The Khalas Tv Blog Punjab ਮੁੱਖ ਮੰਤਰੀ ਭਗਵੰਤ ਮਾਨ ਦੀ ਮਾਈਨਿੰਗ ਵਿਭਾਗ ਨਾਲ ਹੋਈ ਮੀਟਿੰਗ
Punjab

ਮੁੱਖ ਮੰਤਰੀ ਭਗਵੰਤ ਮਾਨ ਦੀ ਮਾਈਨਿੰਗ ਵਿਭਾਗ ਨਾਲ ਹੋਈ ਮੀਟਿੰਗ

‘ਦ ਖ਼ਾਲਸ ਬਿਊਰੋ : ਅੱਜ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਈਨਿੰਗ ਵਿਭਾਗ ਨਾਲ ਖਾਸ ਮੀਟਿੰਗ ਸੱਦੀ ਗਈ ਸੀ। ਜਿਸ ਵਿੱਚ ਮਾਈਨਿੰਗ ਵਿਭਾਗ ਦੇ ਸਾਰੇ ਅਧਿਕਾਰੀ ਤੇ ਉਹ ਠੇਕੇਦਾਰ ਵੀ ਸੱਦੇ ਗਏ ਜਿਹਨਾਂ ਨੂੰ ਪਿਛਲੀ ਸਰਕਾਰ ਵੱਲੋਂ ਰੇਤ ਦੀਆਂ ਖੱਡਾਂ ਦੇ ਠੇਕੇ ਦਿੱਤੇ ਗਏ ਸੀ।ਮੀਟਿੰਗ ਖਤਮ ਹੋਣ ਤੋਂ ਬਾਅਦ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੇ ਕਾਇਮ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਤੇ ਪੂਰੀ ਲਗਾਮ ਕੱਸੀ ਜਾਵੇਗੀ,ਜਿਸ ਨਾਲ ਪੰਜਾਬ ਦੇ ਖਾਲੀ ਖਜਾਨੇ ਨੂੰ ਭਰਨ ਵਿੱਚ ਮਦਦ ਮਿਲੇਗੀ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਸਤੇ ਭਾਅ ਤੇ ਰੇਤਾ ਉਪਲਬਧ ਕਰਵਾਇਆ ਜਾਵੇ।ਅਸੀਂ ਸੱਤਾ ਵਿੱਚ ਆਉਂਦਿਆਂ ਹੀ ਮਾਈਨਿੰਗ ਮਾਫੀਆ ਤੇ ਸਖਤ ਕਾਰਵਾਈ ਕੀਤੀ ਹੈ ਤੇ ਸਾਡਾ ਦਾਅਵਾ ਹੈ ਕਿ ਹੁਣ ਪੰਜਾਬ ਵਿੱਚ ਬਹੁਤ ਘੱਟ ਸ਼ਿਕਾਇਤਾਂ ਆ ਰਹੀਆਂ ਹਨ ।
ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਠੇਕੇਦਾਰਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਠੇਕੇ ਤੇ ਮਿਲੀਆਂ ਲੀਗਲ ਖੱਡਾਂ ਦੀ ਦੋਬਾਰਾ ਮਾਰਕਿੰਗ ਕੀਤੀ ਗਈ ਹੈ। ਮਾਈਨਿੰਗ ਮੰਤਰੀ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਮੈਂ ਖੁੱਦ ਇਹਨਾਂ ਖੱਡਾਂ ਤੇ ਨਿਗਾ ਰੱਖ ਰਿਹਾ ਹਾਂ ਤੇ ਹਰ ਇੱਕ ਖੱਡ ਤੇ ਇੱਕ ਜੇਈ ਨੂੰ ਨਿਯੁਕਤ ਕੀਤਾ ਗਿਆ ਹੈ।ਇਥੋਂ ਤੱਕ ਕਿ ਹਰ ਇੱਕ ਟਿੱਪਰ ਤੇ ਨਿਗਾ ਰੱਖ ਰਹੇ ਹਾਂ। ਸਾਡਾ ਵਾਅਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੰ ਸਹੀ ਰੇਟਾਂ ਤੇ ਬੱਜਰੀ ਰੇਤਾ ਮਿਲੇਗਾ ।
ਅਸੀਂ ਇਸ ਸੰਬੰਧ ਵਿੱਚ ਨਵੀ ਤਕਨੀਕ ਦੀ ਵਰਤੋਂ ਵੀ ਕਰਨ ਜਾ ਰਹੇ ਹਾਂ।ਡ੍ਰੋਨ ਮੈਪਿੰਗ ਰਾਹੀਂ ਸਾਲ ਵਿੱਚ 4 ਵਾਰ ਇਹ ਨਿਸ਼ਚਤ ਕੀਤਾ ਜਾਵੇਗਾ ਕਿ ਇੱਕ ਖੱਡ ਵਿੱਚੋਂ ਕਿੰਨੀ ਕ ਮਾਈਨਿੰਗ ਹੋ ਚੁੱਕੀ ਹੈ । ਹਰ ਸਰਕਾਰੀ ਖੱਡ ਦੀ ਨਿਸ਼ਾਨਦੇਹੀ ਕੀਤਾ ਜਾਵੇਗੀ ।ਅਸੀਂ ਨਵੀਂ ਮਾਈਨਿੰਗ ਪਾਲਿਸੀ ਤੇ ਕੰਮ ਵੀ ਕਰ ਰਹੇ ਹਾਂ ਤੇ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਗਏ ਠੇਕਿਆਂ ਦਾ 10 ਮਹੀਨਿਆਂ ਦਾ ਸਮਾਂ ਪੂਰਾ ਹੋਣ ਮਗਰੋਂ ਨਵੀਂ ਨੀਤੀਆਂ ਬਾਰੇ ਐਲਾਨ ਕਰ ਦੇਵਾਂਗੇ।

Exit mobile version