ਬਿਉਰੋ ਰਿਪੋਰਟ : ਮਾਨਸਾ ਦੇ 2 ਬਜ਼ਾਰਾਂ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਇਆ ਹਨ ਉਹ ਦਿਲ ਹਿੱਲਾ ਦੇਣ ਵਾਲੀਆਂ ਹਨ ਅਤੇ ਕਾਨੂੰਨੀ ਹਾਲਾਤਾਂ ਨੂੰ ਲੈਕੇ ਚਿੰਤਾ ਵਿੱਚ ਪਾਉਣ ਵਾਲਿਆਂ ਹਨ । ਉਹ ਵੀ ਉਸ ਵੇਲੇ ਜਦੋਂ ਚੋਣ ਜ਼ਾਬਤਾ ਲੱਗਿਆ ਹੋਇਆ ਅਤੇ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣ ਦੇ ਲਈ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ । ਵੀਰਵਾਰ ਨੂੰ ਮਾਨਸਾ ਵਿੱਚ ਦਿਨ-ਦਿਹਾੜੇ 2 ਮੈਡੀਕਲ ਦੀਆਂ ਦੁਕਾਨਾਂ ‘ਤੇ ਗੋਲੀਆਂ ਚਲਾਇਆ ਗਇਆਂ ਹਨ । ਪਹਿਲਾਂ ਇੱਕ ਨਕਾਬ ਪੋਸ਼ ਪੈਦਲ ਆਇਆ ਅਤੇ ਉਸ ਨੇ ਪਸਤੌਲ ਕੱਢੀ ਅਤੇ ਫਿਰ ਦੁਕਾਨ ‘ਤੇ ਫਾਇਰ ਕੀਤਾ ਪਰ ਗੋਲੀ ਨਹੀਂ ਚੱਲੀ ਫਿਰ ਉਸ ਨੇ ਮੁੜ ਤੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਨਹੀਂ ਹੋਇਆ, ਫਿਰ ਬੜੇ ਹੀ ਅਰਾਮ ਨਾਲ ਉਹ ਉੱਥੋਂ ਨਿਕਲਿਆ । ਇਸ ਸ਼ਖਸ ਨੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਸੀ ਅਤੇ ਰੂਮਾਲ ਦੇ ਨਾਲ ਮੂੰਹ ਡੱਕਿਆ ਹੋਇਆ ਸੀ ।
ਸੀਸੀਟੀਵੀ ਵਿੱਚ ਕੈਦ ਦੂਜੀ ਤਸਵੀਰ ਵਿੱਚ ਇਹ ਹੀ ਮੁਲਜ਼ਮ ਕਿਸੇ ਸ਼ਖਸ ਦੀ ਬਾਈਕ ‘ਤੇ ਬੈਠ ਕੇ ਜਾ ਰਿਹਾ ਹੈ ਅਤੇ ਫਿਰ ਚਲਦੀ ਹੋਈ ਬਾਕੀਕ ਦੁਕਾਨ ‘ਤੇ ਗੋਲੀਆਂ ਚੱਲਾ ਰਿਹਾ ਹੈ,ਜਿਸ ਨਾਲ ਦੁਕਾਨ ਦੇ ਸ਼ੀਸ਼ੇ ਟੁੱਟੇ । ਮਾਨਸਾ ਦੇ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਹਿਲੀ ਵਾਰਦਾਤ ਮਾਨਸਾ ਫਾਟਕ ਦੇ ਨਜ਼ਦੀਕ ਅਸ਼ਵਨੀ ਮੈਡੀਕਲ ਸਟੋਰ ‘ਤੇ ਹੋਈ । ਹਮਲਾਵਰ ਨੇ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਰਾਹਤ ਦੀ ਪਰ ਗੋਲੀ ਨਹੀਂ ਚੱਲੀ । ਫਿਰ ਉਹ ਹੀ ਮੁਲਜ਼ਮ ਬਾਈਕ ‘ਤੇ ਰਾਮਬਾਗ ਰੋਡ ਪਹੁੰਚਿਆ ਕਾਲੀ ਮਾਤਾ ਮੰਦਰ ਦੇ ਨਾਲ ਦੀ ਦੁਕਾਨ ‘ਤੇ 4 ਰਾਉਂਟ ਫਾਇਰ ਕੀਤਾ । ਦੁਕਾਨ ਦੇ ਸ਼ੀਸ਼ੇ ਟੁੱਟੇ ਪਰ ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਹੈ ।
ਮਾਨਸਾ ਮੈਡੀਕਲ ਐਸੋਸੀਏਸ਼ਨ ਨੇ ਇਸ ਵਾਰਦਾਤ ਦਾ ਸਖਤ ਨੋਟਿਸ ਲਿਆ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਹੈ । ਜੇਕਰ ਕੱਲ 2 ਵਜੇ ਤੱਕ ਪੁਲਿਸ ਨੇ ਮੁਲਜ਼ਮਾਂ ਨੂੰ ਨਹੀਂ ਫੜਿਆ ਤਾਂ ਸਾਰੀ ਮਾਰਕਿਟ ਬੰਦ ਕਰ ਦਿੱਤੀ ਜਾਵੇਗੀ ।