Punjab

ਬਰਨਾਲਾ ਤੋਂ ਆਪਣੇ ਮਨਪਸੰਦ ਉਮੀਦਵਾਰ ਨੂੰ ਟਿਕਟ ਦਵਾਉਣ ਦੇ ਬਾਵਜੂਦ ਮੀਤ ਹੇਅਰ ਪ੍ਰਚਾਰ ਤੋਂ ਦੂਰ!

ਬਿਉਰੋ ਰਿਪੋਰਟ – ਬਰਨਾਲਾ ਵਿਧਾਨਸਭਾ ਦੀ ਜ਼ਿਮਨੀ (Barnala By Election 2024) ਚੋਣ ਵਿੱਚ ਆਪਣੇ ਮਨਪਸੰਦ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ (Harinder Singh Dhaliwal) ਨੂੰ ਟਿਕਟ ਦਿਵਾਉਣ ਦੇ ਬਾਵਜੂਦ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਚੋਣ ਪ੍ਰਚਾਰ ਤੋਂ ਦੂਰ ਹਨ। ਸਿਰਫ਼ ਇੰਨਾ ਹੀ ਨਹੀਂ, ਉਹ ਹਰਿੰਦਰ ਸਿੰਘ ਧਾਲੀਵਾਲ ਦੀ ਨਾਮਜ਼ਦਗੀ ਮੌਕੇ ਵੀ ਮੌਜੂਦ ਨਹੀਂ ਸਨ।

ਐੱਮਪੀ ਮੀਤ ਹੇਅਤ ਦੀ ਗੈਰ ਹਾਜ਼ਰੀ ਦੇ ਪਿੱਛੇ ਉਨ੍ਹਾਂ ਦੀ ਬਿਮਾਰੀ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾ ਨੂੰ ਡੇਂਗੂ ਹੋਇਆ ਹੈ ਜਿਸ ਦੀ ਵਜ੍ਹਾ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ ਅਰਾਮ ਦੀ ਸਲਾਹ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਮੀਤ ਹੇਅਰ ਦੀ ਦੋਸਤ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ।

ਵਿਧਾਇਕ ਸੁਖਾਨੰਦ ਨੇ ਕਿਹਾ ਮੀਤ ਹੇਅਰ ਜਲਦ ਦੀ ਠੀਕ ਹੋ ਕੇ ਪ੍ਰਚਾਰ ਦੀ ਕਮਾਨ ਸੰਭਾਲਣਗੇ। ਉਨ੍ਹਾਂ ਨੇ ਕਿਹਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ। ਬਰਨਾਲਾ ਸੀਟ ਤੋਂ ਮੀਤ ਹੇਅਰ ਲਗਾਤਾਰ 2 ਵਾਰ 2017 ਅਤੇ 2022 ਵਿੱਚ ਜਿੱਤੇ ਸਨ। ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸੰਗਰੂਰ ਸੀਟ ਤੋਂ ਪੰਜਾਬ ਦੀ ਦੂਜੀ ਸਭ ਤੋਂ ਵੱਡੀ ਲੀਡ ਨਾਲ ਚੋਣ ਜਿੱਤੀ ਸੀ।