Punjab

ਨੌਜਵਾਨਾਂ ‘ਤੇ ਦਰਜ ਹੋਏ ਪਰਚਿਆਂ ਸੰਬੰਧੀ ਹੋਈ ਮੀਟਿੰਗ

‘ਦ ਖ਼ਾਲਸ ਬਿਊਰੋ :ਪਿਛਲੇ ਮਹੀਨੇ ਇੱਕ ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਹੁਸ਼ਿਆਰਪੁਰ ਵਿਚ ਕੇਸਰੀ ਮਾਰਚ ਕੱਢਿਆ ਗਿਆ ਸੀ,ਜਿਸ ਦਾ ਆਯੋਜਨ, ਇਲਾਕੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਮਿਲ ਕੇ ਕੀਤਾ ਗਿਆ ਸੀ ।

ਹੁੱਣ ਇਸ ਮਾਰਚ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਇਸ ਵਿੱਚ ਹਿਸਾ ਲੈਣ ਵਾਲੇ 250 ਦੇ ਕਰੀਬ ਨੌਜਵਾਨਾਂ ਤੇ ਧਾਰਾ 188 ਦੇ ਪਰਚੇ ਪਾ ਦਿੱਤੇ ਹਨ। ਜਿਸ ਸਬੰਧੀ ਹੁਸ਼ਿਆਰਪੁਰ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਿੱਖ ਜਥੇਬੰਦੀਆਂ ਅਤੇ ਨੌਜਵਾਨ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿੱਚ ਪ੍ਰਸ਼ਾਸਨ ਨੂੰ ਬਿਨਾਂ ਸ਼ਰਤ ਤੁਰੰਤ ਪ੍ਰਭਾਵ ਨਾਲ ਪਰਚੇ ਰੱਦ ਕਰਨ ਲਈ ਆਖਿਆ ਗਿਆ। ਇਹਨਾਂ ਪਰਚਿਆਂ ਨੂੰ  ਰੱਦ ਨਾ ਕਰਨ ਦੀ ਸੂਰਤ ਵਿੱਚ ਸਿੱਖ ਜਥੇਬੰਦੀਆਂ ਅਤੇ ਨੌਜਵਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਇਸ ਦੀ ਪੂਰੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।