The Khalas Tv Blog Punjab ਨਵੇਂ ਵਿਆਹੇ ਜੋੜੇ ਨੂੰ ਪੰਜ ਮਿੰਟਾਂ ਵਿੱਚ ਮਿਲਿਆ ਮੈਰਿਜ ਸਰਟੀਫਿਕੇਟ
Punjab

ਨਵੇਂ ਵਿਆਹੇ ਜੋੜੇ ਨੂੰ ਪੰਜ ਮਿੰਟਾਂ ਵਿੱਚ ਮਿਲਿਆ ਮੈਰਿਜ ਸਰਟੀਫਿਕੇਟ

Marriage certificate received in five minutes

Marriage certificate received in five minutes

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ‘ਆਪ ਦੇ ਦੁਆਰ’ ਸਕੀਮ ਸ਼ੁਰੂ ਹੋ ਗਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਚਾਰਜ ਸੰਭਾਲ ਲਿਆ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਸ ਦੌਰਾਨ ਇਸ ਮਿਸ਼ਨ ਦੀ ਸਫਲਤਾ ਦਿੱਸਦੀ ਉਸ ਵੇਲੇ ਨਜ਼ਰ ਆਈ ਜਦੋਂ ਮੋਗਾ ਦੇ ਪਿੰਡ ਸਿੰਘਾਂਵਾਲਾ ਵਿਖੇ ਲਗਾਏ ਗਏ ਕੈਂਪ ਦੌਰਾਨ ਇੱਕ ਨਵੇਂ ਵਿਆਹੇ ਜੋੜੇ ਨੂੰ ਉਨ੍ਹਾਂ ਦੇ ਆਨੰਦ ਕਾਰਜ ਤੋਂ ਤੁਰੰਤ ਬਾਅਦ ਹੀ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮਿਲ ਗਿਆ।

ਜਾਣਕਾਰੀ ਮੁਤਾਬਕ ਇੱਕ ਨਵੇਂ ਵਿਆਹੇ ਜੋੜੇ ਦੇ ਵਿਆਹ ਪੰਜ ਮਿੰਟ ਵਿੱਚ ਹੀ ਰਜਿਸਟਰੇਸ਼ਨ ਹੋ ਗਈ ਅਤੇ ਸਰਕਾਰ ਵੱਲੋਂ ਡੀਸੀ ਕੁਲਵੰਤ ਸਿੰਘ ਤੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਜੋੜੇ ਨੂੰ ਸ਼ਗਨ ਦੇ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਹਾਲਾਂਕਿ ਦਫ਼ਤਰਾਂ ਵਿੱਚ ਲੋਕਾਂ ਨੂੰ ਇਹ ਰਜਿਸਟਰੇਸ਼ਨ ਕਰਵਾਉਣ ਲਈ ਖੱਜਲ ਹੋਣਾ ਪੈਂਦਾ ਸੀ।

CM ਮਾਨ ਨੇ ਸ਼ੁਰੂ ਕੀਤੀ ‘ਪੰਜਾਬ ਸਰਕਾਰ ਤੁਹਾਡੇ ਦੁਆਰ’, ਹੁਣ ਪਿੰਡਾਂ ‘ਚ ਘਰ ਬੈਠੇ ਹੋਣਗੇ 44 ਸਰਕਾਰੀ ਕੰਮ

ਪਿੰਡ ਸਿੰਘਾਂਵਾਲਾ ’ਚ ਕੈਂਪ ਦੌਰਾਨ ਨਾਲ ਲੱਗਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਭਜੋਤ ਸਿੰਘ ਤੇ ਰਜਨੀ ਦੇ ਅਨੰਦ ਕਾਰਜ ਹੋ ਰਹੇ ਸਨ ਤਾਂ ਮੌਕੇ ’ਤੇ ਹਾਜ਼ਰ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਤੇ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੇ ਜੋੜੀ ਨੂੰ ਉਸ ਵੇਲੇ ਹੀ ਆਪਣਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਵਾਉਣ ਲਈ ਪ੍ਰੇਰਿਆ। ਵਿਆਹ ਵਾਲੇ ਦੋਵਾਂ ਪਰਿਵਾਰਾਂ ਨੇ ਤੁਰੰਤ ਫਾਰਮ ਭਰ ਦਿੱਤੇ ਤੇ ਮੌਕੇ ’ਤੇ ਹਾਜ਼ਰ ਡਿਪਟੀ ਕਮਿਸ਼ਨਰ ਨੇ ਜੋੜੀ ਨੂੰ ਸਰਟੀਫਿਕੇਟ ਜਾਰੀ ਕੀਤਾ ਤੇ ਸਰਕਾਰ ਤਰਫ਼ੋਂ ਸ਼ਗਨ ਵੀ ਪਾਇਆ।

ਇਸ ਤਰ੍ਹਾਂ ਨਵ-ਵਿਆਹੀ ਜੋੜੀ ਨੂੰ ਉਨ੍ਹਾਂ ਦੇ ਅਨੰਦ ਕਾਰਜ ਤੋਂ ਮਹਿਜ਼ 5 ਮਿੰਟ ਬਾਅਦ ਹੀ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਮੋਗਾ ਵਿੱਚ 16 ਸੁਵਿਧਾ ਕੈਂਪ ਲਾਏ ਗਏ ਹਨ। ਇਸ ਮੌਕੇ ਵਿਆਹੀ ਜੋੜੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

Exit mobile version