਾਮ ਅਤੇ ਵਟਸਐਪ ਨੂੰ ਵੀ ਚਲਾਉਂਦੀ ਹੈ।
ਇਸ ਤੋਂ ਇਲਾਵਾ ਮੈਟਾ ਨੇ ਆਪਣੇ ਬਿਆਨ ‘ਚ ਇਹ ਵੀ ਦੱਸਿਆ ਹੈ ਕਿ ਉਹ ਆਉਣ ਵਾਲੇ ਕੁਝ ਮਹੀਨਿਆਂ ‘ਚ ਵੈਬ ‘ਤੇ 599 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵੈਰੀਫਾਈਡ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਕੰਪਨੀ ਨੇ ਕਿਹਾ, ‘ਮੇਟਾ ਵੈਰੀਫਾਈਡ ਸੇਵਾ ਭਾਰਤ ‘ਚ ਇੰਸਟਾਗ੍ਰਾਮ ਜਾਂ ਫੇਸਬੁੱਕ ‘ਤੇ ਖਰੀਦਣ ਲਈ ਉਪਲਬਧ ਹੈ। ਲੋਕ 699 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ iOS ਅਤੇ Android ‘ਤੇ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਕੁਝ ਮਹੀਨਿਆਂ ਵਿੱਚ, ਅਸੀਂ 599 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵੈੱਬ ਸੰਸਕਰਣ ਦਾ ਵਿਕਲਪ ਵੀ ਪੇਸ਼ ਕਰਾਂਗੇ।
ਵੈਰੀਫਾਈਡ ਅਕਾਊਂਟ ਦੀ ਸੇਵਾ ਦਾ ਲਾਭ ਲੈਣ ਲਈ, ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾਵਾਂ ਨੂੰ ਆਪਣੇ (ਫੇਸਬੁੱਕ ਜਾਂ ਇੰਸਟਾਗ੍ਰਾਮ) ਖਾਤੇ ਨੂੰ ਸਰਕਾਰੀ ਆਈਡੀ ਕਾਰਡ ਨਾਲ ਤਸਦੀਕ ਕਰਨਾ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ Meta ਨੇ ਇਸ ਸਾਲ ਫਰਵਰੀ ਮਹੀਨੇ ‘ਚ ਆਪਣੀ ਪੇਡ ਸਬਸਕ੍ਰਿਪਸ਼ਨ ਸਰਵਿਸ ‘Meta Verified’ ਲਾਂਚ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਉਸ ਸਮੇਂ ਇਹ ਸੇਵਾ ਸਿਰਫ਼ ਅਮਰੀਕਾ ਵਿੱਚ ਉਪਲਬਧ ਕਰਵਾਈ ਸੀ। ਇਸ ਤੋਂ ਬਾਅਦ ਇਸ ਨੂੰ 16 ਮਾਰਚ ਨੂੰ ਯੂਕੇ ਅਤੇ 31 ਮਾਰਚ ਨੂੰ ਕੈਨੇਡਾ ਵਿੱਚ ਉਪਲਬਧ ਕਰਵਾਇਆ ਗਿਆ। ਹੁਣ ਤਾਜ਼ਾ ਅਪਡੇਟ ‘ਚ
ਪਤਾ ਲੱਗਾ ਹੈ ਕਿ ਇਹ ਸਹੂਲਤ ਭਾਰਤੀ ਯੂਜ਼ਰਸ ਲਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਖਾਸ ਗੱਲ ਇਹ ਹੈ ਕਿ ਪੇਡ ਵੈਰੀਫਾਈਡ ਅਕਾਊਂਟ ਨੂੰ ਕੰਪਨੀ ਵਲੋਂ ਕਈ ਖਾਸ ਸੁਵਿਧਾਵਾਂ ਦਾ ਫਾਇਦਾ ਦਿੱਤਾ ਜਾਵੇਗਾ। ਇਸ ਨਾਲ ਗਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।
ਟਵਿੱਟਰ ਪਹਿਲਾਂ ਹੀ ਪੈਸੇ ਲੈ ਰਿਹਾ ਹੈ
ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿਟਰ ਨੇ ਵੈਰੀਫਾਈਡ ਖਾਤਿਆਂ ਲਈ ਮਹੀਨਾਵਾਰ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਟਵਿੱਟਰ ਵੈੱਬ ‘ਤੇ ਤਸਦੀਕ ਲਈ 650 ਰੁਪਏ ਪ੍ਰਤੀ ਮਹੀਨਾ ਚਾਰਜ ਕਰਦਾ ਹੈ, ਜਦੋਂ ਕਿ ਭਾਰਤ ਵਿੱਚ ਟਵਿੱਟਰ ਬਲੂ ਦੀ ਕੀਮਤ Android ਅਤੇ iOS ਮੋਬਾਈਲ ਡਿਵਾਈਸਾਂ ਲਈ 900 ਰੁਪਏ ਹੈ।