India

ਮਨੂ ਭਾਕਰ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ‘ਚ ਭਾਰਤ ਦੀ ਝੰਡਾਬਰਦਾਰ ਹੋਵੇਗੀ

ਭਾਰਤ ਦੀ ਦੋ ਵਾਰ ਦੀ ਓਲੰਪਿਕ (Olympic) ਕਾਂਸੀ ਤਮਗਾ ਜੇਤੂ ਮਨੂ ਭਾਕਰ (Manu Bhakar) ਨੇ ਪੂਰੀ ਦੁਨੀਆ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਮਨੂੰ ਭਾਕਰ ਨੂੰ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਲਈ ਭਾਰਤ ਦੀ ਝੰਡਾਬਰਦਾਰ ਚੁਣਿਆ ਗਿਆ ਹੈ। ਭਾਰਤੀ ਓਲੰਪਿਕ ਸੰਘ (IOA) ਦੇ ਸੂਤਰਾਂ ਮੁਤਾਬਕ ਭਾਕਰ ਈਵੈਂਟ ਦੌਰਾਨ ਮਹਿਲਾ ਝੰਡਾਬਰਦਾਰ ਵਜੋਂ ਭਾਰਤ ਦੀ ਨੁਮਾਇੰਦਗੀ ਕਰੇਗੀ।

ਸਮਾਰੋਹ ਲਈ ਭਾਰਤ ਦੇ ਪੁਰਸ਼ ਝੰਡਾਬਰਦਾਰ ਦੀ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੈਰਿਸ ਓਲੰਪਿਕ ਦਾ ਸਮਾਪਤੀ ਸਮਾਰੋਹ 11 ਅਗਸਤ ਨੂੰ ਹੋਵੇਗਾ। ਭਾਕਰ ਨੇ ਪੈਰਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਕਾਂਸੀ ਦੇ ਤਗਮੇ ਜਿੱਤੇ ਅਤੇ ਕਈ ਨਵੇਂ ਰਿਕਾਰਡ ਬਣਾਏ।

ਇਹ ਵੀ ਪੜ੍ਹੋ  –    ਪੰਡੋਹ ਡੈਮ ਤੋਂ ਛੱਡਿਆ ਪਾਣੀ, ਲੋਕ ਸਹਿਮੇ