Punjab

ਕਿਵੇਂ ਮਿਲੇਗਾ ਮੂਸੇਵਾਲਾ ਨੂੰ ਇਨਸਾਫ ? ਕਾਤਲ ਬਿਸ਼ਨੋਈ ‘ਤੇ ਵਿਦੇਸ਼ ਮੰਤਰਾਲੇ ਦਾ ਹੈਰਾਨ ਕਰਨ ਵਾਲਾ ਬਿਆਨ ! ਪਿਤਾ ਦੇ ਜਖ਼ਮ ਹੋਏ ਹਰੇ !

ਬਿਊਰੋ ਰਿਪੋਰਟ : ਅਮਰੀਕਾ ਦੇ ਕੈਨੀਫੋਨੀਆ ਵਿੱਚ ਕਰਨ ਔਜਲਾ ਅਤੇ ਸ਼ੈਰੀ ਮਾਨ ਦੇ ਸ਼ੋਅ ਵਿੱਚ ਨਜ਼ਰ ਆਏ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਦਾ ਹੈਰਾਨ ਕਰਨ ਵਾਲਾ ਬਿਆਨ ਆਇਆ ਹੈ । ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ‘ਸਾਨੂੰ ਨਹੀਂ ਪਤਾ ਅਨਮੋਲ ਬਿਸ਼ਨੋਈ ਦਾ ਵੀਡੀਓ ਜਿਹੜਾ ਸਾਹਮਣੇ ਆਇਆ ਹੈ ਉਹ ਸੱਚ ਹੈ ਜਾਂ ਨਹੀਂ,ਅਸੀਂ ਵੀ ਉਹ ਵੀਡੀਓ ਵੇਖਿਆ ਹੈ,ਉਸ ਸਮੇਂ ਮੈਂ ਹੀ ਬਿਆਨ ਦਿੱਤਾ ਸੀ ਕਿ ਅਨਮੋਲ ਬਿਸ਼ਨੋਈ ਨੂੰ ਡਿਟੇਨ ਕੀਤਾ ਗਿਆ ਸੀ। ਅਸੀਂ ਚੈੱਕ ਕਰਾਂਗੇ ਕਿ ਹਿਰਾਸਤ ਵਿੱਚ ਸੀ ਜਾਂ ਨਹੀਂ ਮੇਰੇ ਕੋਲ ਹੋਰ ਕੋਈ ਅਪਡੇਟ ਨਹੀਂ ਹੈ,ਉਸ ਨੂੰ ਸਤੰਬਰ ਮਹੀਨੇ ਵਿੱਚ ਡਿਟੇਨ ਕੀਤਾ ਸੀ 6 ਮਹੀਨੇ ਵਿੱਚ ਕੀ ਹੋਇਆ ਮੈਨੂੰ ਪਤਾ ਨਹੀਂ ਹੈ ।’

ਜਖ਼ਮਾਂ ‘ਤੇ ਲੂਣ ਪਾਉਣ ਵਾਲਾ ਬਿਆਨ

ਅਨਮੋਲ ਬਿਸ਼ਨੋਈ ਨੂੰ ਲੈਕੇ ਵਿਦੇਸ਼ ਮੰਤਰਾਲੇ ਦਾ ਬਿਆਨ ਸਿੱਧੂ ਮੂ੍ਸੇਵਾਲਾ ਦੇ ਮਾਪਿਆਂ ਦੇ ਜਖ਼ਮਾਂ ‘ਤੇ ਲੂਣ ਪਾਉਣ ਦੇ ਬਰਾਬਰ ਹੈ,ਕਿਉਂਕਿ ਉਨ੍ਹਾਂ ਨੇ ਵੀ ਇਹ ਹੀ ਸਵਾਲ ਕੀਤਾ ਸੀ ਕਿ ਜਦੋਂ ਅਨਮੋਲ ਬਿਸ਼ਨੋਈ ਡਿਟੇਨ ਸੀ ਤਾਂ ਅਮਰੀਕਾ ਕਿਵੇਂ ਫਰਜ਼ੀ ਪਾਸਪੋਰਟ ‘ਤੇ ਪਹੁੰਚ ਗਿਆ । ਜਿਸ ਅਨਮੋਲ ਬਿਸ਼ਨੋਈ ਦੇ ਡਿਟੇਨ ਹੋਣ ਬਾਰੇ ਵਿਦੇਸ਼ ਮੰਤਰਾਲੇ ਨੇ ਆਪ ਜਾਣਕਾਰੀ ਦਿੱਤੀ ਸੀ ਉਸ ਬਾਰੇ ਮੰਤਰਾਲੇ ਹੁਣ ਇਹ ਕਹਿ ਰਿਹਾ ਹੈ ਕਿ ਸਾਨੂੰ ਨਹੀਂ ਪਤਾ ਅਨਮੋਲ ਬਿਸ਼ਨੋਈ ਨੂੰ ਡਿਟੇਨ ਕੀਤਾ ਗਿਆ ਸੀ ਜਾਂ ਨਹੀਂ ਅਸੀਂ ਚੈੱਕ ਕਰਾਂਗੇ ਕਿ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਵੀ ਸੀ ਜਾਂ ਨਹੀਂ । ਯਾਨੀ ਮੋਸਟ ਵਾਂਟਿਡ ਗੈਂਗਸਟਰ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਭਾਰਤ ਸਰਕਾਰ ਨੇ 6 ਮਹੀਨੇ ਤੋਂ ਇਸ ਗੱਲ ਦੀ ਤਸਦੀਕ ਹੀ ਨਹੀਂ ਕੀਤੀ ਸੀ ਅਨਮੋਲ ਬਿਸ਼ਨੋਈ ਨੂੰ ਡਿਟੇਨ ਕੀਤਾ ਗਿਆ ਸੀ ਜਾਂ ਨਹੀਂ ? ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਉਣ ਬਾਰੇ ਵੀ ਸ਼ਾਇਦ ਹੀ ਕੋਈ ਕਾਰਵਾਈ ਕੀਤੀ ਗਈ ਹੋਵੇ । ਵਿਦੇਸ਼ ਮੰਤਰਾਲੇ ਹੁਣ ਵੀ ਅਨਮੋਲ ਬਿਸ਼ਨੋਈ ਨੂੰ ਲੈਕੇ ਸੰਜੀਦਾ ਨਜ਼ਰ ਨਹੀਂ ਆ ਰਿਹਾ ਹੈ ਉਸ ਦਾ ਕਹਿਣਾ ਹੈ ਕਰਨ ਔਜਲਾ ਨਾਲ ਅਨਮੋਲ ਬਿਸ਼ਨੋਈ ਦਾ ਵੀਡੀਓ ਅਸਲੀ ਹੈ ਜਾਂ ਨਕਲੀ ਸਾਨੂੰ ਨਹੀਂ ਪਤਾ ਜਦਕਿ ਕਰਨ ਔਜਲਾ ਆਪ ਪੋਸਟ ਪਾਕੇ ਕਲੀਅਰ ਕਰ ਚੁੱਕੇ ਹਨ ਕਿ ਵੀਡੀਓ 17 ਅਪ੍ਰੈਲ ਦਾ ਹੈ ਅਤੇ ਉਹ ਪਰਫਾਰਮ ਕਰ ਰਹੇ ਸਨ ਪਰ ਸਾਨੂੰ ਨਹੀਂ ਪਤਾ ਸੀ ਕਿ ਨਾਲ ਖੜਾ ਸ਼ਖਸ਼ ਗੈਂਗਸਟਰ ਅਨਮੋਲ ਬਿਸ਼ਨੋਈ ਸੀ।

ਕੁੱਲ ਮਿਲਾਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਰਨ ਔਜਲਾ ਅਤੇ ਸ਼ੈਰੀ ਨਾਲ ਗੈਂਗਸਟਰ ਅਨਮੋਲ ਬਿਸ਼ਨੋਈ ਦਾ ਵੀਡੀਓ ਦੇਖ ਕੇ ਜਿਹੜਾ ਬਿਆਨ ਦਿੱਤਾ ਸੀ ਉਹ ਕਿਧਰੇ ਨਾ ਕਿਧਰੇ ਉਨ੍ਹਾਂ ਦਾ ਦਰਦ ਬਿਆਨ ਕਰਦਾ ਹੈ ਕਿ ਸਾਰੇ ਰੱਲੇ ਹੋਏ ਹਨ ਇਸੇ ਲਈ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਅਨਮੋਲ ਬਿਸ਼ਨੋਈ ਫਰਜ਼ੀ ਪਾਸਪੋਰਟ ਬਣਾ ਕੇ ਨੇਪਾਲ,ਕੀਨੀਆ ਹੁੰਦੇ ਹੋਏ ਅਮਰੀਕਾ ਵਿੱਚ ਪਹੁੰਚ ਗਿਆ ਹੈ ।