Punjab

ਚੰਡੀਗੜ੍ਹ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖਤਮ

ਚੰਡੀਗੜ੍ਹ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖਤਮ ਹੋ ਗਈ ਹੈ ।ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੇ ਇਹ ਦੱਸਿਆ ਹੈ ਕਿ ਸਰਕਾਰ ਦੀ ਕਿਸਾਨਾਂ ਲਈ ਬੋਨਸ ਤੇ ਸਹਿਮਤੀ ਬਣ ਗਈ ਹੈ ਤੇ ਇਹੋ ਅੱਜ ਸਾਡੀ ਮੁੱਖ ਮੰਗ ਸੀ ਪਰ ਸਰਕਾਰ ਇਸ ਸੰਬੰਧੀ ਵਿੱਚ ਐਲਾਨ ਅਲਗ-ਅਲਗ ਖੇਤਰਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕਰੇਗੀ।

ਉਹਨਾਂ ਇਹ ਵੀ ਦਸਿਆ ਕਿ ਇੱਕ ਹਫ਼ਤੇ ਦੇ ਵਿੱਚ-ਵਿੱਚ ਸਰਕਾਰ ਨੇ ਕਿਸਾਨਾਂ ਨੂੰ ਦੋਬਾਰਾ ਮੀਟਿੰਗ ਲਈ ਬੁਲਾਇਆ ਹੈ ਤੇ ਉਸ ਵਿੱਚ ਮੰਗ ਪੱਤਰ ਤੇ ਖੁੱਲ ਕੇ ਗੱਲਬਾਤ ਹੋਵੇਗੀ ।ਸਰਕਾਰ ਵਲੋਂ ਕੀਤੇ ਇੱਕ ਹੋਰ ਵਾਅਦੇ ਦੀ ਗੱਲ ਕਰਦਿਆਂ  ਉਹਨਾਂ ਕਿਹਾ ਕਿ ਕਣਕ ਝੋਨੇ ਦੀ ਰਵਾਈਤੀ ਫ਼ਸਲ ਤੋਂ ਇਲਾਵਾ ਹੋਰ ਕਈ ਫ਼ਸਲਾਂ ਜਿਵੇਂ ਮੱਕੀ,ਮੁੰਗੀ ਤੇ ਬਾਸਮਤੀ ਤੇ ਵੀ ਐਮਐਸਪੀ ਦੇਣ ਦੀ ਸਰਕਾਰ ਨੇ ਹਾਮੀ ਭਰੀ ਹੈ ਤੇ ਇਸ ਸੰਬੰਧ ਵਿੱਚ ਗੱਲ ਅੱਗਲੀ ਮੀਟਿੰਗ ਤੋਂ ਬਾਅਦ  ਸੱਪਸ਼ ਹੋ ਜਾਵੇਗੀ।ਸਰਕਾਰ ਨੇ ਇਹ ਵੀ ਯਕੀਨ ਦੁਆਇਆ ਹੈ ਕਿ ਇਹਨਾਂ ਫ਼ਸਲਾਂ ਤੇ ਕਿਸਾਨਾਂ ਨੂੰ ਚੰਗਾ ਫ਼ਾਇਦਾ ਮਿਲੇਗਾ।ਕਿਸਾਨ ਆਗੂ ਦੇ ਬਿਆਨਾਂ ਤੋਂ ਸਰਕਾਰ ਦੇ ਹਾਂ ਪੱਖੀ ਹੁੰਗਾਰੇ ਦੀ ਝੱਲਕ ਮਿਲ ਰਹੀ ਸੀ ਤੇ ਉਹਨਾਂ ਪੂਰੀ ਉਮੀਦ ਵੀ ਜਤਾਈ ਹੈ ਕਿ ਅੱਗਲੀ ਮੀਟਿੰਗ ਵਿੱਚ ਬਾਕੀ ਰਹਿੰਦੀਆਂ ਮੰਗਾ ਤੇ ਵਿਚਾਰ ਹੋਵੇਗਾ ਤੇ ਸੂੱਬੇ ਦੀ ਨਵੀਂ ਸਰਕਾਰ ਉਹਨਾਂ ਨੂੰ ਜਲਦੀ ਹੱਲ ਕਰੇਗੀ ।