‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ‘ਤੇ ਖੂਬ ਨਿਸ਼ਾਨੇ ਕੱਸੇ। ਚੱਢਾ ਨੇ ਕਿਹਾ ਕਿ “ਹਨੀ, ਮਨੀ ਤੇ ਚੰਨੀ ਦੀ ਲਵ ਸਟੋਰੀ ‘ਚ ਨਵਾਂ ਚੈਪਟਰ” ਜੁੜ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਗ੍ਰਿਫ ਤਾਰ ਭਾਣਜੇ ਭੁਪਿੰਦਰ ਸਿੰਘ ਹਨੀ ਨੇ ਮੰਨਿਆਂ ਹੈ ਕਿ ਉਸ ਨੇ ਸਰਹੱਦੀ ਸੂਬੇ ਵਿੱਚ ਰੇਤ ਦੀ ਖੁਦਾਈ ਦੇ ਕੰਮ ਵਿੱਚ ਮਦਦ ਕਰਨ ਅਤੇ ਤਬਾਦਲਿਆਂ ਲਈ 10 ਕਰੋੜ ਰੁਪਏ ਨਕਦ ਲਏ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਮੁੱਖ ਮੰਤਰੀ ਚੰਨੀ ਨੇ ਹਨੀ ਨੂੰ ਰੇਤੇ ਦੀ ਨਜਾ ਇਜ਼ ਮਾਈ ਨਿੰਗ ਤੋਂ ਕਮਾਏ ਕਰੋੜਾਂ ਰੁਪਏ ਦੀ ਕੁਲੈਕਸ਼ਨ ਕਰਨ ਲਈ ਏਜੰਟ ਰੱਖਿਆ ਹੋਇਆ ਸੀ।
ਚੱਢਾ ਨੇ ਕਿਹਾ ਕਿ ਹਨੀ ਤਾਂ ਸਿਰਫ ਇੱਕ ਏਜੰਟ ਸੀ ਪਰ ਮਾਸਟਰ ਮਾਇੰਡ ਤਾਂ ਮੁੱਖ ਮੰਤਰੀ ਚੰਨੀ ਹਨ।