Punjab

ਸਦਾ ਲਈ ਵਿੱਛੜ ਗਈ ਦਾਸ ਤੇ ਪਾਸ਼ ਦੀ ਜੋੜੀ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਨਹੀਂ ਰਹੇ।ਗੁਰਦਾਸ ਸਿੰਘ ਬਾਦਲ (88) ਦੀ ਕੱਲ੍ਹ ਵੀਰਵਾਰ ਦੇਰ ਰਾਤ ਮੁਹਾਲੀ ਵਿੱਚ ਦੇਹਾਂਤ ਹੋ ਗਿਆ। ਸਾਬਕਾ ਸੰਸਦ ਮੈਂਬਰ ਗੁਰਦਾਸ ਬਾਦਲ ਦੀ ਸਿਹਤ ਵਿਗੜਨ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਦੇ ਕਰੀਬ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਹੋਵੇਗਾ। ਮਨਪ੍ਰੀਤ ਬਾਦਲ ਨੇ ਅਪੀਲ ਕੀਤੀ ਕਿ ਕੋਈ ਵੀ ਕੋਰੋਨਾ ਦੇ ਚੱਲਦੇ ਹੋਏ ਅੰਤਿਮ ਸਸਕਾਰ ਵਿੱਚ ਸ਼ਾਮਲ ਨਹੀਂ ਹੋਵੇਗਾ। ਇਸ ਤੋਂ ਪਹਿਲਾਂ 19 ਮਾਰਚ ਨੂੰ ਮਨਪ੍ਰੀਤ ਦੀ ਮਾਂ ਹਰਮਿੰਦਰ ਕੌਰ (74) ਦੀ ਵੀ ਮੌਤ ਹੋ ਗਈ ਸੀ।

ਇਸ ਬਾਰੇ ਖੁੱਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਆਪਣੇ ਫੇਸਬੁੱਕ ਆਉਂਟ ਤੇ ਦੱਸਿਆ। ਨਿੱਜੀ ਪਰਿਵਾਰ ਤੋਂ ਇਲਾਵਾ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਸਸਕਾਰ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨ।

ਗੁਰਦਾਸ ਬਾਦਲ ਨੇ ਲੰਬੀ ਹਲਕੇ ਤੋਂ ਅਸੈਂਬਲੀ ਦੀ ਚੋਣ 2012 ਵਿੱਚ ਪ੍ਰਕਾਸ਼ ਬਾਦਲ ਵਿਰੁੱਧ ਲੜਾਈ ਵਿੱਚ ਅਸਫਲ ਤੌਰ ‘ਤੇ ਲੜੀ ਸੀ। ਹਾਲਾਂਕਿ, ਦੋਹਾਂ ਭਰਾਵਾਂ ਪ੍ਰਕਾਸ਼ ਅਤੇ ਗੁਰਦਾਸ ਵਿਚਕਾਰ ਨਿੱਜੀ ਸੰਬੰਧ ਬਰਕਰਾਰ ਹੈ ਅਤੇ ਉਹ ਅਕਸਰ ਮਿਲਦੇ ਰਹਿੰਦੇ ਸਨ। ਉਨ੍ਹਾਂ ਦੇ ਰਾਜਨੀਤਿਕ ਵਿਛੋੜੇ ਤੋਂ ਪਹਿਲਾਂ, ਲੋਕਾਂ ਨੇ ਉਨ੍ਹਾਂ ਨੂੰ ” ਪਾਸ਼ ਤੇ ਦਾਸ ਦੀ ਜੋੜੀ ” ਕਿਹਾ, ਕਿਉਂਕਿ ਗੁਰਦਾਸ ਆਪਣੇ ਵੱਡੇ ਭਰਾ ਲਈ ਚੋਣ ਮੈਨੇਜਰ ਦੀ ਭੂਮਿਕਾ ਨਿਭਾਉਂਦਾ ਸੀ।

ਗੁਰਦਾਸ ਦੀ ਪਤਨੀ ਹਰਮੰਦਰ ਕੌਰ ਦਾ ਇਸ ਸਾਲ 19 ਮਾਰਚ ਨੂੰ ਇਥੇ ਪਿੰਡ ਬਾਦਲ ਵਿਖੇ ਪਰਿਵਾਰ ਦੇ ਫਾਰਮ ਹਾਊਸ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾ ਦੇ ਪਿੱਛੇ ਬੇਟਾ ਮਨਪ੍ਰੀਤ ਅਤੇ ਇੱਕ ਬੇਟੀ ਹੈ। ਉਨ੍ਹਾਂ ਨੇ 1971 ਵਿੱਚ ਫਾਜ਼ਿਲਕਾ ਤੋਂ ਲੋਕ ਸਭਾ ਦੀ ਚੋਣ ਜਿੱਤੀ ਸੀ। ਇਸਤੋਂ ਪਹਿਲਾਂ, ਉਸਨੇ ਮਾਰਚ 1967 ਤੋਂ ਅਪ੍ਰੈਲ 1969 ਤੱਕ ਵਿਧਾਨ ਸਭਾ ਦੇ ਮੈਂਬਰ ਦੇ ਵਜੋਂ ਸੇਵਾ ਨਿਭਾਈ।