ਬਿਉਰੋ ਰਿਪੋਰਟ – ਬੀਜੇਪੀ ਆਗੂ ਮਨੋਰੰਜਨ ਕਾਲੀਆ ਦੇ ਘਰ ਗ੍ਰੇਨੇਡ ਸੁੱਟਣ ਮਾਮਲੇ ਵਿੱਚ ਪੁਲਿਸ ਦੇ ਦਾਅਵਿਆਂ ਦੀ ਹਵਾ ਨਿਕਲ ਦੀ ਹੋਈ ਵਿਖਾਈ ਦੇ ਰਹੀ ਹੈ । DGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ 12 ਘੰਟੇ ਦੇ ਅੰਦਰ ਗ੍ਰੇਨੇਡ ਦੇ ਮੁੱਖ ਮੁਲਜ਼ਮ ਸ਼ਾਦਰ ਅਲੀ ਨੂੰ ਫੜਨ ਦਾ ਦਾਅਵਾ ਕੀਤਾ ਸੀ ਉਹ ਅਸਲ ਵਿੱਚ ਆਪ ਪੀੜਤ ਨਿਕਲਿਆ । ਉਸ ਨੇ ਆਪ ਆਪਣਾ ਮੋਬਾਈਲ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਸੀ ।
ਬੀਤੇ ਦਿਨ ਜਲੰਧਰ ਰੇਲਵੇ ਸਟੇਸ਼ਨ ‘ਤੇ ਜਿਹੜਾ ਸ਼ਖਸ CCTV ‘ਚ ਕੈਦ ਹੋਇਆ ਹੈ ਉਹ ਹੀ ਅਸਲ ਮੁਲਜ਼ਮ ਹੈ । ਪੁਲਿਸ ਨੂੰ ਇਹ ਨਹੀਂ ਪਤਾ ਹੈ ਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ ।
ਸਾਦਰ ਅਲੀ ਦਾ ਮੋਬਾਈਲ ਫੋਨ ਜੋ ਚੋਰੀ ਹੋਇਆ ਸੀ, ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਮੁਲਜ਼ਮ ਉਸ ਨੂੰ ਵਰਤ ਰਿਹਾ ਸੀ ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।
ਪੁਲਿਸ ਮੰਨ ਕੇ ਚੱਲ ਰਹੀ ਸੀ ਕਿ ਜਿਹੜਾ ਵਿਅਕਤੀ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਹੈ ਉਹ ਸਾਦਰ ਅਲੀ ਹੀ ਹੈ ਪਰ ਉਹ ਅਸਲ ਵਿੱਚ ਕੌਣ ਹੈ ਨਹੀਂ ਪਤਾ । ਘਟਨਾ ਵੇਲੇ ਮੁਲਜ਼ਮ ਵੱਲੋਂ ਜਿਹੜਾ ਮੋਬਾਈਲ ਵਰਤਿਆ ਗਿਆ ਉਹ ਚੋਰੀ ਦਾ ਸੀ । ਵਾਰਦਾਤ ਦੇ 72 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ ।