ਗੈਂ ਗਸਟਰ ਮਨਿੰਦਰ ਧਾਲੀਵਾਲ ਦੇ ਭਰਾ ਦਾ ਵੀ ਪਿਛਲੇ ਸਾਲ ਅਪ੍ਰੈਲ ਵਿੱਚ ਕ ਤਲ ਕਰ ਦਿੱਤਾ ਗਿਆ ਸੀ
‘ਦ ਖ਼ਾਲਸ ਬਿਊਰੋ : ਕੈਨੇਡਾ ਦੀ ਵਿਸਟਲਰ ਪੁਲਿਸ ਨੇ ਗੈਂ ਗਸਟਰ ਮਨਿੰਦਰ ਧਾਲੀਵਾਲ ਦੇ ਕਤ ਲ ਮਾਮਲੇ ਵਿੱਚ 5 ਨੂੰ ਗ੍ਰਿਫਤਾਰ ਕੀਤਾ ਹੈ ।ਜਿੰਨਾਂ ਵਿੱਚੋਂ 2 ਪੰਜਾਬੀ ਵੀ ਸ਼ਾਮਲ ਹਨ । ਗ੍ਰਿਫਤਾਰ 2 ਪੰਜਾਬੀਆਂ ਵਿੱਚੋਂ ਇੱਕ 24 ਸਾਲ ਦਾ ਗੁਰਸਿਮਰਨ ਸਹੋਤਾ ਅਤੇ ਅਤੇ ਦੂਜਾ 20 ਸਾਲ ਦਾ ਤਨਵੀਰ ਖਾਕ ਹੈ। ਧਾਲੀਵਾਲ ਦਾ ਬ੍ਰਿਟਿਸ਼ ਕੋਲੰਬਿਆ ਰਿਸੋਰਟ ਵਿਲੇਜ ਵਿੱਚ ਕਤ ਲ ਕਰ ਦਿੱਤਾ ਗਿਆ ਸੀ। ਗ੍ਰਿਫਤਾਰ ਸਹੋਤਾ ਅਤੇ ਤਨਵੀਰ ਦੋਵੇ ਸਰੇਅ ਦੇ ਰਹਿਣ ਵਾਲੇ ਨੇ ਅਤੇ ਇੰਨਾਂ ਦੋਵਾਂ ਦਾ ਕਤ ਲ ਵਿੱਚ ਸਿੱਧਾ ਹੱਥ ਮੰਨਿਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਗ੍ਰਿਫਤਾਰ ਤਿੰਨ ਹੋਰ ਮੁਲ ਜ਼ਮਾਂ ਦਾ ਮਨਿੰਦਰ ਧਾਲੀਵਾਲ ਦੇ ਕਤ ਲ ਵਿੱਚ ਕੀ ਰੋਲ ਰਿਹਾ ਇਸ ਦੀ ਜਾਂਚ ਹੋ ਰਹੀ ਹੈ।
ਮਨਿੰਦਰ ਸਿੰਘ ਧਾਲੀਵਾਲ ਦਾ ਕਤ ਲ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੇ ਕ ਤਲ ਤੋਂ ਠੀਕ 10 ਦਿਨ ਬਾਅਦ ਹੋਇਆ ਹੈ । ਪੁਲਿਸ ਮੁਤਾਬਿਕ ਦੋਵਾਂ ਦਾ ਕ ਤਲ ਦਿਨ ਦਿਹਾੜੇ ਕੀਤੇ ਗਿਆ ਹੈ। ਪਿਛਲੇ ਸਾਲ ਵੈਨਕੁਅਰ ਪੁਲਿਸ ਨੇ ਧਾਲੀਵਾਲ ਅਤੇ ਉਸ ਦੇ ਭਰਾ ਬਰਿੰਦਰ ਦਾ ਨਾਂ 6 ਉਨ੍ਹਾਂ ਗੈਂ ਗਸਟਰਾਂ ਦੀ ਲਿਸਟ ਵਿੱਚ ਪਾਇਆ ਸੀ ਜੋ ਲੋਕਾਂ ਦੀ ਜ਼ਿੰਦਗੀ ਲਈ ਖ਼ਤ ਰਾ ਸਨ। ਪੁਲਿਸ ਮੁਤਾਬਿਕ ਧਾਲੀਵਾਲ ਦੇ ਕ ਤਲ ਪਿੱਛੇ ਵੀ ਵਿਰੋਧੀ ਗੈਂ ਗਸਟਰ ਗਰੁੱਪ ਦਾ ਹੱਥ ਲੱਗ ਰਿਹਾ ਹੈ, ਮਨਿੰਦਰ ਧਾਲੀਵਾਲ Brother keeper ਗੈਂ ਗ ਵਜੋਂ ਜਾਣਿਆ ਜਾਂਦਾ ਸੀ, ਇਸ ਤੋਂ ਪਹਿਲਾਂ ਧਾਲੀਵਾਲ ਦੇ ਭਰਾ ਦਾ ਵੀ ਪਿਛਲੇ ਸਾਲ ਅਪ੍ਰੈਲ ਵਿੱਚ ਕ ਤਲ ਕਰ ਦਿੱਤਾ ਗਿਆ ਸੀ ।