The Khalas Tv Blog Punjab ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਕੀਤੀ ਖੁਦਕਸ਼ੀ
Punjab

ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਕੀਤੀ ਖੁਦਕਸ਼ੀ

ਫਰੀਦਕੋਟ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ GGS ਮੈਡੀਕਲ ਵਿਚ ਇੰਟਰਨਸ਼ਿਪ ਕਰ ਰਹੀ ਐਮਬੀਬੀਐਸ ਡਾਕਟਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ। ਮ੍ਰਿਤਕ ਦੀ ਪਹਿਚਾਣ ਡਾ.ਅਨੁਸ਼ਕਾ ਵਾਸੀ ਫਰੀਦਕੋਟ ਵਜੋਂ ਹੋਈ।

ਜਾਣਕਾਰੀ ਅਨੁਸਾਰ ਅਨੁਸ਼ਕਾ MBBS ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਰੀਦਕੋਟ ਦੇ GGS ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੰਟਰਨਸ਼ਿਪ ਕਰ ਰਹੀ ਸੀ। ਫਿਲਹਾਲ ਅਨੁਸ਼ਕਾ ਦੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ ਹੈ ਪਰ ਕਿਹਾ ਜਾ ਰਿਹਾ ਕਿ ਮ੍ਰਿਤਕ MBBS ਤੋਂ ਬਾਅਦ MD ਦੀ ਤਿਆਰੀ ਕਰ ਰਹੀ ਸੀ ਜਿਸ ਨੂੰ ਲੈ ਕੇ ਉਹ ਕਾਫੀ ਤਣਾਅ ਵਿਚ ਸੀ।

ਇਹ ਵੀ ਪੜ੍ਹੋ – ਦਿੱਲੀ ਏਅਰਪੋਰਟ ਤੋਂ ਵਾਪਸ ਆ ਰਿਹਾ ਸੀ ਪਰਿਵਾਰ, ਖੰਨਾ ‘ਚ ਟਰੱਕ ਦੀ ਟੱਕਰ ਨਾਲ ਪਲਟੀ ਇਨੋਵਾ ਕਾਰ

Exit mobile version