ਬਿਉਰੋ ਰਿਪੋਰਟ : ਕਹਿੰਦੇ ਨੇ ਦਿਮਾਗ ਬਹੁਤ ਵੱਡੀ ਚੀਜ਼ ਹੈ,ਜਿਹੜੀ ਜੰਗ ਵੱਡੇ-ਵੱਡੇ ਹਥਿਆਰਾਂ ਨਾਲ ਨਹੀਂ ਜਿੱਤੀ ਜਾ ਸਕਦੀ ਹੈ ਉਹ ਦਿਮਾਗ ਦੇ ਨਾਲ ਛੋਟੇ ਹਥਿਆਰ ਨਾਲ ਵੀ ਜਿੱਤੀ ਜਾ ਸਕਦੀ ਹੈ । ਸੋਸ਼ਲ ਮੀਡੀਆ ਵੀ ਕਿਸੇ ਹਥਿਆਰ ਤੋਂ ਘੱਟ ਨਹੀਂ ਹੈ । ਇਸ ਨੂੰ ਅੰਨੇਵਾਹ ਚਲਾਉਗੇ ਤਾਂ ਦੁਸ਼ਮਣ ਤੋਂ ਪਹਿਲਾਂ ਆਪਣਾ ਹੱਥ ਹੀ ਵੱਢਾ ਲਿਉਗੇ । ਜੇਕਰ ਸਮਝਦਾਰੀ ਨਾਲ ਵਰਤੋਗੇ ਤਾਂ ਤੁਸੀਂ ਆਪਣੇ ਨਾਲ ਪਤਾ ਨਹੀਂ ਕਿੰਨਿਆਂ ਦੀ ਜ਼ਿੰਦਗੀ ਸਵਾਰ ਸਕਦੇ ਹੋ। ਅਸੀਂ ਤੁਹਾਨੂੰ ਪੰਜਾਬ ਵਿੱਚ ਸੋਸ਼ਲ ਮੀਡੀਆ ਦੀ ਤਾਕਤ ਦੀਆਂ 2 ਤਾਜ਼ਾ ਘਟਨਾਵਾ ਬਾਰੇ ਦੱਸਣ ਜਾ ਰਹੇ ਹਾਂ ਇੱਕ ਨੇ ਘਰ ਉਜਾੜਿਆ ਤਾਂ ਦੂਜੇ ਨੇ ਘਰ ਸਵਾਰਿਆ । ਤੁਸੀਂ ਆਪ ਚੁਣਨਾ ਹੈ ਕਿ ਤੁਸੀਂ ਸੋਸ਼ਲ ਮੀਡੀਆ ਦੀ ਕਿਹੜੀ ਤਾਕਤ ਨੂੰ ਚੁਣਨਾ ਹੈ ।
ਮਾਨਸਾ ਦਾ ਰਜਿੰਦਰ ਸਿੰਘ 8ਵੀਂ ਕਲਾਸ ਵਿੱਚ ਪੜ੍ਹਦਾ ਹੈ । ਉਸ ਦੇ ਪਰਿਵਾਰ ਕੋਲ ਪਿੰਡ ਰੋੜਕੀ ਵਿੱਚ ਸਵਾ ਏਕੜ ਵਾਹੀਯੋਗ ਜ਼ਮੀਨ ਹੈ। ਸੋਸ਼ਲ ਮੀਡੀਆ ‘ਤੇ ਇਸ ਦੇ ਇੱਕ ਬਿਆਨ ਨੇ ਮਿੰਟਾਂ ਵਿੱਚ ਇਸ ਦੀਆਂ ਸਾਰੀਆਂ ਤਕਲੀਫਾ ਦੂਰ ਕਰ ਦਿੱਤੀਆਂ । ਹੜ੍ਹ ਦੌਰਾਨ ਔਖੀ ਘੜੀ ਵਿੱਚ ਰਜਿੰਦਰ ਸਿੰਘ ਲਈ ਇਹ ਕਿਸੇ ਵਰਦਾਤ ਤੋਂ ਘੱਟ ਨਹੀਂ ਸੀ । ਰਜਿੰਦਰ ਦੇ ਪਿਤਾ ਕਾਲੇ ਪੀਲੀਆਂ ਦੀ ਬਿਮਾਰੀ ਤੋਂ ਪਰੇਸ਼ਾਨ ਹਨ ਉਨ੍ਹਾਂ ਦੇ ਇਲਾਜ ਵਿੱਚ ਜ਼ਮੀਨ ਵੀ ਵੇਚੀ ਅਤੇ ਤਕਰੀਬਨ 18 ਤੋਂ 19 ਲੱਖ ਖਰਚ ਹੋ ਗਏ । ਜਦੋਂ ਹੜ੍ਹ ਦਾ ਪਾਣੀ ਹੇਠਾਂ ਉਤਰਿਆ ਤਾਂ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ । ਤਕਰੀਬਨ 40 ਪਿੰਡਾਂ ਵਿੱਚ ਰੇਤ 10- 10 ਫੁੱਟ ਤੱਕ ਖੜੀ ਹੋ ਗਈ ਹੈ । 8 ਵੀਂ ਕਲਾਸ ਵਿੱਚ ਪੜਨ ਵਾਲੇ ਰਜਿੰਦਰ ਸਿੰਘ ਦੇ ਸਵਾ ਏਕੜ ਵਾਹੀਯੋਗ ਜ਼ਮੀਨ ਦਾ ਵੀ ਇਹ ਹੀ ਹਾਲ ਸੀ । ਇੱਕ ਦੂਜੇ ਦੀ ਮਦਦ ਦੇ ਲਈ ਪਿੰਡ ਵਿੱਚ ਵੱਡੀ ਗਿਣਤੀ ਟਰੈਕਟਰ ਅਤੇ ਜੇਸੀਬੀ ਮਸ਼ੀਨ ਆਈਆਂ। 8ਵੀਂ ਕਲਾਸ ਵਿੱਚ ਪੜਨ ਵਾਲੇ ਰਜਿੰਦਰ ਇਸ ਦੌਰਾਨ ਸੋਸ਼ਲ ਅਪੀਲ ‘ਤੇ ਅਪੀਲ ਕੀਤੀ ਕਿ “ਮੇਰੇ ਪਿਤਾ ਬਿਮਾਰੀ ਤੋਂ ਪੀੜਤ ਹਨ ਤੇ ਟਰੈਕਟਰਾਂ ਵਾਲੇ ਵੱਡੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚੋਂ ਰੇਤਾ ਚੁੱਕ ਰਹੇ ਹਨ ਪਰ ਮੇਰੀ ਸਵਾ ਏਕੜ ਜ਼ਮੀਨ ‘ਚੋਂ ਰੇਤਾ ਨਹੀਂ ਚੁੱਕਿਆ ਜਾ ਰਿਹਾ ਹੈ।” ਰਜਿੰਦਰ ਦਾ ਵੀਡੀਓ ਕਾਫੀ ਵਾਇਰਲ ਹੋ ਗਿਆ ।
ਰਜਿੰਦਰ ਦੇ ਪਿਤਾ ਹਰਪਾਲ ਨੇ ਕਿਹਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਟਰੈਕਟਰ ਰਜਿੰਦਰ ਦੇ ਖੇਤਾਂ ਵੱਲ ਜਾਣ ਲੱਗੇ ਅਤੇ 40 ਤੋਂ 50 ਮਿੰਟ ਦੇ ਅੰਦਰ ਸਾਰਾ ਖੇਤ ਪੱਧਰਾ ਕਰ ਦਿੱਤਾ । ਵੀਡੀਓ ਸੁਣ ਕੇ ਟਰੈਕਟਰਾਂ ਵਾਲੇ ਵੀਰਾਂ ਨੇ ਕਿਹਾ ਸੀ ਕਿ ਚੱਲ ਪਹਿਲਾਂ ਪੁੱਤਰ ਅਸੀਂ ਤੇਰਾ ਹੀ ਖੇਤਾਂ ਤੋਂ ਰੇਤ ਚੁੱਕ ਦਿੰਦੇ ਹਾਂ। ਬੱਚੇ ਦੀ ਇੱਕ ਅਪੀਲ ਨਾਲ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਗਇਆ । ਸੋਸ਼ਲ ਮੀਡੀਆ ਦੀ ਤਾਕਤ ਨਾਲ ਇੱਕ ਬੱਚੇ ਨੇ ਕਿਵੇਂ ਲੋਕਾਂ ਨੂੰ ਜੋੜਿਆ ਅਤੇ ਉਨ੍ਹਾਂ ਦੀ ਮਦਦ ਨਾਲ ਆਪਣਾ ਖੇਤ ਪੱਧਰਾ ਕਰਵਾਇਆ । ਸੋਸ਼ਲ ਮੀਡੀਆ ਦਾ ਇਹ ਪੋਜ਼ੀਟਿਵ ਅਸਰ ਤੁਸੀਂ ਵੇਖਿਆ ਪਰ ਫਰੀਦਕੋਟ ਵਿੱਚ ਔਰਤ ਨੇ ਸੋਸ਼ਲ ਮੀਡੀਆ ਨੂੰ ਵਰਤ ਕੇ ਬੇਸ਼ਰਮੀ ਦੀਆਂ ਹਰ ਹੱਦ ਪਾਰ ਕਰ ਦਿੱਤੀ ।
ਫਰੀਦਕੋਟ ਦੀ ਔਰਤ ਦੀ ਮਾੜੀ ਕਰਤੂਤ
ਸੋਸ਼ਲ ਮੀਡੀਆ ‘ਤੇ ਲਾਈਕ- ਕੁਮੈਂਟ ਵਧਾਉਣ ਦਾ ਸਾਡੇ ਉੱਤੇ ਇਨ੍ਹਾਂ ਜ਼ਿਆਦਾ ਭੂਤ ਸਵਾਰ ਹੋ ਗਿਆ ਹੈ ਕਿ ਅਸੀਂ ਬੇਸ਼ਰਮੀ ਦੀਆਂ ਹਰ ਹੱਦਾਂ ਪਾਰ ਕਰ ਦਿੱਤੀਆਂ ਹਨ । ਫਰੀਦਕੋਟ ਦੀ ਔਰਤ ਨੇ ਪੂਰੇ ਪਰਿਵਾਰ ਨੂੰ ਸ਼ਰਮਸਾਰ ਕਰਨ ਵਾਲੀ ਹਰਕਤ ਕੀਤੀ ਹੈ । ਇੰਸਟਰਾਗਰਾਮ ‘ਤੇ ਵਿਆਹੁਤਾ ਔਰਤ ਨੇ ਆਪਣੀ ਅਤੇ ਰਿਸ਼ਤੇਦਾਰਾਂ ਦੀ ਅਸ਼ਲੀਲ ਵੀਡੀਓ ਪੋਸਟ ਕਰ ਦਿੱਤੀਆਂ । ਸਿਰਫ ਇਨ੍ਹਾਂ ਹੀ ਨਹੀਂ ਆਪਣਾ ਅਤੇ ਰਿਸ਼ਤੇਦਾਰਾਂ ਦਾ ਚਹਿਰਾ ਤੱਕ ਨਹੀਂ ਲੁਕਾਇਆ । ਜਦੋਂ ਨਿਊਡ ਫੋਟੋਆਂ ਵਾਇਰਲ ਹੋਇਆ ਤਾਂ ਪਤਾ ਚੱਲਿਆ ।
ਰਿਸ਼ਤੇਦਾਰਾਂ ਨੇ ਫਰੀਦਕੋਟ ਵਿੱਚ ਕੇਸ ਦਰਜ ਕਰਾਇਆ ਹੈ । ਉਧਰ ਪਰੇਸ਼ਾਨ ਪਤੀ ਨੇ ਪਤਨੀ ਦੇ ਖਿਲਾਫ ਫਿਰੋਜ਼ਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ । ਪਰਿਵਾਰ ਦੀ ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਨੇ IT ਐਕਟ ਅਧੀਨ ਕੇਸ ਦਰਜ ਕਰ ਲਿਆ ਹੈ । ਉਧਰ ਜਿਸ ਅਕਾਉਂਟ ਤੋਂ ਫੋਟੋਆਂ ਪਾਇਆ ਗਈਆਂ ਹਨ ਉਸ ਨੂੰ ਬਲਾਕ ਕਰ ਦਿੱਤਾ ਗਿਆ ਹੈ ।
‘ਦੋਸਤਾਂ ਨੇ ਦੱਸਿਆ ਸੀ ਨਿਊਡ ਤਸਵੀਰਾਂ ਨਾਲ ਜ਼ਿਆਦਾ ਲਾਈਕ ਮਿਲਣਗੇ’
ਪੁਲਿਸ ਦੇ ਮੁਤਾਬਿਕ ਔਰਤ ਜਲੰਧਰ ਦੀ ਰਹਿਣ ਵਾਲੀ ਹੈ ਉਸ ਦਾ ਵਿਆਹ ਫਿਰੋਜ਼ਪੁਰ ਵਿੱਚ ਹੋਇਆ ਸੀ । ਉਸ ਨੂੰ ਕਿਸੇ ਦੋਸਤ ਨੇ ਦੱਸਿਆ ਕਿ ਜੇਕਰ ਉਹ ਇੰਸਟਰਾਗਰਾਮ ‘ਤੇ ਅਸ਼ਲੀਲ ਫੋਟੋਆਂ ਵੀਡੀਓ ਪਾ ਦੇਵੇ ਤਾਂ ਉਸ ਨੂੰ ਵੱਡੀ ਗਿਣਤੀ ਵਿੱਚ ਲਾਇਕ ਅਤੇ ਕੁਮੈਂਟ ਮਿਲਣਗੇ । ਸੋਸ਼ਲ ਮੀਡੀਆ ‘ਤੇ ਆਪਣੋ ਫਾਲੋਅਰ ਵਧਾਉਣ ਦੇ ਲਈ ਔਰਤ ਨੇ ਅਸ਼ਲੀਲ ਫੋਟੋਆਂ ਪਾਉਣ ਦੀ ਪਲਾਨਿੰਗ ਬਣਾਈ।
ਫੇਕ ਅਕਾਉਂਟ ਬਣਾਇਆ
ਪੁਲਿਸ ਜਾਂਚ ਦੇ ਮੁਤਾਬਿਕ ਔਰਤ ਨੇ ਇੰਸਟਰਾਗਰਾਮ ‘ਤੇ ਫੇਕ ਅਕਾਉਂਟ ਤਿਆਰ ਕੀਤਾ ਜਿਸ ਵਿੱਚ ਉਸ ਨੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਪਣੀ ਹੀ ਅਸ਼ਲੀਲ ਫੋਟੋਆਂ ਅਤੇ ਵੀਡੀਓ ਪੋਸਟ ਕਰਨੀ ਸ਼ੁਰੂ ਕਰ ਦਿੱਤੀਆਂ । ਹਾਲਾਂਕਿ ਸ਼ੁਰੂਆਤ ਵਿੱਚ ਕਿਸੇ ਨੂੰ ਇਸ ਦਾ ਪਤਾ ਨਹੀਂ ਚੱਲਿਆ । ਇਨ੍ਹਾਂ ਫੋਟੋਆਂ ਦੀ ਵਜ੍ਹਾ ਕਰਕੇ ਅਕਾਉਂਟ ‘ਤੇ ਲਾਈਕ,ਕੁਮੈਂਟ ਅਤੇ ਫਾਲੋਅਰ ਵਧਣ ਲੱਗੇ ।
ਰਿਸ਼ਤੇਦਾਰਾਂ ਦੇ ਘਰ ਜਾਕੇ ਰਿਕਾਰਡਿੰਗ ਕੀਤੀ
ਇਸ ਦੇ ਬਾਅਦ ਔਰਤ ਫਰੀਦਕੋਟ ਵਿੱਚ ਆਪਣੀ ਭੂਆ ਦੇ ਘਰ ਗਈ ਉਸ ਨੇ ਚੋਰੀ ਨਾਲ ਭੂਆ ਦੀ ਅਸ਼ਲੀਲ ਫੋਟੋਆਂ ਖਿਚਿਆ । ਉਨ੍ਹਾਂ ਦੇ ਬੈਡਰੂਮ ਵਿੱਚ ਚੋਰੀ ਨਾਲ ਮੋਬਾਈਲ ਫਿਟ ਕੀਤਾ । ਫਿਰ ਭੂਆ ਅਤੇ ਫੁੱਫੜ ਦਾ ਇਤਰਾਜ਼ਯੋਗ ਹਾਲਤ ਵਿੱਚ ਵੀਡੀਓ ਬਣਾਇਆ ਅਤੇ ਫਿਰ ਫੇਕ ਅਕਾਉਂਟ’ ਤੇ ਪਾ ਦਿੱਤਾ ।
ਭੂਆ ਨੇ ਖੋਲਿਆ ਰਾਜ਼
ਫਰੀਦਕੋਟ ਦੇ ਕੁਝ ਲੋਕ ਅਕਾਉਂਟ ਦੇ ਨਾਲ ਜੁੜੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ । ਉਨ੍ਹਾਂ ਫੌਰਨ ਫੁੱਫੜ ਅਤੇ ਭੂਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਜਦੋਂ ਤਸਵੀਰਾਂ ਵੇਖਿਆ ਤਾਂ ਹੋਸ਼ ਉੱਡ ਗਏ । ਉਨ੍ਹਾਂ ਨੇ ਫੌਰਨ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਪੁਲਿਸ ਦੀ ਜਾਂਚ ਵਿੱਚ ਪਤਾ ਚੱਲਿਆ ਹੈ ਇਹ ਸਾਰੀ ਕਰਤੂਤ ਉਨ੍ਹਾਂ ਦੇ ਘਰ ਆਈ ਰਿਸ਼ਤੇਦਾਰ ਨੇ ਕੀਤੀ ਹੈ । ਜਿਸ ਦੇ ਬਾਅਦ ਫਰੀਦਕੋਟ ਪੁਲਿਸ ਨੇ ਕੇਸ ਦਰਜ ਕੀਤਾ ।
ਪਤੀ ਵੀ ਹੋਇਆ ਪਰੇਸ਼ਾਨ
ਪਤੀ ਨੇ ਦੱਸਿਆ ਕਿ ਉਸ ਦਾ ਤਕਰੀਬਨ 5 ਮਹੀਨੇ ਪਹਿਲਾਂ ਵਿਆਹ ਹੋਇਆ ਸੀ । ਪਤਨੀ ਨੇ ਉਸ ਦੇ ਨਾਲ ਅਸ਼ਲੀਲ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਪਾ ਦਿੱਤੀਆਂ । ਇਸ ਦਾ ਪਤਾ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਸ਼ਰਮਿੰਦਗੀ ਚੁੱਕਣੀ ਪਈ । ਇਸ ਵਜ੍ਹਾ ਨਾਲ ਉਸ ਨੇ ਪੁਲਿਸ ਨੂੰ ਕੇਸ ਦਰਜ ਕਰਕੇ ਸ਼ਿਕਾਇਤ ਕੀਤੀ ਹੈ । ਹਾਲਾਂਕਿ ਫਿਰੋਜ਼ਪੁਰ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ ।
ਤੁਸੀਂ ਸਮਝੋ ਸੋਸ਼ਲ ਮੀਡੀਆ ਦੀ ਤਾਕਤ
ਪੰਜਾਬ ਤੋਂ ਸੋਸ਼ਲ ਮੀਡੀਆ ਨੂੰ ਲੈਕੇ ਸਾਹਮਣੇ ਆਇਆ ਇਹ 2 ਘਟਨਾਵਾਂ ਨਜ਼ਰ ਅਤੇ ਨਜ਼ਰੀਏ ਦਾ ਵੱਡਾ ਇਮਤਿਹਾਨ ਸੀ । 8 ਸਾਲ ਦੇ ਰਜਿੰਦਰ ਸਿੰਘ ਦੀ ਨਜ਼ਰ ਸੋਸ਼ਲ ਮੀਡੀਆ ਨੂੰ ਮਦਦ ਦੇ ਨਜ਼ਰੀਏ ਨਾਲ ਵੇਖਣ ਦੀ ਰਹੀ ਤਾਂ ਫਰੀਦਕੋਟ ਦੀ ਇੱਕ ਵਿਆਹੁਤਾ ਨੇ ਸੋਸ਼ਲ ਮੀਡੀਆ ਨੂੰ ਸਿਰਫ਼ ਖੋਖਲੀ ਵਿਖਾਵੇ ਦੀ ਨਜ਼ਰ ਨਾਲ ਵੇਖਿਆ । ਉਸ ਦੀ ਮਾੜੀ ਸੋਚ ਨੇ ਨਾ ਸਿਰਫ਼ ਉਸ ਨੂੰ ਮੁਸ਼ਕਿਲ ਵਿੱਚ ਪਾਇਆ ਬਲਕਿ ਪੂਰੇ ਪਰਿਵਾਰ ਨੂੰ ਸਮਾਜ ਦੇ ਸਾਹਮਣੇ ਸ਼ਰਮਸਾਰ ਕਰ ਦਿੱਤਾ । ਸੋਸ਼ਲ ਮੀਡੀਆ ਅਜਿਹੀ ਹਥਿਆਰ ਹੈ ਜੇਕਰ ਤੁਸੀਂ ਇਸ ਦੀ ਸਹੀ ਵਰਤੋਂ ਕੀਤੀ ਤਾਂ ਤੁਸੀਂ ਨਾ ਸਿਰਫ ਆਪਣਾ ਬਲਕਿ ਲੱਖਾਂ ਲੋਕਾਂ ਦੀ ਮਦਦ ਕਰ ਸਕਦੇ ਹੋ,ਉਨ੍ਹਾਂ ਵਿੱਚ ਜਾਗਰਤੀ ਲਿਆ ਸਕਦੇ ਪਰ ਜੇਕਰ ਤੁਸੀਂ ਇਸ ਦੀ ਗਲਤ ਵਰਤੋਂ ਕੀਤੀ ਤਾਂ ਇਹ ਤੁਹਾਡਾ ਕੱਖ ਵੀ ਰਹਿਣ ਨਹੀਂ ਦੇਵੇਗਾ ।