‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟਿਕਰੀ ਬਾਰਡਰ ‘ਤੇ ਕਿਸਾਨਾਂ ਨੇ ਕੱਲ੍ਹ 26 ਨਵੰਬਰ ਨੂੰ ਲੈ ਕੇ ਦਿੱਲੀ ਪੁਲਿਸ ਨਾਲ ਮੀਟਿੰਗ ਕੀਤੀ। ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਭਰੋਸਾ ਦਿਵਾਇਆ ਕਿ ਉਹ 26 ਨਵੰਬਰ ਦੇ ਪ੍ਰੋਗਰਾਮ ਮੌਕੇ ਸ਼ਰਾਰਤੀ ਅਨਸਰਾਂ ਨੂੰ ਖੁਦ ਕੰਟਰੋਲ ਕਰਨਗੇ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਟਿਕਰੀ ਬਾਰਡਰ ਦੇ ਰਸਤੇ ਖੁੱਲ੍ਹੇ ਰਹਿਣਗੇ। ਇਸ ਮੌਕੇ ਇੱਕ ਕਿਸਾਨ ਲੀਡਰ ਨੇ ਕਿਹਾ ਕਿ ਐੱਸਐੱਚਓ ਅਤੇ ਏਸੀਪੀ ਨੇ ਕਿਸਾਨਾਂ ਨਾਲ ਸੁਰੱਖਿਆ ਦੇ ਮੱਦੇਨਜ਼ਰ ਇਹ ਮੀਟਿੰਗ ਸੱਦੀ ਸੀ ਕਿ ਕਿਤੇ ਕੋਈ ਸ਼ਰਾਰਤੀ ਅਨਸਰ ਅੰਦੋਲਨ ਵਿੱਚ ਆ ਕੇ ਕੋਈ ਸ਼ਰਾਰਤ ਨਾ ਕਰੇ।

Related Post
India, International, Punjab, Video
Video -ਅੱਜ ਦੀਆਂ ਵੱਡੀਆਂ ਮੁੱਖ ਖ਼ਬਰਾਂ। Headlines Bulletin ।
August 17, 2025