ਬਿਉਰੋ ਰਿਪੋਰਟ – ਅੰਮ੍ਰਿਤਸਰ (Amritsar) ਵਿਚ ਹੁਣ ਮੇਅਰ ਦੀ ਚੋਣ ਬੈਲਟ ਪੇਪਰ ਦੇ ਨਾਲ ਹੋ ਸਕਦੀ ਹੈ। ਇਕ ਵਾਰ ਸਾਲ 2000 ਵਰਗਾ ਨਜ਼ਾਰਾ ਫਿਰ ਤੋਂ ਦੇਖਣ ਨੂੰ ਮਿਲ ਸਕਦਾ ਹੈ। ਦੱਸ ਦੇਈਏ ਕਿ ਨਗਰ ਨਿਗਮ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਸਪੂਸ਼ਟ ਬਹੁਮਤ ਨਹੀਂ ਮਿਲਿਆ ਹੈ, ਪਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਜਿਸ ਕੋਲ 40 ਕੌਂਸਲਰ ਹਨ ਪਰ ਉਹ ਵੀ ਬਹੁਮਤ ਤੋਂ ਦੂਰ ਹੈ। ਕਾਂਗਰਸ ਆਜ਼ਾਦ ਕੌਂਸਲਰਾਂ ‘ਤੇ ਡੋਰੋ ਪਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਵੀ ਆਜ਼ਾਦ ਕੌਂਸਲਰਾਂ ਨੂੰ ਲੁਭਾਉਣ ਵਿਚ ਲੱਗੀ ਹੋਈ ਹੈ। ਦਰਅਸਲ ਅੰਮ੍ਰਿਤਸਰ ਵਿੱਚ ਕਾਂਗਰਸ 40 ਦਾ ਅੰਕੜਾ ਮਿਲਣ ਦੇ ਬਾਵਜੂਦ ਬਹੁਮਤ ਤੋਂ ਦੂਰ ਹੈ। ਅੰਮ੍ਰਿਤਸਰ ਨਗਰ ਨਿਗਮ ਵਿੱਚ ਕੁੱਲ 85 ਕੌਂਸਲਰ ਹਨ। ਜੇਕਰ ਨਿਗਮ ਦੀ ਹੱਦ ਅੰਦਰ ਪੈਂਦੇ 7 ਵਿਧਾਇਕਾਂ ਦੀਆਂ ਵੋਟਾਂ ਮਿਲ ਜਾਂਦੀਆਂ ਹਨ ਤਾਂ ਬਹੁਮਤ ਲਈ 47 ਦੇ ਅੰਕੜੇ ਤੱਕ ਪਹੁੰਚਣਾ ਜ਼ਰੂਰੀ ਹੈ।
ਅੰਮ੍ਰਿਤਸਰ ਵਿੱਚ 8 ਆਜ਼ਾਦ ਕੌਂਸਲਰ ਹਨ ਪਰ ਇੱਕ-ਦੋ ਨੂੰ ਛੱਡ ਕੇ ਕੋਈ ਵੀ ਕਾਂਗਰਸ ਦੇ ਹੱਕ ਵਿੱਚ ਆਉਣ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਆਪਣੀ ਗਿਣਤੀ ਮਿਣਤੀ ਕਰਨ ਵਿੱਚ ਲੱਗੀ ਹੋਈ ਹੈ। 24 ਕੌਂਸਲਰਾਂ ਦੇ ਨਾਲ-ਨਾਲ ਉਹ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ‘ਆਪ’ ਇਸ ‘ਚ ਕਾਮਯਾਬ ਹੁੰਦੀ ਹੈ ਤਾਂ 7 ਵਿਧਾਇਕਾਂ ਸਮੇਤ ਇਸ ਦੇ ਹੱਕ ‘ਚ 43 ਵੋਟਾਂ ਹੋ ਸਕਦੀਆਂ ਹਨ। ਜੇਕਰ ਇਸ ਵਾਰ ਵੀ ਬੈਲਟ ਪੇਪਰ ਦੇ ਨਾਲ ਮੇਅਰ ਬਣਦਾ ਹੈ ਤਾਂ ਫਿਰ ਜਦੋਂ ਸਾਲ 2000 ਵਿਚ ਸੁਨੀਲ ਦੱਤੀ ਮੇਅਰ ਬਣੇ ਸਨ ਉਸ ਵਰਗਾ ਮਾਹੌਲ ਬਣ ਸਕਦਾ ਹੈ।
ਇਹ ਵੀ ਪੜ੍ਹੋ – ਤਾਲਿਬਾਨ ਨੇ ਘਰਾਂ ‘ਚ ਖਿੜਕੀਆਂ ਬਣਾਉਣ ‘ਤੇ ਲਗਾਈ ਪਾਬੰਦੀ: ਕਿਹਾ- ਖਿੜਕੀਆਂ ਨਾ ਬਣਾਓ ਜਿੱਥੋਂ ਔਰਤਾਂ ਦਿਖਾਈ ਦੇਣ