‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਮਾਸਟਰ ਮੋਹਨ ਲਾਲ ਨੇ ਕਿਸਾਨੀ ਅੰਦੋਲਨ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਅੰਦੋਲਨ 15 ਦਿਨਾਂ ਵਿੱਚ ਖਤਮ ਕਰਨ ਜਾ ਰਹੀ ਹੈ। ਸਰਕਾਰ ਦੀ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ। ਪੰਜਾਬ ਵਿੱਚ ਜੋ ਨੁਕਸਾਨ ਹੋਇਆ ਹੈ, ਉਹ ਬਹੁਤ ਹੀ ਦੁੱਖਦਾਈ ਹੈ। ਸਾਡੇ ਕੋਲੋਂ ਕੋਈ ਫੈਸਲਾ ਗਲਤ ਨਹੀਂ ਹੋਇਆ ਪਰ ਜੇ ਕਿਸਾਨਾਂ ਨੂੰ ਸਾਡਾ ਫੈਸਲਾ ਗਲਤ ਲੱਗਦਾ ਹੈ ਤਾਂ ਅਸੀਂ ਕਿਸਾਨਾਂ ਤੋਂ ਮੁਆਫੀ ਮੰਗਣ ਨੂੰ ਤਿਆਰ ਹਾਂ, ਉਹ ਕੋਈ ਬਿਗਾਨੇ ਥੋੜ੍ਹੀ ਹਨ, ਸਾਡੇ ਦੇਸ਼ ਦੇ ਹੀ ਹਨ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਕੋਲ ਜਿੰਨੇ ਨਿਰਸੁਆਰਥੀ ਕਾਰਜ ਕਰਤਾ ਹਨ, ਓਨੇ ਕਿਸੇ ਕੋਲ ਵੀ ਨਹੀਂ ਹਨ। ਉਨ੍ਹਾਂ ਨੇ ਕੈਪਟਨ ਦੀ ਤਾਰੀਫ ਕਰਦਿਆਂ ਬੋਲਿਆ ਕਿ ਕੈਪਟਨ ਬੀਜੇਪੀ ਵਿੱਚ ਆਉਣ ਜਾਂ ਨਾ ਆਉਣ, ਇਸ ਨਾਲ ਬੀਜੇਪੀ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਬੀਜੇਪੀ ਆਪਣੇ ਪੈਰਾਂ ‘ਤੇ ਖੜ੍ਹੀ ਹੈ, ਉਸਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੈ। ਬੀਜੇਪੀ ਦਾ ਮਕਸਦ ਸੱਤਾ ਲੈਣਾ ਨਹੀਂ ਹੈ, ਅਸੀਂ ਇਸ ਦੇਸ਼ ਨੂੰ ਸਭ ਤੋਂ ਵੱਧ ਵਿਕਸਿਤ ਹਾਂ।