ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਪੁਲਿਸ ਭਰਤੀ ਕਰਵਾਉਣ ਦੇ ਨਾਂ ‘ਤੇ ਨੌਜਵਾਨਾਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ DSP ਅਤੇ ਫਰਜ਼ੀ ਮਹਿਲਾ ਜੱਜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ । ਹੁਣ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਹੋ ਰਹੇ ਹਨ । DSP ਨਰਪਿੰਦਰ ਸਿੰਘ ਦੇ ਗੰਨਮੈਨ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ । ਦੱਸਿਆ ਜਾ ਰਿਹਾ ਹੈ ਕੀ ਪੈਸੇ ਇਕੱਠੇ ਕਰਨ ਦਾ ਕੰਮ ਗੰਮਮੈਨ ਹੀ ਕਰਦਾ ਸੀ । ਫਿਲਹਾਲ ਗੰਨਮੈਨ ਫਰਾਰ ਦੱਸਿਆ ਜਾ ਰਿਹਾ ਹੈ । ਪਰ ਪੁਲਿਸ ਨੇ DSP ਦੀ ਮਾਨਸਾ ਕੋਠੀ ਦੀ ਤਲਾਸ਼ੀ ਦੌਰਾਨ ਲੈੱਪਟਾਪ ਬਰਾਮਦ ਕੀਤਾ ਹੈ ਜਿਸ ਨੂੰ ਫਾਰੇਂਸਿਕ ਲੈਬ ਵਿੱਚ ਜਾਂਚ ਦੇ ਲਈ ਭੇਜ ਦਿੱਤਾ ਹੈ । ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆ ਰਿਹਾ ਹੈ ਮੁਲਜ਼ਮ ਨੌਜਵਾਨਾਂ ਨੂੰ ਫਰਜ਼ੀ ਜੁਆਇੰਗ ਲੈਟਰ ਮਾਨਸਾ ਤੋਂ ਹੀ ਪ੍ਰਿਟ ਕਰਵਾਉਂਦਾ ਸੀ । ਪੁਲਿਸ ਨੇ ਮਾਨਸਾ ਜੇਲ ਕੰਪਲੈਕਸ ਵਿੱਚ ਬਣੇ DSP ਨਰਪਿੰਦਰ ਸਿੰਘ ਦੇ ਸਰਕਾਰੀ ਘਰ ਵਿੱਚ ਛਾਪੇਮਾਰੀ ਕਰਦੇ ਤਲਾਸ਼ੀ ਲਈ ਹੈ ।
ਇਸ ਤਰ੍ਹਾਂ ਪਤੀ-ਪਤਨੀ ਲੋਕਾਂ ਨੂੰ ਲੁੱਟ ਦੇ ਸਨ
ਨਰਪਿੰਦਰ ਸਿੰਘ ਮਾਨਸਾ ਜੇਲ੍ਹ ਦਾ ਸੁਪਰੀਟੈਂਡੈਂਟ ਤਾਇਨਾਤ ਸੀ । ਮੁਲਜ਼ਮ ਮਹਿਲਾ ਦੀਪ ਕਿਰਨ ਮਾਨਸਾ ਜੇਲ੍ਹ ਵਿੱਚ ਤਾਇਨਾਤ ਸੁਪਰੀਟੈਂਡੈਂਟ ਪਤੀ ਨਾਲ ਨੌਜਵਾਨਾਂ ਦੀ ਮੁਲਾਕਾਤ ਕਰਵਾਉਂਦੀ ਸੀ। ਨੌਜਵਾਨਾਂ ਨੂੰ ਭਰੋਸਾ ਹੋ ਜਾਂਦਾ ਸੀ ਕੀ ਉਨ੍ਹਾਂ ਦੀ ਮਾਨਸਾ ਜੇਲ੍ਹ ਵਿੱਚ ਨੌਕਰੀ ਲੱਗ ਜਾਵੇਗੀ । ਇਸ ਨਾਲ ਪਤਨੀ ਕਿਰਨ ਅਸਾਨੀ ਨਾਲ ਲੱਖਾਂ ਦੀ ਫੀਸ ਵਸੂਲ ਲੈਂਦੀ ਸੀ । ਮੁਲਜ਼ਮ ਮਹਿਲਾ ਦੀਪ ਕਿਰਨ ਦੇ ਨਾਲ ਪਤੀ DSP ਨਰਪਿੰਦਰ ਸਿੰਘ ਦੀ ਵੀ ਮਿਲੀ ਭੁਗਤ ਹੁੰਦੀ ਸੀ । ਦੱਸਿਆ ਜਾ ਰਿਹਾ ਹੈ ਕੀ ਪੁਲਿਸ ਕੋਲੋ 5 ਸ਼ਿਕਾਇਤਾਂ ਪਹੁੰਚਿਆ ਸਨ । ਇੰਨਾਂ ਸ਼ਿਕਾਇਤਾਂ ‘ਤੇ ਕੰਮ ਕਰਨ ਤੋਂ ਬਾਅਦ ਪੁਲਿਸ ਦੇ ਸਾਹਮਣੇ ਪਤੀ-ਪਤਨੀ ਦੀ ਧੋਖੇਬਾਜੀ ਦਾ ਖੁਲਾਸਾ ਹੋਇਆ । ਮਹਿਲਾ ਇੱਕ ਵਿਅਕਤੀ ਤੋਂ 5 ਤੋਂ 8 ਲੱਖ ਰੁਪਏ ਲੈਂਦੀ ਸੀ । ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਤੇ ਉਸ ਦੇ DSP ਪਤੀ ਨੇ ਧੋਖੇਬਾਜੀ ਦੇ ਕਾਲੇ ਧੰਦੇ ਨਾਲ ਡੇਢ ਕਰੋੜ ਰੁਪਏ ਕਮਾਏ ਸਨ । ਮਹਿਲਾ ਨੌਜਵਾਨਾਂ ਤੋਂ ਪੈਸੇ ਵੀ ਲੈਂਦੀ ਸੀ ਅਤੇ ਫਿਰ ਉਨ੍ਹਾਂ ਦਾ ਫੋਨ ਨਹੀਂ ਚੁੱਕ ਦੀ ਸੀ ।
ਗੰਨਮੈਨ ਦੇ ਜ਼ਰੀਏ ਚਲਾਉਂਦਾ ਸੀ ਸਾਰਾ ਖੇਡ
ਪੁਲਿਸ ਮੁਤਾਬਿਕ ਪਤੀ DSP ਨਰਪਿੰਦਰ ਸਿੰਘ ਆਪਣੇ ਗੰਨਮੈਨ ਦੇ ਜ਼ਰੀਏ ਫਰਜੀ ਜੱਜ ਪਤਨੀ ਦੀਪ ਕਿਰਨ ਨੂੰ ਚਿੱਠੀਆਂ ਭੇਜ ਦਾ ਸੀ । ਗੰਨਮੈਨ ਦੇ ਜ਼ਰੀਏ ਦੋਵੇ ਪਤੀ ਪਤਨੀ ਲੈਣ-ਦੇਣ ਦਾ ਕੰਮ ਕਰਦੇ ਸਨ। ਪੁਲਿਸ ਗੰਨਮੈਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਨੂੰ ਜਲਦ ਹੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ । ਦੱਸਿਆ ਜਾ ਰਿਹਾ ਹੈ ਕੀ ਨਰਪਿੰਦਰ ਅਤੇ ਦੀਪ ਕਰਨ ਦੀ ਮੁਲਾਕਾਤ 2 ਸਾਲ ਪਹਿਲਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਹੋਈ ਸੀ । ਉਸ ਵੇਲੇ ਦੀਪ ਕਰਨ ਲਾਅ ਦੀ ਪ੍ਰੈਕਟਿਸ ਕਰ ਰਹੀ ਸੀ । ਦੋਵਾਂ ਨੇ ਨੰਬਰ ਐਕਸਚੇਂਜ ਕੀਤੇ ਫਿਰ ਆਪਸ ਵਿੱਚ ਮਿਲਣ ਲੱਗੇ ਅਤੇ ਫਿਰ ਵਿਆਹ ਕਰਵਾਇਆ। ਪੁਲਿਸ ਨੂੰ ਦੋਵਾਂ ਨੇ ਦੱਸਿਆ ਕੀ ਵਿਆਹ ਤੋਂ 6 ਮਹੀਨੇ ਪਹਿਲਾਂ ਤੋਂ ਠੱਗੀ ਦਾ ਧੰਦਾ ਸ਼ੁਰੂ ਕੀਤਾ ਸੀ ।
ਦੱਸਿਆ ਜਾ ਰਿਹਾ ਹੈ ਕੀ DSP ਨਰਪਿੰਦਰ ਸਿੰਘ ਸਿੰਘ ਦਾ ਪਹਿਲੀ ਪਤਨੀ ਨਾਲ ਤਲਾਕ ਦਾ ਮਾਮਲਾ ਚੱਲ ਰਿਹਾ ਹੈ । ਜਦਕਿ ਦੀਪ ਕਿਰਨ ਤਲਾਕਸ਼ੁਦਾ ਸੀ । ਇਸ ਦੇ ਬਾਵਜੂਦ ਦੋਵਾਂ ਨੇ ਮੰਦਰ ਵਿੱਚ ਵਿਆਹ ਕੀਤਾ ਸੀ । ਦੀਪ ਹੁਣ ਵੀ ਆਪਣੇ ਪਹਿਲੇ ਪਤੀ ਅਤੇ 10 ਸਾਲ ਦੇ ਮੁੰਡੇ ਨਾਲ ਰਹਿੰਦੀ ਸੀ ਅਤੇ ਹਫਤੇ ਵਿੱਚ 2 ਵਾਰ ਨਰਪਿੰਦਰ ਕੋਲ ਮਾਨਸਾ ਜਾਂਦੀ ਸੀ । ਇੰਨਾਂ ਪਤੀ-ਪਤਨੀ ਦੇ 2 ਸਾਥੀ ਸੁਖਦੇਵ ਸਿੰਘ ਅਤੇ ਲਖਵਿੰਦਰ ਸਿੰਘ ਹੁਣ ਤੱਕ ਗ੍ਰਿਫਤਾਰ ਨਹੀਂ ਹੋਏ ਸਨ । ਦੋਵੇ ਮੁਲਜ਼ਮਾਂ ਖਿਲਾਫ ਥਾਣਾ ਮੋਤੀ ਨਗਰ ਵਿੱਚ ਮਾਮਲਾ ਦਰਜ ਹੋਇਆ ਹੈ ।