India Punjab

“ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ “

‘ਦ ਖ਼ਾਲਸ ਬਿਊਰੋ : ਅੱਜ ਸ਼ਹੀ ਦੇ ਆਜ਼ਮ ਸ. ਭਗਤ ਸਿੰਘ ਦਾ ਸ਼ਹੀ ਦੀ ਦਿਹਾੜਾ ਹੈ।ਦੇਸ਼ ਦੀ ਸੁਤੰਤਰਤਾ ਦੇ ਲਈ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਸਭ ਕੁਝ ਬ ਲੀ ਦਾਨ ਕਰ ਦਿੱਤਾ, ਉਸਦਾ ਉਦਾਹਰਣ ਮਿਲਣਾ ਮੁਸ਼ਕਲ ਹੈ। ਇਤਿਹਾਸਕਾਰਾਂ ਨੇ ਉਹਨਾਂ ਨੂੰ ‘ਸ਼ਹੀ ਦੇ ਆਜ਼ਮ’ ਕਹਿਕੇ ਸਤਿਕਾਰਿਆ ਹੈ। ਭਗਤ ਸਿੰਘ ਦਾ ਜਨਮ 28 ਸਤੰਬਰ  1907 ਨੂੰ  ਪਿੰਡ ਬੰਗਾਂ ਜਿਲ੍ਹਾ ਲਾਇਲਪੁਰ(ਪਾਕਿਸਤਾਨ) ਵਿਖੇ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾਂ ਸ਼ਹਿਰ (ਪੰਜਾਬ) ਵਿੱਚ ਸਥਿਤ ਹੈ। ਭਗਤ ਸਿੰਘ ਦੇ ਪਿਤਾ ਦਾ ਨਾਂ ਸ. ਕ੍ਰਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਭਗਤ ਸਿੰਘ ਦੇ ਪਿਤਾ ਅਤੇ ਚਾਚਾ ਪ੍ਰਸਿੱਧ ਕ੍ਰਾਂ ਤੀ ਕਾਰੀ ਸਨ।

13 ਅਪ੍ਰੈਲ 1919 ਨੂੰ ਜਿਲ੍ਹਿਆਂ ਵਾਲੇ ਬਾਗ ਦੇ ਖੂ ਨੀ ਕਾਂ ਡ ਨੇ ਭਗਤ ਸਿੰਘ ਦੇ ਮਨ ਉੱਪਰ ਬਹੁਤ ਅਸਰ ਪਾਇਆ ।ਇਸ ਤੋਂ ਇਲਾਵਾ ਭਗਤ ਸਿੰਘ ਦੇ ਮਨ ‘ਤੇ ਸ਼ਹੀ ਦ ਕਰਤਾਰ ਸਿੰਘ ਸਰਾਭਾ ਦੀ ਸ਼ਹੀ ਦੀ ਦਾ ਬਹੁਤ ਡੂੰ ਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭਾ ਦੀ ਇੱਕ ਫੋਟੋ ਆਪਣੀ ਜੇਬ ਵਿੱਚ ਰੱਖਦੇ ਸਨ ਜੋ ਕਿ ਗ੍ਰਿਫ ਤਾਰੀ  ਸਮੇਂ ਵੀ ਉਨ੍ਹਾਂ ਦੇ ਕੋਲ ਸੀ। ਬਹੁਤ ਛੋਟੀ ਉਮਰ ਵਿਚ ਹੀ ਉਹ ਕ੍ਰਾਂ ਤੀ ਕਾਰੀ ਅੰਦੋ ਲਨ ਵਿਚ ਸ਼ਾਮਲ ਹੋ ਗਏ। ਲਾਹੌਰ ਵਿਚ ਡੀ. ਏ. ਵੀ. ਸਕੂਲ ਵਿਚ ਮੈਟ੍ਰਿਕ ਕਰਨ ਤੋਂ ਬਾਅਦ ਆਪ ਡੀ. ਏ. ਵੀ. ਕਾਲਜ ਵਿਚ ਦਾਖਲ ਹੋ ਗਏ। ਉਥੇ ਆਪ ਦਾ ਸੰਬੰਧ ਸੁਖਦੇਵ ਅਤੇ ਭਗਵਤੀ ਚਰਨ ਆਦਿ ਕ੍ਰਾਂ ਤੀ ਕਾਰੀਆਂ ਨਾਲ ਹੋ ਗਿਆ। ਸਰਦਾਰ ਭਗਤ ਸਿੰਘ ਅਜੇ ਕਾਲਜ ਵਿਚ ਹੀ ਸਿਖਿਆ ਪ੍ਰਾਪਤ ਕਰ ਰਹੇ ਸਨ ਕਿ ਘਰ ਵਾਲਿਆਂ ਨੇ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਕਰ ਦਿੱਤੀਆਂ। ਉਹ ਇਹਨਾਂ ਬੰਧਨਾਂ ਵਿਚ ਪੈਣ ਲਈ ਤਿਆਰ ਨਹੀਂ ਸਨ। ਘਰ ਵਾਲਿਆਂ ਨੇ ਜਦੋਂ ਉਹਨਾਂ ਦੇ ਵਿਰੋਧ ਦੀ ਪਰਵਾਹ ਨਾ ਕੀਤੀ ਤਾਂ ਉਹ ਘਰ ਛੱਡ ਕੇ ਚੱਲੇ ਗਏ। ਕਾਨਪੁਰ ਵਿਚ ਗਨੇਸ਼ ਸ਼ੰਕਰ ਵਿਦਿਆਰਥੀ ਦੇ ਕੋਲ ਰਹਿ ਕੇ ਪ੍ਰਤਾਪ ਦਾ ਸੰਪਾਦਨ ਕਰਨ ਲੱਗੇ।

ਕਾਨਪੁਰ ਵਿਚ ਰਹਿਣ ਦੌਰਾਨ ਭਗਤ ਸਿੰਘ ਦਾ ਬਟੁਕੇਸ਼ਵਰ ਦੱਤ ਦੇ ਨਾਲ ਮੇਲ ਉਹਨਾਂ ਨੂੰ ਕ੍ਰਾਂ ਤੀ ਕਾਰੀ ਜੀਵਨ ਅਪਣਾਉਣ ਦੇ ਲਈ ਮਹਾਨ ਪ੍ਰੇਰਨਾ ਦਾ ਸ੍ਰੋਤ ਬਣਿਆ। ਇਹਨੀਂ ਦਿਨੀਂ ਭਗਤ ਸਿੰਘ ਵੱਲੋਂ “ਨੌਜਵਾਨ ਭਾਰਤ ਸਭਾ ਦਾ ਗ ਠਨ ਕੀਤੇ ਜਾਣ ਤੋਂ ਬਾਅਦ ਉਹ  ਪੁ ਲਿਸ ਦੀਆਂ ਨਜ਼ਰਾਂ ਵਿਚ ਚੜ੍ਹ ਗਏ ਸਨ। ਪੁਲਿਸ ਉਹਨਾਂ ਨੂੰ ਕਿਸੇ ਨਾ ਕਿਸੇ ਮੁਕੱ ਦਮੇ ਵਿਚ ਫਸਾਉਣ ਦੀ ਤਿਆਰੀ ਕਰ ਰਹੀ ਸੀ। ਕਾਨਪੁਰ  ਵਿਚ ਦੇਸ਼ ਭਰ ਵਿਚ ਕ੍ਰਾਂ ਤੀ ਕਾਰੀਆਂ ਨੂੰ ਇਕੱਠਾ ਕੀਤਾ ਗਿਆ ਅਤੇ ਉਹਨਾਂ ਦੀ ਸੰਸਥਾ ਦਾ ਨਾਂ ਬਦਲ ਦਿੱਤਾ ਗਿਆ। ਹੁਣ ਇਸ ਸੰਸਥਾ ਦਾ ਨਾਂ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖ ਦਿੱਤਾ ਗਿਆ। ਇਸ ਦਲ ਦਾ ਦਫਤਰ ਆਗਰੇ ਲਿਆਂਦਾ ਗਿਆ। ਦਲ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਸਾਂਡਰਸ ਨੂੰ ਮਾਰਨਾ ਜਦੋਂ ਭਗਤ ਸਿੰਘ ਆਗਰੇ ਹੀ ਸਨ ਕਿ ਸਾਈਮਨ ਕਮਿਸ਼ਨ ਭਾਰਤ ਆਈ। ਜਗਾ-ਜਗਾ ਉਸਦਾ ਵਿਰੋਧ ਹੋਇਆ। ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਲਾ ਲਾਜਪਤ ਰਾਇ ਉੱਤੇ ਲਾਠੀਆਂ ਦੀ ਬੌਛਾਰ ਕੀਤੀ ਗਈ । ਲਾਲਾ ਜੀ ਨੂੰ ਬਹੁਤ ਚੋਟਾਂ ਆਈਆਂ। ਗੰਭੀਰ ਚੋਟਾਂ ਲੱਗਣ ਨਾਲ ਲਾਲ ਲਾਜਪੱਤ ਰਾਏ ਦੀ ਮੌਤ ਹੋ ਗਈ ਜਿਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਕਾਫੀ ਠੇਸ ਪਹੁੰਚੀ। ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ ਇਸ ਸਮੇਂ ਸਕਾਟ ਦੀ ਥਾਂ ਸਾਂਡਰਸ ਮੋਟਰਸਾਈਕਲ ਉੱਪਰ ਘਰ ਨੂੰ ਜਾ ਰਿਹਾ ਸੀ ਰਾਜਗੁਰੂ ਤੇ ਭਗਤ ਸਿੰਘ ਦੀਆਂ ਗੋਲੀਆਂ ਨਾਲ ਉਸਨੂੰ ਮਾਰ ਦਿੱਤਾ ਅਤੇ ਉਹ ਗੋਲੀਆਂ ਚਲਾਉਂਦੇ ਹੋਏ ਬਚ ਕੇ ਨਿਕਲ ਗਏ । ਉਸੇ ਰਾਤ ਭਗਤ ਸਿੰਘ ਤੇ ਰਾਜਗੁਰੂ ਕਲਕੱਤੇ ਲਈ ਗੱਡੀ ਚੜ੍ਹ ਗਏ ਤੇ ਪੁਲਸ ਦੇ ਹੱਥ ਨਾ ਆਏ ।  

ਅਸੈਂਬਲੀ ਵਿੱਚ ਬੰ ਬ ਸੁੱਟਣਾ – ਫਿਰ ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿੱਚ ਬੰ ਬ ਸੁੱਟਣ ਦਾ ਪ੍ਰੋਗਰਾਮ ਬਣਾਇਆ ਤੇ 8 ਅਪ੍ਰੈਲ1929 ਨੂੰ ਭਗਤ ਸਿੰਘ ਤੇ ਬੀ ਕੇ ਦੱਤ ਨੇ ਧ ਮਾਕੇ ਵਾਲੇ ਦੋ ਬੰ ਬ ਅਸੈਂਬਲੀ ਵਿੱਚ ਸੁੱਟੇ ਸਭ ਪਾਸੇ ਜਾ ਨਾਂ ਬਚਾਉਣ ਲਈ ਭਾਜੜ ਮੱਚ ਗਈ ਭਗਤ ਸਿੰਘ ਤੇ ਦੱਤ ਉੱਥੋਂ ਭੱਜੇ ਨਾ ਸਗੋਂ ਉਨ੍ਹਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫ਼ ਤਾਰੀ ਦੇ ਦਿੱਤੀ ।ਉਨ੍ਹਾਂ ਦੇ ਅਸੈਂਬਲੀ ਵਿੱਚ ਸੁੱਟੇ ਇਸ ਇਤਿਉਹਾਰ ਉੱਪਰ ਲਿਖਿਆ ਹੋਇਆ ਸੀ ਕਿ ਉਹਨਾਂ ਬੰ ਬ ਕਿਸੇ ਨੂੰ ਮਾਰ ਨ ਲਈ ਨਹੀਂ ਸਗੋਂ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਸੁੱਟੇ ਸਨ ।

ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰੱਚ ਕੇ ਬੰ ਬ ਸੁੱਟਣ ਦੇ ਦੋ ਸ਼ ਵਿੱਚ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਉਮਰ ਕੈਦ ਦੀ ਸ ਜ਼ਾ ਸੁਣਾ ਦਿੱਤੀ ।

ਫਾਂ ਸੀ ਦੀ ਸਜ਼ਾ – ਭਗਤ ਸਿੰਘ ਹੋਰਾਂ ਉੱਤੇ ਸਾਂਡਰਸ ਦੇ ਕਤ ਲ ਦਾ ਮੁਕੱਦਮਾ ਵੀ ਚੱਲ ਰਿਹਾ ਸੀ ਅੰਗਰੇਜ਼ਾਂ ਦੀ ਬਣਾਈ ਸਪੈਸ਼ਲ ਅਦਾਲਤ ਸਾਹਮਣੇ ਭਗਤ ਸਿੰਘ ਹੋਰ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਉਤੋਂ ਪਰਦਾ ਲਾਇਆ ਆਪ ਨੇ ਆਪਣੇ ਮੁਕੱਦਮੇ ਸਮੇਂ ਬੜੀ ਨਿਡਰਤਾ ਦਾ ਸਬੂਤ ਦਿੱਤਾ ਤੇ ਆਪ ਆਮ ਕਰਕੇ ਗਾਇਆ ਕਰਦੇ ਸਨ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ “

ਅਦਾਲਤ ਨੇ 7 ਅਕਤੂਬਰ 1930 ਨੂੰ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫ਼ਾਂ ਸੀ ਦੀ ਸ ਜ਼ਾ ਸੁਣਾਈ ਇਸ ਸਮੇਂ ਗਾਂਧੀ ਜੀ ਦਾ ਲੂਣ ਦਾ ਮੋਰਚਾ ਚਲ ਰਿਹਾ ਸੀ ਗਾਂਧੀ ਇਰਵਨ ਸਮਝੌਤੇ ਨਾਲ ਇਹ ਮੋਰਚਾ ਖਤਮ ਹੋ ਗਏ ਹੁਣ ਲੋਕ ਇਹ ਆਸ ਕਰਦੇ ਸਨ ਕਿ ਹੋਰਨਾਂ ਕੈਦੀਆਂ ਨਾਲ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਵੀ ਛੱਡ ਦਿੱਤੇ ਜਾਣਗੇ ਇਸ ਸਮੇਂ ਲੋਕ ਬੜੇ ਜੋਸ਼ ਵਿੱਚ ਸਨ । ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਡਰਦਿਆਂ 23 ਮਾਰਚ ਨੂੰ 1931 ਨੂੰ ਰਾਤ ਵੇਲੇ ਹੀ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂ ਸੀ ਦੇ ਦਿੱਤੀ ਗਈ ਤੇ ਲੋਥਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ ਪਾਸਿਓਂ ਚੋਰ ਦਰਵਾਜ਼ੇ ਥਾਣੀਂ ਕੱਢ ਕੇ ਫਿਰੋਜ਼ਪੁਰ ਪਹੁੰਚਾ ਦਿੱਤੀਆਂ ਤਿੰਨਾਂ ਦੀ ਇਕੱਠੀ ਚਿਖਾ ਬਣਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਸੜੀਆਂ ਲਾ ਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿੱਚ ਰੋੜ ਦਿੱਤੀਆਂ ।

ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਇਸ ਕੁਰਬਾਨੀ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ ਤੇ ਲੋਕ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਹੋਰ ਵੀ ਜ਼ੋਰ ਨਾਲ ਘੋਲ ਕਰਨ ਲੱਗੇ । ਅੰਤ ਪੰਦਰਾਂ ਅਗਸਤ 1947 ਨੂੰ ਅਜਿਹੇ ਸਿਰਲੱਥ ਸੂਰਮਿਆਂ ਦੀਆਂ ਕੁਰਬਾਨੀਆਂ ਸਦਕਾ ਭਾਰਤ ਆਜ਼ਾਦ ਹੋ ਗਿਆ ।ਅੱਜ ਉਨ੍ਹਾਂ ਅਮਰ ਸਹੀਦਾਂ ਦਾ ਸ਼ਹੀਦੀ ਦਿਹਾੜਾ ਹੈ। ਭਾਰਤ ਨੂੰ ਇਹੋ ਜਿਹੇ ਸ਼ਹੀਦਾਂ ਤੇ ਹਮੇਸ਼ਾ ਮਾਣ ਰਹੇਗਾ ਜਿਨ੍ਹਾਂ ਨੇ । ਇਸ ਦੇਸ਼ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ।