The Khalas Tv Blog India ਜਿੱਥੇ ਕਿਸਾਨ ਅਤੇ ਫੌਜੀ ਸੰਤੁਸ਼ਟ ਨਹੀਂ, ਉਸ ਮੁਲਕ ਦਾ ਨਹੀਂ ਹੋ ਸਕਦਾ ਬਚਾਅ – ਸੱਤਿਆਪਾਲ ਮਲਿਕ
India Punjab

ਜਿੱਥੇ ਕਿਸਾਨ ਅਤੇ ਫੌਜੀ ਸੰਤੁਸ਼ਟ ਨਹੀਂ, ਉਸ ਮੁਲਕ ਦਾ ਨਹੀਂ ਹੋ ਸਕਦਾ ਬਚਾਅ – ਸੱਤਿਆਪਾਲ ਮਲਿਕ

‘ਦ ਖ਼ਾਲਸ ਬਿਊਰੋ :- ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਬਰ ਰਾਹੀਂ ਕਿਸਾਨਾਂ ਦਾ ਦਮਨ ਨਾ ਕਰਨ ਦੀ ਅਪੀਲ ਕੀਤੀ ਮਲਿਕ ਨੇ ਪਿਤਰੀ ਜ਼ਿਲ੍ਹੇ ’ਚ ਇੱਕ ਸਮਾਗਮ ਦੌਰਾਨ ਕਿਹਾ ਕਿ ਜੇਕਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੰਦੀ ਹੈ ਤਾਂ ਕਿਸਾਨ ਨਰਮ ਪੈ ਜਾਣਗੇ। ਉਨ੍ਹਾਂ ਕਿਹਾ ਕਿ, ‘ਕੋਈ ਵੀ ਕਾਨੂੰਨ ਕਿਸਾਨਾਂ ਦੇ ਪੱਖ ’ਚ ਨਹੀਂ ਹੈ। ਜਦੋਂ ਕਿਸੇ ਵੀ ਨੇ ਇਸ ਦਾ ਵਿਰੋਧ ਕੀਤਾ, ਤਾਂ ਉਸ ’ਤੇ ਲਾਠੀਚਾਰਜ ਕੀਤਾ ਗਿਆ।’

ਮਲਿਕ ਨੇ ਕਿਹਾ ਕਿ, ‘ਉਸ ਮੁਲਕ ਨੂੰ ਕੋਈ ਨਹੀਂ ਬਚਾਅ ਸਕਦਾ, ਜਿੱਥੇ ਕਿਸਾਨ ਅਤੇ ਫ਼ੌਜੀ ਸੰਤੁਸ਼ਟ ਨਹੀਂ ਹਨ। ਉਨ੍ਹਾਂ ਕਿਹਾ, ‘ਮੈਂ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹਾਂ, ਮੈਂ ਉਨ੍ਹਾਂ ਦੀਆਂ ਮੁਸ਼ਕਲਾਂ ਸਮਝ ਸਕਦਾ ਹਾਂ। ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਮੈਂ ਕਿਸੇ ਵੀ ਹੱਦ ਤਕ ਜਾ ਸਕਦਾ ਹਾਂ। ਸਰਦਾਰ ਕੌਮ ਪਿੱਛੇ ਕਿਵੇਂ ਹਟ ਸਕਦੀ ਹੈ ਅਤੇ ਇਹ ਕੌਮ 300 ਸਾਲਾਂ ਮਗਰੋਂ ਵੀ ਗੱਲ ਨਹੀਂ ਭੁੱਲਦੀ। ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੱਕ ਮੰਤਰ ਦਾ ਜਾਪ ਕਰਵਾਇਆ ਸੀ।’

Exit mobile version