Punjab

8 ਸਾਲ ਦੇ ਬੱਚੇ ਨੂੰ ਮਾਰ ਕੇ ਬੱਸ ਅੱਡੇ ਦੇ ਰੱਖਣ ਵਾਲੇ ਦੀ ਪਛਾਣ ! ਘਰ ‘ਚ ਹੀ ਸੀ ਕਾਤਲ

ਬਿਉੋਰੋ ਰਿਪੋਰਟ : 2 ਦਿਨ ਪਹਿਲਾਂ ਮਾਨਸਾ ਦੇ ਬੱਸ ਅੱਡੇ ਵਿੱਚ ਜਿਸ 8 ਸਾਲ ਦੇ ਗੁਰਸਿੱਖ ਬੱਚੇ ਦੀ ਲਾਸ਼ ਮਿਲੀ ਸੀ ਉਸ ਦੀ ਪਛਾਣ ਵੀ ਹੋ ਗਈ ਹੈ ਅਤੇ ਇਸ ਵਿੱਚ ਮਾਂ ਨੂੰ ਲੈਕੇ ਵੱਡਾ ਖੁਲਾਸਾ ਵੀ ਹੋਇਆ ਹੈ । ਬੱਚੇ ਦਾ ਨਾਂ ਅਗਮਜੋਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਕਤਲ ਦਾ ਇਲਜ਼ਾਮ ਮਾਂ ‘ਤੇ ਲੱਗਿਆ ਹੈ । ਅਗਮਜੋਤ ਦੇ ਚਾਚਾ ਅਮਨਦੀਪ ਨੇ ਆਪਣੀ ਭਰਜਾਈ ਅਤੇ ਅਗਮਜੋਤ ਦੀ ਮਾਂ ਜੈਸਮੀਨ ‘ਤੇ ਕਤਲ ਦਾ ਇਲਜ਼ਾਮ ਲਗਾਇਆ ਹੈ । ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਅਗਮਜੋਤ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ ।

ਚਾਚਾ ਅਮਨਦੀਪ ਨੇ ਦੱਸਿਆ ਕਿ ਜਦੋਂ ਉਸ ਨੇ ਅਗਮਜੋਤ ਦੀ ਲਾਸ਼ ਨੂੰ ਬੱਸ ਅੱਡੇ ‘ਤੇ ਵੇਖਿਆ ਤਾਂ ਉਸ ਨੂੰ ਲੱਗਿਆ ਕਿ ਇਹ ਉਸ ਦਾ ਭਤੀਜਾ ਅਗਮਜੋਤ ਹੈ ਪਰ ਜਦੋਂ ਉਸ ਨੇ ਭਾਬੀ ਜੈਸਮੀਨ ਨੂੰ ਫੋਨ ਕੀਤਾ ਉਸ ਨੇ ਕਿਹਾ ਅਗਮਜੋਤ ਆਪਣੇ ਨਾਨਕੇ ਘਰ ਗਿਆ ਹੈ । ਜਦੋਂ ਚਾਚਾ ਨਾਨਕੇ ਘਰ ਗਿਆ ਤਾਂ ਉਥੇ ਅਗਮਜੋਤ ਨਹੀਂ ਸੀ । ਉਸ ਨੇ ਫੌਰਨ ਪੁਲਿਸ ਨੂੰ ਇਤਲਾਹ ਕੀਤੀ ਅਤੇ ਮਾਂ ਜੈਸਮੀਨ ਨੂੰ ਗ੍ਰਿਫਤਾਰ ਕੀਤਾ ਗਿਆ । ਮਾਂ ਨੇ ਇਹ ਹਰਕਤ ਕਿਉਂ ਕੀਤੀ ? ਮ੍ਰਿਤਕ ਅਗਮਜੋਤ ਦੇ ਪਿਤਾ ਕਿੱਥੇ ਹੈ ? ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ ।

ਅਗਮਜੋਤ ਦੀ ਲਾਸ਼ ਪੁਲਿਸ ਨੂੰ 1 ਅਪ੍ਰੈਲ ਸਵੇਰ 11 ਵਜੇ ਮਾਨਸਾ ਦੇ ਬੱਸ ਅੱਡੇ ਤੋਂ ਮਿਲੀ । ਭੀੜ ਦੇ ਵਿਚਾਲੇ ਕੁਝ ਲੋਕ ਬੱਚੇ ਨੂੰ ਫੜ ਕੇ ਖੜੇ ਸਨ । ਹੋਲੀ-ਹੋਲੀ ਸਾਰੇ ਗਾਇਬ ਹੋ ਗਏ ਅਤੇ ਲੋਕਾਂ ਦੀ ਨਜ਼ਰ ਅਗਮਜੋਤ ‘ਤੇ ਪਈ ਤਾਂ ਉਸ ਦਾ ਸਰੀਰ ਠੰਡਾ ਸੀ ਸਾਹ ਨਹੀਂ ਚੱਲ ਰਹੇ ਸਨ । ਫੌਰਨ ਪੁਲਿਸ ਨੂੰ ਇਤਲਾਹ ਕੀਤੀ ਗਈ ।