‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅੱਜ ਚੰਡੀਗੜ ‘ਚ ਰਾਜ ਭਵਨ ਦੇ ਗੈਸਟ ਹਾਊਸ ਵਿਖੇ ਬੈਠਕ ਹੋਈ। ਇਸ ਬੈਠਕ ਵਿੱਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਮੌਜੂਦ ਰਹੇ। ਜਾਣਕਾਰੀ ਮੁਤਾਬਕ ਹਰੀਸ਼ ਚੌਧਰੀ ਨੇ ਸਿੱਧੂ ਨੂੰ ਬੈਠਕ ਵਿੱਚ ਬੁਲਾਇਆ ਸੀ। ਬੈਠਕ ਤੋਂ ਬਾਅਦ ਸਿੱਧੂ ਬਿਨਾਂ ਮੀਡੀਆ ਦੇ ਨਾਲ ਗੱਲ ਕੀਤਿਆਂ ਰਵਾਨਾ ਹੋ ਗਏ। ਇਸ ਮੌਕੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੁੱਝ ਮੁੱਦੇ ਸਨ, ਜਿਨ੍ਹਾਂ ਨੂੰ ਅੱਜ ਵਿਚਾਰਿਆ ਗਿਆ ਹੈ। ਸਿੱਧੂ ਅਤੇ ਚੰਨੀ ਵਿਚਕਾਰ ਸਭ ਕੁੱਝ ਠੀਕ ਹੋਵੇਗਾ। ਚੰਨੀ ਪੰਜਾਬ ਦੇ ਲੋਕਾਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਹਨ।