International

ਯੂਕਰੇਨ ਦੇ ਸੂਮੀ ਸ਼ਹਿਰ ਵਿੱਚ ਕਈ ਅਨਾਥ ਬੱਚੇ ਬਚਾਏ ਗਏ

ਦ ਖ਼ਾਲਸ ਬਿਊਰੋ : ਰੂਸ ਦਾ ਯੂਕਰੇਨ ‘ਤੇ ਹ ਮਲਾ ਲਗਾਤਾਰ ਜਾਰੀ ਹੈ। ਜਿੱਥੇ ਰੂਸ ਵੱਲੋਂ ਯੂਕਰੇਨ ਉਤੇ ਮਿਜ਼ਾ ਈਲੀ ਹਮ ਲੇ ਕੀਤੇ ਜਾ ਰਹੇ ਹਨ ਉਥੇ ਹੀ ਯੂਕਰੇਨ ਦੇ ਆਮ ਲੋਕਾਂ ਨੂੰ ਭਾਰੀ ਮੁ ਸੀਬਤ ਅਤੇ ਡਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਯੂਕਰੇਨ ਦੇ ਸ਼ਹਿਰ ਸੂਮੀ ਵਿੱਚ ਹ ਮਲੇ ਦੀ ਲਪੇਟ ਵਿੱਚ ਆਏ ਇੱਕ ਅਨਾਥ ਆਸਰਮ ਵਿੱਚ ਫਸੇ ਮਾਸੂਮ ਬੱਚਿਆਂ ਨੂੰ ਯੂਕਰੇਨ ਦੇ ਸਥਾਨਕ ਅਧਿਕਾਰੀਆਂ ਵੱਲੋਂ ਬਾਹਰ ਕੱਢਿਆ ਗਿਆ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਮੀ ਦੇ ਇੱਕ ਅਨਾਥ ਆਸ਼ਰਮ ਵਿੱਚੋਂ 71 ਅਨਾਥ ਬੱਚਿਆਂ ਨੂੰ ਕੱਢ ਕੇ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ ਹੈ। ਦੱਸ ਦਈਏ ਕਿ ਸੂਮੀ ਸ਼ਹਿਰ ਨੂੰ ਉੱਤਰ-ਪੂਰਬੀ ਪਾਸੇ ਤੋਂ ਰੂਸੀ ਫ਼ੌ ਜਾਂ ਨੇ ਘੇਰਿਆ ਹੋਇਆ ਹੈ ਅਤੇ ਲਗਾਤਾਰ ਰੂਸੀ ਫੌ ਜਾ ਵੱਲੋਂ ਗੋ ਲੀ ਬਾਰੀ ਕੀਤੀ ਜਾ ਰਹੀ ਹੈ।