ਮੇਘਾਲਿਆ ਹਾਈ ਕੋਰਟ ਨੇ ਸੂਬੇ ਭਰ ਦੇ ਮੰਦਰਾਂ ਅਤੇ ਦੁਕਾਨਾਂ ’ਚ ਇਕ ਵਾਰੀ ਵਰਤੋਂ ਕਰ ਕੇ ਸੁੱਟ ਦਿਤੀ ਜਾਣ ਵਾਲੀ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਲਗਾ ਦਿਤੀ ਹੈ। ਚੀਫ਼ ਜਸਟਿਸ ਐਸ ਵੈਦਿਆਨਾਥਨ ਦੀ ਅਗਵਾਈ ਵਾਲੇ ਹਾਈ ਕੋਰਟ ਦੇ ਬੈਂਚ ਨੇ ਟੈਟਰਾ ਪਾਕ ਡੱਬਿਆਂ ਦੀ ਸ਼ੁਰੂਆਤ ਦੀ ਵੀ ਵਕਾਲਤ ਕੀਤੀ, ਜੋ ਮੁੱਖ ਤੌਰ ‘ਤੇ ਕਾਗਜ਼ ਦੇ ਬਣੇ ਹੁੰਦੇ ਹਨ ਅਤੇ ਪਲਾਸਟਿਕ ਨੂੰ ਬਦਲਣ ਲਈ ਇੱਕ ਪ੍ਰਭਾਵਸ਼ਾਲੀ ਵਿਕਲਪ ਹੋ ਸਕਦੇ ਹਨ। ਪਲਾਸਟਿਕ ਦੇ ਖਿਲਾਫ ਲੜਾਈ ਸਿਰਫ ਵਾਤਾਵਰਣ ਲਈ ਲੜਾਈ ਨਹੀਂ ਹੈ, ਬਲਕਿ ਸਾਡੀ ਧਰਤੀ ਦੀ ਸਿਹਤ ਅਤੇ ਭਵਿੱਖ ਲਈ ਲੜਾਈ ਹੈ।
ਉਨ੍ਹਾਂ ਕਿਹਾ ਕਿ ਪਲਾਸਟਿਕ ਵਿਰੁਧ ਲੜਾਈ ਸਿਰਫ ਵਾਤਾਵਰਣ ਲਈ ਲੜਾਈ ਨਹੀਂ ਹੈ, ਬਲਕਿ ਸਾਡੇ ਗ੍ਰਹਿ ਦੀ ਸਿਹਤ ਅਤੇ ਭਵਿੱਖ ਲਈ ਲੜਾਈ ਹੈ। ਬੈਂਚ ਨੇ ਸ਼ੁਕਰਵਾਰ ਨੂੰ ਇਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਅਪਣੇ ਹੁਕਮ ’ਚ ਕਿਹਾ ਕਿ ਸ਼ੁਰੂਆਤ ’ਚ ਅਜਿਹਾ ਕਦਮ ਮੰਦਰ ਕੰਪਲੈਕਸ ਤੋਂ ਚੁਕਿਆ ਜਾ ਸਕਦਾ ਹੈ। ਮੰਦਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੂਜਾ ਸਥਾਨਾਂ ਦੇ ਅੰਦਰ ਅਤੇ ਆਲੇ ਦੁਆਲੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕੀਤੀ ਜਾਵੇ।
ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਪੂਜਾ ਸਥਾਨਾਂ ਦੇ ਆਲੇ-ਦੁਆਲੇ ਨਹੀਂ ਕੀਤੀ ਜਾਣੀ ਚਾਹੀਦੀ
ਡਿਵੀਜ਼ਨ ਬੈਂਚ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ‘ਤੇ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤਾ। ਅਦਾਲਤ ਨੇ ਕਿਹਾ, ‘ਇਸ ਤਰ੍ਹਾਂ ਦੇ ਕਦਮ ਮੰਦਰ ਦੇ ਪਰਿਸਰ ਤੋਂ ਸ਼ੁਰੂ ਕੀਤੇ ਜਾ ਸਕਦੇ ਹਨ। ਮੰਦਰ ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੂਜਾ ਸਥਾਨਾਂ ਦੇ ਅੰਦਰ ਅਤੇ ਆਲੇ-ਦੁਆਲੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕੀਤੀ ਜਾਵੇ।
ਸੀਸੀਟੀਵੀ ਕੈਮਰੇ ਲਗਾਏ ਜਾਣ
ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਸਾਰੇ ਮੰਦਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ, ਤਾਂ ਜੋ ਜੇਕਰ ਕੋਈ ਮੰਦਰ ਦੇ ਅੰਦਰ ਪਲਾਸਟਿਕ ਲੈ ਕੇ ਜਾਂਦਾ ਹੈ, ਤਾਂ ਇਸ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕੇ। ਬੈਂਚ ਨੇ ਦੁਕਾਨਾਂ ‘ਤੇ ਪਲਾਸਟਿਕ ਦੇ ਥੈਲਿਆਂ ਦੇ ਭੰਡਾਰਨ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਲੰਘਣਾ ਕਰਨ ਵਾਲਿਆਂ ‘ਤੇ ਭਾਰੀ ਜੁਰਮਾਨਾ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।