ਬਿਉਰੋ ਰਿਪੋਰਟ – ਨਾਭਾ ਜੇਲ੍ਹ ਬ੍ਰੇਕਕਾਂਡ (NABHA JAIL BREAK) ਦਾ ਮਾਸਟਰਮਾਈਂਡ ਗੈਂਗਸਟਰ ਰਮਨਜੀਤ ਸਿੰਘ ਰੋਮੀ (GANGSTER RAMANJEET SINGH ROMI) ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਹੁਣ ਇਸ ਦੀ ਹਵਾਲਗੀ ਭਾਰਤ ਸਰਕਾਰ ਨੂੰ ਮਿਲ ਗਈ ਹੈ, ਅੱਜ ਸ਼ਾਮ 4 ਵਜੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਰੋਮੀ ਨੂੰ ਦਿੱਲੀ ਏਅਰਪੋਰਟ ’ਤੇ ਲੈ ਕੇ ਆਵੇਗੀ।
ਰੋਮੀ ਦੇ ਖਿਲਾਫ ਕਤਲ, ਅਗਵਾu ਅਤੇ ਜਬਰਨ ਵਸੂਲੀ ਦੇ ਵੱਖ-ਵੱਖ ਕੇਸ ਵੀ ਦਰਜ ਹਨ। ਰੋਮੀ ਨੂੰ 2016 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਹਾਂਗਕਾਂਗ ਫਰਾਰ ਹੋ ਗਿਆ। ਰੋਮੀ ਨੇ ਫਿਰ ਉੱਥੋ ਹੀ 27 ਨਵੰਬਰ 2016 ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਾਜਿਸ਼ ਰਚੀ ਸੀ।
ਰੈੱਡ ਕਾਰਨਰ ਨੋਟਿਸ ਤੋਂ ਬਾਅਦ ਰਮਨਜੀਤ ਰੋਮੀ ਨੂੰ ਹਾਂਗਕਾਂਗ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਰੋਮੀ ਨੇ ਅਦਾਲਤ ਵਿੱਚ ਕੇਸ ਕਰਕੇ ਆਪਣੀ ਹਵਾਲਗੀ ਨੂੰ ਚੁਣੌਤੀ ਦਿੱਤੀ। ਭਾਰਤ ਸਰਕਾਰ ਨੇ 2 ਕੇਸਾਂ ਦੇ ਮਾਮਲੇ ਵਿੱਚ ਰੋਮੀ ਦੀ ਹਵਾਲਗੀ ਮੰਗੀ ਸੀ ਪਹਿਲਾਂ ਕੇਸ ਨਾਭਾ ਜੇਲ੍ਹ ਬ੍ਰੇਕਕਾਂਡ ਸੀ ਦੂਜਾ ਮਾਮਲਾ ਫੇਕ ਕਰੈਡਿਟ ਕਾਰਡ ਦਾ ਸੀ। ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਭਾਰਤ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਰੋਮੀ ਨੇ 4 ਵੱਖ-ਵੱਖ ਦਿਨਾਂ ਵਿੱਚ ਆਪਣੇ ਚਾਰੇ ਦੇ ਭਰਾ ਰਾਜਵੀਰ ਸਿੰਘ ਦੇ ਜ਼ਰੀਏ ਮੰਨੀ ਸੇਖੋ ਨੂੰ ਪੈਸੇ ਟ੍ਰਾਂਸਫਰ ਕੀਤੇ ਸਨ। ਮੰਨੀ ਦਾ ਭਰਾ ਗੁਰਪ੍ਰੀਤ ਸਿੰਘ ਸੇਖੋ ਵੀ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਫਰਾਰ ਹੋਇਆ ਸੀ। ਇਹ ਪੈਸਾ 28 ਸਤੰਬਰ 2016 ਤੋਂ 16 ਨਵੰਬਰ 2016 ਦੇ ਵਿਚਾਲੇ ਟ੍ਰਾਂਸਫਰ ਕੀਤਾ ਗਿਆ ਸੀ।
ਹਾਂਗਕਾਂਗ ਅਦਾਲਤ ਨੇ ਭਾਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਹਾਲਾਂਕਿ ਰੋਮੀ ਦੇ ਵਕੀਲ ਨੇ ਕਿਹਾ ਦਾਅਵਾ ਕੀਤਾ ਸੀ ਕਿਉਂਕਿ ਉਹ ਖਾਲਿਸਤਾਨ ਦੀ ਹਮਾਇਤ ਕਰਦਾ ਹੈ ਇਸੇ ਲਈ ਉਸ ਪੁਲਿਸ ਵੱਲੋਂ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਪਰ ਹਾਂਗਕਾਂਗ ਅਦਾਲਤ ਨੇ ਸਾਰੀਆਂ ਦਲੀਲਾਂ ਨੂੰ ਖਾਰਜ ਕਰਦੇ ਹੋਏ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂ ਦੇ ਰਹਿਣ ਵਾਲੇ ਗੈਂਗਸਟਰ ਰਮਨਜੀਤ ਰੋਮੀ ਨੂੰ ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮੁਲਜ਼ਮ ਠਹਿਰਾਉਂਦੇ ਹੋਏ ਉਸ ਦੀ ਹਵਾਲਗੀ ਦੇ ਆਦੇਸ਼ ਦਿੱਤੇ ਸਨ।