Punjab

ਮਨੋਰੰਜਨ ਕਾਲੀਆ ਨੇ ਭਾਜਪਾ ਦੀ ਜਿੱਤ ਦਾ ਕੀਤਾ ਦਾਅਵਾ

ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਤੇ ਅੱਜ ਦਾ ਖਾਲਸ ਟੀਵੀ ਨੇ ਭਾਜਪਾ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆਂ ਦੇ ਨਾਲ ਗੱਲ਼ਬਾਤ ਕੀਤੀ। ਜਦੋਂ ਅਸੀਂ ਸਾਬਕਾ ਮੰਤਰੀ ਮਨੋਰੰਜਨ ਕਾਲੀਆਂ ਨੂੰ ਪੁੱਛਿਆ ਕਿ ਕੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਚ ਜਾਣ ਤੋਂ ਰੋਕਣ ਲਈ ਭਾਜਪਾ ਤੇ ਕਾਂਗਰਸ ਦਾ ਅੰਦਰ ਖਾਤੇ ਕੋਈ ਸਮਝੌਤਾ ਹੋਇਆ ਹੈ । ਕੀ ਇਸੇ ਕਰਕੇ ਹੀ ਕਮਜੋਰ ਉਮੀਦਵਾਰ ਖੜਾ ਕੀਤਾ ਹੈ ਤਾਂ ਉਨ੍ਹਾਂ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਡਾ ਉਮੀਦਵਾਰ ਕਮਜ਼ੋਰ ਨਹੀਂ ਹੈ ਉਹ ਤਾਂ ਸਿਹਤ ਪੱਖੋਂ ਵੀ ਤਕੜਾ ਹੈ।  ਕਾਲੀਆਂ ਨੇ ਕਿਹਾ ਕਿ ਭਾਜਪਾ ਦਾ ਉਮੀਦਵਾਰ ਤੇ ਹਰ ਵਰਕਰ ਵੀ ਮਜ਼ਬੂਤ ਹੈ

ਉਨ੍ਹਾਂ ਕਿਹਾ ਕਿ ਜੀਵਨ ਗੁਪਤਾ ਸਾਡਾ ਫਰੈਸ ਫੇਸ ਨੇ ਇਸ ਕਰਕੇ ਸਾਨੂੰ ਪੂਰਾ ਯਕੀਨ ਹੈ ਕਿ ਸਾਡਾ ਉਮੀਦਵਾਰ ਜਿੱਤੇਗਾ। ਆਮ ਆਦਮੀ ਪਾਰਟੀ ਦੇ 2 ਸਾਲ ਸੱਤਾ ਚ ਹੋਰ ਹੋਣ ਦੇ ਬਾਵਜੂਦ ਭਾਜਪਾ ਉਮੀਦਵਾਰ ਨੂੰ ਲੋਕ ਵੋਟਾਂ ਕਿਉਂ ਪਾਉਣ ਤੇ ਇਸ ਤੇ ਉਨ੍ਹਾਂ ਕਿਹਾ ਕਿ ਜਿਮਨੀ ਚੋਣਾਂ ਸਰਕਾਰਾਂ ਦੇ ਕੀਤੇ ਕੰਮਾਂ ਨੂੰ ਮੁਲਾਕਣ ਕਰਨ ਲਈ ਹੁੰਦੀਆਂ ਹਨ।  ਕਾਲੀਆ ਨੇ ਕਿਹਾ ਕਿ ਹਰ ਸਰਕਾਰ ਦੀ ਪਹਿਲੀ ਜ਼ਿਮੇਵਾਰੀ ਹੁੰਦੀ ਹੈ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਪਰ ਮੌਜੂਦਾ ਸਰਕਾਰ ਕਾਨੂੰਨ ਵਿਵਸਥਾ  ਨੂੰ ਬਣਾਈ ਰੱਖਣ ਵਿਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਅੱਜ ਪੁਲਿਸ ਦਾ ਖੌਫ ਪੰਜਾਬ ਵਿਚੋਂ ਖਤਮ ਹੋ ਚੁੱਕਾ ਹੈ ਤੇ ਸ਼ਰੀਫ ਇਨਸਾਨ ਅੱਜ ਡਰ ਦੇ ਮਾਹੌਲ ਵਿਚ ਹੈ। ਅੱਜ ਲੁੱਟਾਂ ਖੋਹਾਂ ਤੇ ਫਿਰੌਤੀਆਂ ਮੰਗਣਾ ਪੰਜਾਬ ਚ ਆਮ ਗੱਲ਼ ਹੋ ਗਈ ਹੈ ਇਸ ਦੇ ਸਿੱਧੇ ਜਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਜੋ ਗ੍ਰਹਿ ਮੰਤਰੀ ਵੀ ਹਨ। ਇਸ ਤੋਂ ਇਲਾਵਾ ਕਾਲੀਆ ਨੇ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਮੁਹਿੰਮ ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਪਣੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਵੀ ਸਰਕਾਰ ਦੇ ਯੁੱਧ ਨਸ਼ਿਆਂ ਦੇ ਵਿਰੁੱਧ ਮੁੰਹਿੰਮ ਤੇ ਸਵਾਲ ਚੁੱਕੇ ਹਨ।

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਵਾਰਾ ਹਵਾਈ ਅੱਡੇ ਤੇ ਕੀਤੇ ਕੰਮਾਂ ਦਾ ਕਰੈਡਿਟ ਆਪਣੇ ਸਿਰ ਤੇ ਲੈਣ ਤੇ ਕਾਲੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਦੱਸੇ ਕਿ ਹਵਾਈ ਅੱਡੇ ਦਾ ਕੰਮ ਕੇਂਦਰ ਦੇ ਅਧੀਨ ਹੈ ਜਾਂ ਸੂਬੇ ਦੇ। ਇਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਪਰ ਕਰੈਡਿਟ ਲੈ ਰਹੇ ਹਨ। ਇਸ ਤੋਂ ਇਲਾਵਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਦਾਗੀ ਦੱਸਦਿਆਂ ਕਾਲੀਆਂ ਨੇ ਕਿਹਾ ਕਿ ਇਸ ਤੇ ਵੱਡੇ ਭ੍ਰਿਸਟਾਚਾਰ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕੀਤਾ

ਕਾਲੀਆਂ ਨੇ ਕਿਹਾ ਕਿ ਭਾਵੇ ਸਾਡੇ ਉਮੀਦਵਾਰ ਨੂੰ ਪ੍ਰਚਾਰ ਲਈ 15 ਦਿਨ ਮਿਲੇ ਹਨ ਪਰ ਸਾਨੂੰ ਪੂਰੀ ਆਸ ਹੈ ਕਿ ਸਾਡਾ ਉਮੀਦਵਾਰ ਜ਼ਰੂਰ ਜਿੱਤੇਗਾ ਕਿਉਂਕਿ ਲੋਕਾਂ ਦੇ ਮੂਡ ਦਾ ਕੁਝ ਵੀ ਪਤਾ ਨਹੀਂ ਹੁੰਦਾ। ਕਾਲੀਆਂ ਨੇ ਕਿਹਾ ਕਿ ਅਸੀਂ ਹਰ ਪਾਰਟੀ ਨੂੰ ਮੁਕਾਬਲੇ ਵਿਚ ਮੰਨਦੇ ਅਸੀਂ ਕਿਸੇ ਨੂੰ ਹਲਕੇ ਵਿਚ ਨਹੀਂ ਲੈਂਦੇ. ਤੇ ਲੋਕ 19 ਜੂਨ ਨੂੰ ਵੱਡੀ ਗਿਣਤੀ ਚ ਵੋਟਾਂ ਪਾਉਣਗੇ। ਅਕਾਲੀ ਭਾਜਪਾ ਦੇ ਗਠਜੋੜ ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਸਾਡਾ ਕੇਂਦਰੀ ਸੰਗਠਨ ਲਵੇਗਾ। ਪਰ ਹੁਣ ਤੱਕ ਸਾਡਾ ਇਰਾਦਾ ਇਕੱਲ਼ਾ ਚੱਲਣ ਦਾ ਹੈ। ਕਿਉਂਕਿ ਹਰਿਆਣਾ ਸਾਡੇ ਤੋਂ ਪਿੱਛੇ ਸੀ ਪਰ ਹੁਣ ਤਿੰਨ ਵਾਰ ਸਾਡੀ ਸਰਕਾਰ ਬਣ ਗਈ ਹੈ। ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਸਾਡਾ ਮੁੱਖ ਮੰਤਰੀ ਹੋਵੇਗਾ। ਜਦੋਂ ਦੋਵਾਂ ਪਾਰਟੀਆਂ ਚੋਂ ਵੱਡਾ ਭਰਾ ਕੌਣ ਹੋਵੇਗਾਂ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਜੋ ਹੁਕਮ ਕੇਂਦਰੀ ਸੰਗਠਨ ਦਾ ਹੋਵੇਗਾ ਉਸ ਮੁਤਾਬਕ ਚੱਲਾਂਗੇ ਕਿਉਂਕਿ ਹੋ ਸਕਦਾ ਹੈ ਕਿ ਕੇਂਦਰੀ ਸੰਗਠਨ ਇਕੱਲਾ ਚੱਲੋਂ ਦੇ ਫੈਸਲੇ ਨੂੰ ਪਲਟ ਦੇਵੇ।