ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੈਸੀ 14 ਸਾਲ ਬਾਅਦ ਭਾਰਤ ਆਏ ਹਨ। ਉਨ੍ਹਾਂ ਨਾਲ ਉਰੂਗਵੇ ਦੇ ਲੂਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡ੍ਰਿਗੋ ਡੀ ਪਾਊਲ ਵੀ ਹਨ। ਤਿੰਨੇ ਖਿਡਾਰੀ ਰਾਤ 2:30 ਵਜੇ ਕੋਲਕਾਤਾ ਏਅਰਪੋਰਟ ਪਹੁੰਚੇ। ਸਵੇਰੇ 11 ਵਜੇ ਉਨ੍ਹਾਂ ਨੇ 70 ਫੁੱਟ ਉੱਚੇ ਆਪਣੇ ਸਟੈਚੂ ਦਾ ਵਰਚੁਅਲ ਉਦਘਾਟਨ ਕੀਤਾ, ਜਿਸ ਵਿੱਚ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਵੀ ਸ਼ਾਮਲ ਹੋਏ।
ਇਸ ਤੋਂ ਬਾਅਦ ਸਾਰੇ ਸਾਲਟ ਲੇਕ ਸਟੇਡੀਅਮ ਪਹੁੰਚੇ, ਜਿੱਥੇ ਉਹ ਫੈਨਜ਼ ਨਾਲ ਮਿਲੇ। ਪਰ ਮੈਸੀ ਸਿਰਫ਼ 22 ਮਿੰਟ ਹੀ ਰੁਕੇ ਅਤੇ ਜਲਦੀ ਨਿਕਲ ਗਏ। ਇਸ ਨਾਲ ਨਾਰਾਜ਼ ਫੈਨਜ਼ ਨੇ ਸਟੇਡੀਅਮ ਵਿੱਚ ਸਟੈਂਡਾਂ ਤੋਂ ਬੋਤਲਾਂ ਅਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਕਈ ਫੈਨ ਅੰਦਰ ਵੜ ਕੇ ਸਟੇਡੀਅਮ ਨੂੰ ਨੁਕਸਾਨ ਪਹੁੰਚਾ ਰਹੇ ਹਨ। ਫੈਨਜ਼ ਦਾ ਗੁੱਸਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਇੱਕ ਫੈਨ ਨੇ ਦੱਸਿਆ ਕਿ ਇਵੈਂਟ “ਪੂਰੀ ਤਰ੍ਹਾਂ ਸ਼ਰਮਨਾਕ” ਸੀ, ਕਿਉਂਕਿ ਮੈਸੀ ਨੇ ਸਟੇਡੀਅਮ ਦਾ ਪੂਰਾ ਚੱਕਰ ਨਹੀਂ ਲਾਇਆ। ਦੂਜੇ ਫੈਨ ਨੇ ਕਿਹਾ, “ਬਹੁਤ ਬੇਕਾਰ ਇਵੈਂਟ ਸੀ। ਉਹ ਸਿਰਫ਼ 10 ਮਿੰਟ ਆਇਆ। ਨੇਤਾ ਅਤੇ ਮੰਤਰੀ ਉਸ ਨੂੰ ਘੇਰ ਕੇ ਖੜ੍ਹੇ ਹੋ ਗਏ, ਅਸੀਂ ਕੁਝ ਵੀ ਨਹੀਂ ਵੇਖ ਸਕੇ। ਉਸ ਨੇ ਇੱਕ ਵੀ ਕਿੱਕ ਜਾਂ ਪੈਨਲਟੀ ਨਹੀਂ ਲਈ। ਸ਼ਾਹਰੁਖ ਖ਼ਾਨ ਨੂੰ ਵੀ ਲਿਆਉਣ ਦੀ ਗੱਲ ਸੀ, ਪਰ ਕਿਸੇ ਨੂੰ ਨਹੀਂ ਲਿਆਂਦਾ।
ਇੰਨਾ ਪੈਸਾ, ਭਾਵਨਾਵਾਂ ਅਤੇ ਸਮਾਂ ਬਰਬਾਦ ਹੋ ਗਿਆ।”ਮੈਸੀ ਯੂਨਾਈਟਿਡ ਨੇਸ਼ਨਜ਼ ਦੇ ਚਾਈਲਡ ਆਰਗੇਨਾਈਜ਼ੇਸ਼ਨ UNICEF ਦੇ ਬ੍ਰਾਂਡ ਐਂਬੈਸਡਰ ਹਨ। ਇਸੇ ਤਹਿਤ ਉਹ ਭਾਰਤ ਵਿੱਚ ‘GOAT ਇੰਡੀਆ’ ਟੂਰ ਕਰ ਰਹੇ ਹਨ। 15 ਦਸੰਬਰ ਤੱਕ ਤਿੰਨ ਦਿਨਾਂ ਵਿੱਚ ਉਹ ਚਾਰ ਸ਼ਹਿਰਾਂ ਦਾ ਦੌਰਾ ਕਰਨਗੇ – ਕੋਲਕਾਤਾ, ਹੈਦਰਾਬਾਦ, ਮੁੰਬਈ ਅਤੇ ਨਵੀਂ ਦਿੱਲੀ। ਮੁੰਬਈ ਵਿੱਚ ਉਨ੍ਹਾਂ ਨੂੰ ਸਚਿਨ ਤੇਂਦੁਲਕਰ ਨਾਲ ਵੀ ਮੁਲਾਕਾਤ ਕਰਨੀ ਹੈ।
15 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਦਾ ਦੌਰਾ ਖ਼ਤਮ ਹੋਵੇਗਾ।ਇਸ ਤੋਂ ਪਹਿਲਾਂ ਮੈਸੀ ਨੇ ਸ਼ਾਹਰੁਖ ਖ਼ਾਨ, ਸੰਜੀਵ ਗੋਇਨਕਾ ਅਤੇ ਹੋਰਨਾਂ ਨਾਲ ਮੁਲਾਕਾਤ ਕੀਤੀ। ਕੋਲਕਾਤਾ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਸ਼ਨੀਵਾਰ ਸ਼ਾਮ ਨੂੰ ਹੈਦਰਾਬਾਦ ਲਈ ਰਵਾਨਾ ਹੋਣਗੇ।
ਇਵੈਂਟ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਅਤੇ ਸ਼ਾਹਰੁਖ ਖ਼ਾਨ ਵੀ ਮੌਜੂਦ ਰਹਿਣਗੇ। ਮੈਸੀ ਦੇ ਇਸ ਦੌਰੇ ਨੂੰ ਲੈ ਕੇ ਫੈਨਜ਼ ਵਿੱਚ ਭਾਰੀ ਉਤਸ਼ਾਹ ਸੀ, ਪਰ ਕੋਲਕਾਤਾ ਇਵੈਂਟ ਵਿੱਚ ਘੱਟ ਸਮੇਂ ਰਹਿਣ ਕਾਰਨ ਨਿਰਾਸ਼ਾ ਅਤੇ ਹੰਗਾਮਾ ਹੋ ਗਿਆ।

