ਬਿਉਰੋ ਰਿਪੋਰਟ – ਮਨੂ ਭਾਕਰ (Manu Bhakar) ਨੇ ਤੀਜੇ ਮੈਡਲ ਦੇ ਲਈ ਫਾਈਨਲ ਵਿੱਚ ਕਦਮ ਰੱਖ ਦਿੱਤਾ ਹੈ । 25 ਮੀਟਰ ਪਿਸਟਲ ਵਿੱਚ ਉਨ੍ਹਾਂ ਨੇ ਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ ਹੈ । ਕੁਆਲੀਫਿਕੇਸ਼ਨ ਰਾਉਂਡ ਵਿੱਚ ਮਨੂ ਦੂਜੇ ਨੰਬਰ ‘ਤੇ ਰਹੀ। ਉਨ੍ਹਾਂ ਨੇ 590 ਅੰਕ ਹਾਸਲ ਕੀਤੇ ਹਨ । ਇਸ ਦਾ ਫਾਈਨਲ ਮੁਕਾਬਲਾ ਕੱਲ ਦੁਪਹਿਰ 1 ਵਜੇ ਹੋਵੇਗਾ । ਜਦਕਿ ਭਾਰਤ ਦੀ ਦੂਜੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ 581 ਪੁਆਇੰਟ ਦੇ ਨਾਲ 18ਵੇਂ ਨੰਬਰ ‘ਤੇ ਰਹੀ ਅਤੇ ਟਾਪ -8 ਵਿੱਚ ਜਗ੍ਹਾ ਨਹੀਂ ਬਣਾ ਸਕੀ ।
ਮਨੂ ਭਾਕਰ ਹੁਣ ਤੱਕ ਭਾਰਤ ਦੇ ਲਈ 2 ਤਾਂਬੇ ਦੇ ਮੈਡਲ ਜਿੱਤ ਚੁੱਕੀ ਹੈ । ਪਹਿਲਾਂ 10 ਮੀਟਰ ਪਿਸਟਲ ਵਿੱਚ ਮਨੂ ਨੇ ਜਿੱਤਿਆ ਸੀ ਜਦਕਿ ਦੂਜਾ ਮੈਡਲ ਮਨੂ ਨੇ ਸਰਬਜੀਤ ਸਿੰਘ ਨਾਲ ਮਿਲ ਕੇ 10 ਮੀਟਰ ਮਿਕਸਡ ਟੀਮ ਮੁਕਾਬਲੇ ਵਿੱਚ ਜਿੱਤਿਆ ਹੈ। ਭਾਰਤ ਦੇ ਓਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਕਿਸੇ ਖਿਡਾਰੀ ਨੇ 2 ਮੈਡਲ ਜਿੱਤੇ ਹਨ । ਜੇਕਰ ਉਹ ਤੀਜਾ ਮੈਡਲ ਵੀ ਜਿੱਤ ਲੈਂਦੀ ਹੈ ਤਾਂ ਭਾਰਤੀ ਖੇਡ ਦੇ ਇਤਿਹਾਸ ਵਿੱਚ ਉਹ ਅਜਿਹੀ ਖਿਡਾਰਣ ਬਣ ਜਾਵੇਗੀ ਜਿਸ ਦਾ ਤੋੜਨਾ ਸ਼ਾਇਦ ਕਿਸੇ ਵੀ ਖਿਡਾਰੀ ਲ਼ਈ ਅਸਾਨ ਨਹੀਂ ਹੋਵੇਗਾ ।
ਟੋਕਿਓ ਓਲੰਪਿਕ ਵਿੱਚ ਮਨੂ ਦੀ ਪਿਸਟਲ ਖਰਾਬ ਹੋਣ ਦੀ ਵਜ੍ਹਾ ਕਰਕੇ ਮੁਕਾਬਿਆਂ ਤੋਂ ਬਾਹਰ ਹੋ ਗਈ ਅਤੇ ਉਨ੍ਹਾਂ ਨੇ ਖੇਡ ਛੱਡਣ ਦਾ ਫੈਸਲਾ ਕਰ ਲਿਆ ਸੀ ਪਰ ਮਾਪਿਆਂ ਦੇ ਸਮਝਾਉਣ ਦੇ ਬਾਅਦ ਮਨੂ ਨੇ ਆਪਣਾ ਖੇਡ ਜਾਰੀ ਰੱਖਿਆ ਅਤੇ ਨਤੀਜਾ ਸਾਹਮਣੇ ਉਨ੍ਹਾਂ ਨੇ ਪੈਰਿਸ ਓਲੰਪਿਕ ਵਿੱਚ 2 ਮੈਡਲ ਹਾਸਲ ਕਰ ਲਏ ਹਨ ।