ਬਿਉਰੋ ਰਿਪੋਰਟ : ਮਾਰੂਤੀ ਸੁਜੁਕੀ ਦੀ ਸਭ ਤੋਂ ਸਸਤੀ 7 ਸੀਟਰ ਕਾਰ ਨੇ ਵਿਕਰੀ ਦਾ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ । ਕੰਪਨੀ ਦੀ ਮਾਰੂਤੀ ਇਕੋ ਨੇ ਦੇਸ਼ ਵਿੱਚ 10 ਲੱਖ ਯੂਨਿਟ ਵੇਚ ਦਿੱਤੇ ਹਨ । ਇਸ ਨੂੰ 2010 ਵਿੱਚ ਲਾਂਚ ਕੀਤਾ ਗਿਆ ਸੀ। ਉਸ ਦੇ ਬਾਅਦ ਇਹ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਨ ਵਾਲੀ ਵੈਨ ਬਣ ਗਈ । ਖਾਲ ਗੱਲ ਇਹ ਹੈ ਕਿ ਦੇਸ਼ ਦੀ ਸਭ ਤੋਂ ਸਸਤੀ 7 ਸੀਟਰ ਕਾਰ ਵੀ ਹੈ । ਇਸ ਤੋਂ ਇਲਾਵਾ ਮਾਰੂਤੀ ਸੁਜੁਕੀ ਈਕੋ 5 ਸੀਟਰ,ਕਾਰਗੋ,ਟੂਰ ਅਤੇ ਐਂਬੁਲੈਂਸ ਵਰਜਨ ਵੀ ਵੇਚੀ ਜਾਂਦੀ ਹੈ ।
ਕੰਪਨੀ ਦਾ ਦਾਅਵਾ ਹੈ ਕਿ ਮਾਰੂਤ ਇਕੋ ਗਾਹਕਾਂ ਨੂੰ ਵੱਡੀ ਗਿਣਤੀ ਵਿੱਚ ਟਾਰਗੇਟ ਕਰਦੀ ਹੈ । ਇਹ ਪਰਿਵਾਰਕ ਅਤੇ ਕਮਰਸ਼ਨ ਦੋਵੇ ਗੱਡੀ ਹੈ । ਕੰਪਨੀ ਨੇ ਨਵੰਬਰ 2022 ਨੂੰ ਅਪਡੇਟਿਡ ਇਕੋ ਵੈਨ ਲਾਂਚ ਕੀਤੀ ਸੀ ਹੈ । ਨਵਾਂ ਮਾਡਲ ਇੱਕ ਨਵੇਂ ਇੰਜਣ,ਬੇਹਤਰੀਨ ਇੰਟੀਰੀਅਲ ਅਤੇ ਚੰਗੇ ਸੇਫਟੀ ਫੀਚਰ ਦੇ ਨਾਲ ਆਉਂਦਾ ਹੈ । ਇਸ ਦੀ ਕੀਮਤ 5.25 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਮਾਇਲੇਜ 26 ਕਿਲੋਮੀਟਰ
ਮਾਰੂਤੀ ਇਕੋ ਵਿੱਚ 1.2L K- ਸੀਰੀਜ ਡਿਊਲ ਜੈਟ,ਡਿਊਲ VVT ਇੰਜਣ ਮਿਲ ਦਾ ਹੈ ਜੋ 6,000rpm ‘ਤੇ 80.76PS ਦੀ ਪਾਵਰ ਅਤੇ 3,000rpm ‘ਤੇ 104.4Nm ਦਾ ਪੀਕ ਟਾਰਕ ਪੈਦਾ ਕਰਨ ਦੀ ਤਾਕਤ ਰੱਖ ਦਾ ਹੈ । ਮਾਇਲੇਜ ਦੀ ਗੱਲ ਕਰੀਏ ਤਾਂ ਪੈਟਰੋਲ ਦੇ ਨਾਲ 19.71kmpl ਅਤੇ CNG ਦੇ ਨਾਲ 26.78km/kg ਦੀ ਫਿਉਲ ਤਾਕਤ ਦਾ ਦਾਅਵਾ ਕੀਤਾ ਜਾਂਦਾ ਹੈ ।
ਇਹ ਹਨ ਮਾਰੂਤੀ ਇਕੋ ਦੇ ਫੀਚਰ
ਮਾਰੂਤੀ ਇਕੋ 5 ਰੰਗਾਂ ਵਿੱਚ ਮਿਲ ਦੀ ਹੈ । ਇਹ ਰਿਕਲਾਇਨਿੰਗ ਫਰੰਟ ਸੀਟਰ, ਕੇਬਿਨ ਏਅਰ ਫਿਲਟਰ,ਡਿਜੀਟਲ ਇੰਸਟਰੂਮੈਂਟ ਕੰਸੋਲ, ਏਸੀ ਅਤੇ ਹੀਟਰ ਦੇ ਨਾਲ ਰੋਟਰੀ ਕੰਟਰੋਲ ਵਰਗੇ ਫੀਚਰ ਦੇ ਨਾਲ ਆਉਂਦਾ ਹੈ । ਸੇਫਟੀ ਫੀਚਰ ਵਿੱਚ ਇੰਜਣ ਇਮਮੋਬਿਲਾਇਜਰ,ਇਮਯੁਮਿਨੇਟੇਡ ਹੈਜਰਡ ਸਵਿਚ,ਡਿਊਲ ਏਅਰਬੈੱਗ,ਈਬੀਡੀ ਦੇ ਨਾਲ ਏਬੀਐੱਸ,ਸਲਾਈਡਿੰਗ ਦਰਵਾਜ਼ੇ ਅਤੇ ਖਿੜਕੀਆਂ ਦੇ ਲਈ ਚਾਇਲਡ ਲਾਕ,ਰਿਵਰਸ ਪਾਰਕਿੰਗ ਸੈਂਸਰ ਅਤੇ ਹੋਰ ਚੀਜ਼ਾ ਵੀ ਆਉਂਦੀਆਂ ਹਨ ।