Punjab

ਹਵਾਰਾ ਸਮੇਤ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਲਈ 11 ਦੇ ਮਾਰਚ ਦੀ ਹਮਾਇਤ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਅਤੇ ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਤ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਮਾਰਚ ਸੱਦੇ ਨੂੰ ਵੱਖ-ਵੱਖ ਪੰਥਕ ਜਥੇਬੰਦੀਆਂ ਦੀ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ । ਅੱਜ ਯੂਨਾਟਿਡ ਅਕਾਲੀ ਦਲ ਨੇ ਮਾਰਚ ਵਿੱਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ। ਦਲ ਦੀ ਕੋਰ ਕਮੇਟੀ ਨੇ ਬਿਨ੍ਹਾ ਕਿਸੇ ਕੇਸ ਦੇ ਜੇਲ੍ਹ ਵਿੱਚ ਬੰਦ ਰੱਖਣ ਦੀ  ਅਲੋਚਨਾ ਕੀਤੀ ਹੈ। ਕੋਰ ਕਮੇਟੀ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕਣ ਲਈ ਦਿੱਲੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਦਿਆਂ ਅਰਵਿੰਦ ਕੇਜਰੀਵਾਲ ਨੂੰ ਲੰਨੇ ਹੱਥੀ ਲਿਆ ਹੈ। ਜਥੇਦਾਰ ਹਵਾਰਾ ਕਮੇਟੀ ਵੱਲੋਂ 11 ਮਾਰਚ ਨੂੰ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਤੱਕ ਮਾਰਟ ਦਾ ਸੱਦਾ ਦਿੱਤਾ ਗਿਆ ਹੈ। ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ    ਸਮੂਹ ਪੰਥਕ ਜਥੇਬੰਦੀਆਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਕਲਾਕਾਰਾਂ, ਕਿਸਾਨ ਜਥੇਬੰਦੀਆਂ, ਵਪਾਰੀਆਂ, ਮਜਦੂਰਾਂ ਨੂੰ ਮਨੁੱਖੀ ਅਧਿਕਾਰਾਂ ਲਈ ਬਿਨਾਂ ਕਿਸੇ ਭੇਦ ਭਾਵ ਤੋਂ ਰੋਸ ਮਾਰਚ ਵਿੱਚ ਹਿਸਾ ਲੈਣ ਲਈ ਅਪੀਲ ਕੀਤੀ।ਮੀਟਿੰਗ ਵਿੱਚ ਗੁਰਨਾਮ ਸਿੰਘ ਚੰਡੀਗੜ, ਬਹਾਦਰ ਸਿੰਘ ਰਾਹੋਂ, ਬਾਬਾ ਚਮਕੌਰ ਸਿੰਘ ਭਾਈਰੂਪਾ, ਨਛੱਤਰ ਸਿੰਘ ਦਬੜੀਖਾਨਾ, ਜਸਵਿੰਦਰ ਸਿੰਘ ਘੋਲੀਆ, ਅੱਛਰ ਸਿੰਘ ਹਮੀਦੀ, ਸੁਖਜੀਤ ਸਿੰਘ ਡਾਲਾ, ਮੇਜਰ ਸਿੰਘ ਮਲੂਕਾ, ਬਲਦੇਵ ਸਿੰਘ ਮੋਗਾ,ਗੁਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ, ਹਰਪ੍ਰੀਤ ਸਿੰਘ ਚੰਡੀਗੜ, ਸਰਬਜੀਤ ਸਿੰਘ ਅਲਾਲ ਅਤੇ ਪ੍ਰਿੰਸੀਪਲ ਪਰਮਜੀਤ  ਹਾਜ਼ਿਰ ਸਨ।