ਬਿਉਰੋ ਰਿਪੋਰਟ : ਮਾਨਸਾ ਇੱਕ ਥਾਣੇਦਾਰ ਦੇ ਖਿਲਾਫ ਗੰਭੀਰ ਇਲਜ਼ਾਮ ਲੱਗੇ ਹਨ। 30 ਸਾਲਾ ਮਹਿਲਾ ਨੇ ਟ੍ਰੇਨ ਦੇ ਸਾਹਮਣੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮਹਿਲਾ ਮੋੜ ਮੰਡੀ ਵਿੱਚ ਰਹਿੰਦੀ ਸੀ ਪਰ ਮਾਨਸਾ ਵਿੱਚ ਬਿਉਟੀਕ ਚਲਾਉਂਦੀ ਸੀ । ਸੂਸਾਇਡ ਨੋਟ ਵਿੱਚ ਮਹਿਲਾ ਨੇ ਥਾਣੇਦਾਰ ਖਿਲਾਫ ਸਰੀਰਕ ਸ਼ੋਸ਼ਣ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਮਹਿਲਾ ਨੇ ਨੋਟ ਵਿੱਚ ਇਹ ਵੀ ਦੱਸਿਆ ਹੈ ਕਿ ਥਾਣੇਦਾਰ ਬਿੱਕਰ ਸਿੰਘ ਨੇ ਉਸ ਨੂੰ ਵਿਆਹ ਦਾ ਲਾਰਾ ਲਾਇਆ ਅਤੇ ਕਈ ਵਾਰ ਉਸ ਦਾ ਗਰਭਪਾਤ ਕਰਵਾਇਆ । ਅਮਨਦੀਪ ਨੇ ਇਹ ਵੀ ਲਿਖਿਆ ਕਿ ਥਾਣੇਦਾਰ ਨੇ ਗੁਰੂ ਘਰ ਵਿੱਚ ਜਾਕੇ ਉਸ ਦੇ ਨਾਲ ਵਿਆਹ ਕਰਵਾਉਣ ਦੀ ਸਹੁੰ ਚੁੱਕੀ ਸੀ ਪਰ ਉਹ ਬਾਅਦ ਵਿੱਚੋ ਮੁਕਰ ਗਿਆ । ਸਿਰਫ਼ ਇਨ੍ਹਾਂ ਹੀ ਨਹੀਂ ਮ੍ਰਿਤਕ ਨੇ ਸੂਸਾਇਡ ਨੋਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਥਾਣੇਦਾਰ ਉਸ ਨੂੰ ਮਾਨਸਿਕ ਤੌਰ ‘ਤੇ ਵੀ ਕਾਫੀ ਪਰੇਸ਼ਾਨ ਕਰ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਲਿਆ ਹੈ ।
ਹੁਣ ਤੱਕ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਥਾਣੇਦਾਰ ਬਿੱਕਰ ਸਿੰਘ ਦੇ ਅਮਨਦੀਪ ਕੌਰ ਨਾਲ 9 ਮਹੀਨੇ ਤੋਂ ਸਬੰਧ ਸਨ । ਦੋਵੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਦੇ ਸਨ । ਪਰ ਜਦੋਂ ਬਿੱਕਰ ਸਿੰਘ ਨੇ ਅਮਨਦੀਪ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕੀਤਾ ਤਾਂ ਦੋਵਾਂ ਦੇ ਵਿਚਾਲੇ ਤਣਾਅ ਪੈਦਾ ਹੋ ਗਿਆ । ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਮਨਦੀਪ ਕੌਰ ਨੇ ਸੂਸਾਇਡ ਵਰਗਾ ਕਦਮ ਚੁੱਕਿਆ । ਪਰਿਵਾਰ ਮੁਤਾਬਿਕ ਜਦੋਂ ਉਨ੍ਹਾਂ ਨੂੰ ਅਮਨਦੀਪ ਦੀ ਖੁਦਕੁਸ਼ੀ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਖੋਲਿਆ ਤਾਂ ਉੱਥੋ ਸੂਸਾਈਡ ਨੋਟ ਮਿਲਿਆ ਅਤੇ ਘਰ ਵਿੱਚ ਇੱਕ ਚੁਨੀ ਪੱਖੇ ਨਾਲ ਲਟਕੀ ਹੋਈ ਮਿਲੀ । ਇਸ ਦੌਰਾਨ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਹਿਲਾ ਅਮਨਦੀਪ ਕੌਰ ਨੇ ਪੱਖੇ ਦੇ ਨਾਲ ਸੂਸਾਈਡ ਕਰਨ ਦਾ ਫੈਸਲਾ ਕੀਤਾ ਸੀ ਪਰ ਸਫਲ ਨਾ ਹੋਣ ‘ਤੇ ਉਸ ਨੇ ਟ੍ਰੇਨ ਦੇ ਅੱਗੇ ਜਾਕੇ ਛਾਲ ਮਾਰੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਸਾਜਿਸ਼ ਹੈ । ਪਰਿਵਾਰ ਨੇ ਥਾਣੇਦਾਰ ਬਿੱਕਰ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ
ਪੁਲਿਸ ਦਾ ਬਿਆਨ
ਮਾਨਸਾ ਪੁਲਿਸ ਨੇ ਸੂਸਾਇਡ ਨੋਟ ਦੇ ਆਧਾਰ ‘ਤੇ ਥਾਣੇਦਾਰ ਬਿੱਕਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਮਨਦੀਪ ਕੌਰ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ । ਪੁਲਿਸ ਜਲਦ ਹੀ ਪੂਰੀ ਜਾਂਚ ਕਰਨ ਦਾ ਦਾਅਵਾ ਕਰ ਰਹੀ ਹੈ । ਜੇਕਰ ਥਾਣੇਦਾਰ ਬਿੱਕਰ ਸਿੰਘ ਖਿਲਾਫ ਸੂਸਾਈਡ ਨੋਟ ਵਿੱਚ ਲਿਖੇ ਗਏ ਸ਼ਬਦ ਸੱਚ ਸਾਬਿਤ ਹੋਏ ਤਾਂ ਉਨ੍ਹਾਂ ਦੇ ਖਿਲਾਫ਼ ਜਲਦ ਹੀ ਕਾਰਵਾਈ ਕੀਤੀ ਜਾਵੇਗੀ ।