ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹਾਦਤਾਂ ਦੇਣ ਦੇ ਨਾਲ ਦੇਸ਼ ਦਾ ਬਹੁਤ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕੇ ਜਦੋਂ ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਸੀ ਪਰ ਪੰਜਾਬ ਆਜ਼ਾਦੀ ਤੋਂ ਬਾਅਦ ਮਾਤਮ ਵਿੱਚ ਡੁੱਬਿਆ ਹੋਇਆ ਸੀ। ਪੰਜਾਬੀਆਂ ਦਾ ਸਾਰਾ ਕੁੱਝ ਪਾਕਿਸਤਾਨ ਵਿੱਚ ਰਹਿ ਗਿਆ ਸੀ ਪਰ ਪੰਜਾਬੀਆਂ ਨੇ ਸੀ ਤੱਕ ਨਹੀ ਕੀਤੀ ।
ਉਨ੍ਹਾਂ ਕਿਹਾ ਕਿ ਪੁਰਾਣੇ ਲੀਡਰ ਪੰਜਾਬ ਦੇ ਯੋਗਦਾਨ ਦੀ ਕਦਰ ਕਰਦੇ ਸਨ। ਉਨ੍ਹਾਂ ਸਰਦਾਰ ਪਟੇਲ ਦਾ ਜ਼ਿਕਰ ਕਰਗਿਆਂ ਕਿਹਾ ਕਿ ਜਦੋਂ ਸਰਦਾਰ ਪਟੇਲ ਵੰਡ ਤੋਂ ਬਾਅਦ ਹੁਸ਼ਿਆਰਪਰ ਆਏ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਕੌਮ ਹੁੰਦੀ ਤਾਂ ਇਨ੍ਹਾਂ ਬੋਝ ਨਹੀਂ ਝੱਲ ਸਕਦੀ ਸੀ। ਉਨ੍ਹਾਂ ਕਿਹਾ ਕਿ ਪਟੇਲ ਨੇ ਕਿਹਾ ਸੀ ਕਿ ਦੇਸ਼ ਪੰਜਾਬ ਦੀ ਮਦਦ ਕਰੇਗਾ ਪਰ ਬਾਅਦ ਵਿੱਚ ਕਿਸੇ ਨੇ ਵੀ ਪੰਜਾਬ ਦੀ ਮਦਦ ਨਹੀਂ ਕੀਤੀ।
ਪਹਿਲਾਂ ਅਗਨੀਵੀਰ ਸ਼ਹੀਦ ਪੰਜਾਬ ਦਾ ਹੈ
ਮੀਤ ਹੇਅਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ ਜਦੋਂ ਪੰਜਾਬ ਦੇ ਪੁੱਤਾਂ ਨੇ ਕੁਰਬਾਨੀ ਨਹੀਂ ਦਿੱਤੀ। ਉਨ੍ਹਾਂ ਕਿਹਾ ਹੁਣ ਵੀ ਪੰਜਾਬ ਦੇ ਪੁੱਤ ਬਾਰਡਰਾਂ ਉੱਤੇ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਦੇਸ਼ ਦਾ ਪਹਿਲਾਂ ਅਗਨੀਵੀਰ ਸ਼ਹੀਦ ਪੰਜਾਬ ਦਾ ਅੰਮ੍ਰਿਤਪਾਲ ਹੈ, ਜਿਸ ਨੂੰ ਪੰਜਾਬ ਸਰਕਾਰ ਨੇ ਇਕ ਕਰੋੜ ਰੁਪਏ ਦਿੱਤੇ ਹਨ।
ਹਰੀ ਕਰਾਂਤੀ ਦਾ ਕੀਤਾ ਜ਼ਿਕਰ
ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਅਮਰੀਕਾ ਅੱਗੇ ਤਰਲੇ ਕਰਕੇ ਅਨਾਜ ਲਿਆਉਂਦਾ ਸੀ ਤਾਂ ਪੰਜਾਬੀਆਂ ਨੇ ਦੇਸ਼ ਨੂੰ ਅਨਾਜ ਦਿੱਤਾ, ਜਿਸ ਨਾਲ ਦੇਸ਼ ਦਾ ਟਿੱਡ ਭਰਿਆ ਹੈ। ਮੀਤ ਹੇਅਰ ਨੇ ਕਿਹਾ ਕਿ ਹਰੀ ਕਰਾਂਤੀ ਨਾਲ ਦੇਸ਼ ਦੀ ਭੁੱਖਮਰੀ ਤਾਂ ਅਸੀਂ ਦੂਰ ਕਰ ਦਿੱਤੀ ਪਰ ਪੰਜਾਬ ਦਾ ਪਾਣੀ ਡੂੰਘਾ ਹੋ ਗਿਆ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਣ ਲੱਗਾ ਹੈ।
ਪੰਜਾਬੀ ਖੇਡਾਂ ਵਿੱਚ ਵੀ ਅੱਗੇ
ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਮੁੰਡੇ ਬਾਰਡਰਾਂ ਉੱਤੇ ਰਾਖੀ ਕਰਨ ਦੇ ਨਾਲ-ਨਾਲ ਖੇਡਾਂ ਵਿੱਚ ਛਾਏ ਹੋਏ ਹਨ। ਉਨ੍ਹਾਂ ਕਿਹਾ ਕਿਹਾ ਕਿ ਹਾਕੀ, ਕ੍ਰਿਕਟ ਅਤੇ ਫੁੱਟਬਾਲ ਦੇ ਕਪਤਾਨ ਪੰਜਾਬੀ ਹਨ।
ਕੇਂਦਰ ਨੇ ਕਦੇ ਵੀ ਪੰਜਾਬ ਦਾ ਸਾਥ ਨਹੀਂ ਦਿੱਤਾ
ਮੀਤ ਹੇਅਰ ਨੇ ਕਿਹਾ ਪੰਜਾਬੀਆਂ ਨੂੰ ਭੀਖ ਮੰਗਣੀ ਨਹੀਂ ਆਉਂਦੀ। ਪੰਜਾਬੀ ਆਪਣੀ ਮਿਹਨਤ ਨਾਲ ਸਭ ਕੁਝ ਕਰ ਸਕਦੇ ਹਨ ਪਰ ਕੇਂਦਰ ਸਰਕਾਰ ਨੇ ਕਦੇ ਵੀ ਪੰਜਾਬ ਨਾਲ ਇਨਸਾਫ ਨਹੀ ਕੀਤਾ। ਪੰਜਾਬ ਵਿੱਚ ਕਾਲੇ ਦੌਰ ਦਾ ਸਾਰਾ ਭਾਰ ਪੰਜਾਬ ਦੇ ਖਜਾਨੇ ਉੱਪਰ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੰਡਸਟਰੀ ਵੱਡੇ ਪੱਧਰ ਉੱਪਰ ਪਲਾਇੰਨ ਕਰ ਗਈ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਗੁਆਢੀ ਸੂਬਿਆਂ ਦਾ ਟੈਕਸ ਤਾਂ ਮੁਆਫ ਕਰ ਦਿੱਤਾ ਪਰ ਪੰਜਾਬ ਨਾਲ ਵਿਤਕਰਾ ਕੀਤਾ ਹੈ।
ਕੇਂਦਰ ਨੇ ਰੋਕੇ ਪੰਜਾਬ ਦੇ ਪੈਸੇ
ਮੀਤ ਹੇਅਰ ਨੇ ਕੇਂਦਰ ਸਰਕਾਰ ਉੱਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਫੰਡ ਰੋਕ ਕੇ ਰੱਖੇ ਹੋਏ ਹਨ। ਕੇਂਦਰ ਸਰਕਾਰ ਨੇ ਪੰਜਾਬ ਦਾ 6 ਹਜ਼ਾਰ ਕਰੋੜ ਰੁਪਏ ਦਾ RDF ਰੋਕਿਆ ਹੋਇਆ ਹੈ। ਇਸ ਦੇ ਨਾਲ ਹੀ 1000 ਕਰੋੜ ਐਨਐਚ ਐਮ ਅਤੇ 557 ਕਰੋਫ ਐਸਐਸਏ ਦੇ ਪੈਸੇ ਰੋਕੇ ਹੋਏ ਹਨ। ਉਨ੍ਹਾਂ ਕਿਹਾ ਕਿ ਗੁਆਢੀਂ ਸੂਬਿਆਂ ਦੀ ਤਰਜ ਉੱਤੇ ਪੰਜਾਬ ਦੀ ਵੀ ਅਗਲੇ 10 ਸਾਲ ਤੱਕ ਟੈਕਸ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ।
ਇਹ ਵੀ ਪੜ੍ਹੋ – ਰਾਹੁਲ ਗਾਂਧੀ ਨੂੰ ਹਰਸਿਮਰਤ ਕੌਰ ਬਾਦਲ ਨੇ ਦਿੱਤੀ ਵਧਾਈ! ਰਾਹੁਲ ਨੇ ਕਿਹਾ ਹੁਣ ਅਕਾਲੀ ਦਲ ਵੀ ਸਾਡੇ ਨਾਲ !