India

ਵਿਰੋਧੀ ਧਿਰ ਨੇ ਉਸ ਨੂੰ ਐਲਾਨਿਆ ਉਪ ਰਾਸ਼ਟਰਪਤੀ ਜਿਸ ਨੇ ਕਾਂਗਰਸ ‘ਤੇ ਲਗਾਏ ਟਿਕਟ ਵੇਚਣ ਦੇ ਇਲ ਜ਼ਾਮ

NCP ਚੀਫ਼ ਸ਼ਰਦ ਪਵਾਰ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਲਈ ਮਾਗਰੇਟ ਅਲਵਾ ਦੇ ਨਾਂ ਦਾ ਐਲਾਨ ਕੀਤਾ

ਦ ਖ਼ਾਲਸ ਬਿਊਰੋ : ਜਗਦੀਪ ਧਨਖੜ ਨੂੰ BJP ਵੱਲੋਂ ਉਪ ਰਾਸ਼ਟਰਪਤੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਨੇ ਵੀ ਆਪਣੇ ਉਮੀਵਦਾਰ ਦਾ ਐਲਾਨ ਕਰ ਦਿੱਤਾ ਹੈ। NCP ਚੀਫ਼ ਸ਼ਰਦ ਪਵਾਰ ਨੇ ਵਿਰੋਧੀ ਧਿਰ ਵੱਲੋਂ ਮਾਰਗਰੇਟ ਅਲਵਾ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ। 80 ਸਾਲ ਦੀ ਅਲਵਾ ਕਰਨਾਟਕਾ ਦੀ ਰਹਿਣ ਵਾਲੀ ਨੇ ਉਹ ਰਾਜੀਵ ਗਾਂਧੀ ਅਤੇ ਰਾਓ ਸਰਕਾਰ ਵਿੱਚ ਮੰਤਰੀ ਦੇ ਨਾਲ ਕਈ ਸੂਬਿਆਂ ਵਿੱਚ ਰਾਜਪਾਲ ਵੀ ਰਹੀ ਸਿਰਫ਼ ਇੰਨਾਂ ਹੀ ਨਹੀਂ ਕਾਂਗਰਸ ਆਗੂ ਰਹਿੰਦੇ ਹੋਏ ਉਨ੍ਹਾਂ ਨੇ ਪਾਰਟੀ ਹਾਈਕਮਾਨ ‘ਤੇ ਟਿਕਟਾਂ ਵੇਚਣ ਦਾ ਇਲ ਜ਼ਾਮ ਵੀ ਲਗਾਇਆ ਸੀ।

ਕਾਂਗਰਸ ‘ਤੇ ਲਗਾਏ ਟਿਕਟਾਂ ਵੇਚਣ ਦਾ ਇਲ ਜ਼ਾਮ

2008 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਰਗਰੇਟ ਅਲਵਾ ਨੇ ਕਾਂਗਰਸ ਹਾਈਕਮਾਨ ‘ਤੇ ਟਿਕਟਾਂ ਵੇਚਣ ਦਾ ਇਲ ਜ਼ਾਮ ਲਗਾਇਆ ਸੀ ।ਜਿਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਹਾਲਾਂਕਿ ਗਾਂਧੀ ਪਰਿਵਾਰ ਦੇ ਨਜ਼ਦੀਕ ਰਹਿੰਦੇ ਹੋਏ ਉਨ੍ਹਾਂ ਨੂੰ ਉਤਰਾਖੰਡ ਦਾ ਬਾਅਦ ਵਿੱਚੋ ਰਾਜਪਾਲ ਵੀ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ 2016 ਵਿੱਚ ਮਾਰਗੇਟ ਅਲਵਾ ਨੇ ਆਪਣੀ ਕਿਤਾਬ ਵਿੱਚ ਰਾਜੀਵ ਗਾਂਧੀ ‘ਤੇ ਟਿਪਣੀ ਕਰਦੇ ਹੋਏ ਲਿਖਿਆ ਸੀ ਕਿ ਸ਼ਾਹਬਾਨੋ ਕੇਸ ਵਿੱਚ ਉਨ੍ਹਾਂ ਨੇ ਰਾਜੀਵ ਗਾਂਧੀ ਨੂੰ ਮੌਲਵਿਆਂ ਦੇ ਅੱਗੇ ਨਾ ਝੁਕਣ ਲਈ ਕਿਹਾ ਸੀ ਪਰ ਰਾਜੀਵ ਗਾਂਧੀ ਨੇ ਉਨ੍ਹਾਂ ਦੀ ਗਲ ਨਹੀਂ ਸੁਣੀ ਸੀ।

ਬੀਜੇਪੀ ਦੇ ਧਰਮ ਬਦਲ ਦੇ ਬਿਲ ਖਿਲਾਫ਼ ਖੁੱਲ੍ਹ ਕੇ ਬੋਲੀ

ਕਰਨਾਟਕਾ ਸਰਕਾਰ ਜਦੋਂ ਧਰਮ ਬਦਲਣ ਦੇ ਖਿਲਾਫ਼ ਬਿਲ ਲੈ ਕੇ ਆ ਰਹੀ ਸੀ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਪੁੱਛਿਆ ਕਿ ਬੀਜੇਪੀ ਦੇ ਵਿਧਾਇਕ ਅਤੇ ਐੱਮਪੀ ਉਨ੍ਹਾਂ ਨੂੰ ਇਸਾਈ ਕਾਲਜਾਂ ਅਤੇ ਸਕੂਲ ਵਿੱਚ ਦਾਖਲੇ ਲਈ ਕਿਉਂ ਫੋਨ ਕਰਦੇ ਸਨ ਜੇਕਰ ਉਹ ਧਰਮ ਬਦਲਣ ਦਾ ਕੰਮ ਕਰਦੇ ਸਨ ਹਨ।