Punjab

ਬੀਜੇਪੀ ਦਾ ਚੰਡੀਗੜ੍ਹ ਦੇ ਮੇਅਰ ਦੀ ਕੁਰਸੀ ‘ਤੇ ਮੁੜ ਕਬਜ਼ਾ ! ਘੱਟ ਵੋਟ ਦੇ ਬਾਵਜੂਦ ਬੀਜੇਪੀ ਨੇ ਗੇਮ ਬਦਲੀ !

ਬਿਉਰੋ ਰਿਪੋਰਟ : ਚੰਡੀਗੜ੍ਹ ਦੀ ਮੇਅਰ ਚੋਣ ਵਿੱਚ ਵੱਡਾ ਉਲਟਫੇਰ ਹੋਇਆ … ਘੱਟ ਗਿਣਤੀ ਦੇ ਬਾਵਜੂਦ ਬੀਜੇਪੀ ਦੇ ਕੌਂਸਲਰ ਮਨੋਜ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ । ਉਨ੍ਹਾਂ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ I.N.D.I.A ਗਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਤੋਂ 4 ਵੋਟ ਜ਼ਿਆਦਾ ਮਿਲੇ ਹਨ । ਮੇਅਰ ਦੀ ਚੋਣ ਦੇ ਲਈ ਚੰਡੀਗੜ੍ਹ ਦੇ MP ਸਮੇਤ 35 ਕੌਂਸਲਰਾਂ ਨੇ ਵੋਟ ਪਾਇਆ । ਬੀਜੇਪੀ ਦੇ ਮਨੋਜ ਸੋਲਕਰ ਨੂੰ 16 ਵੋਟ ਹਾਸਲ ਹੋਏ ਜਦਕਿ ਬੀਜੇਪੀ ਕੋਲ 15 ਵੋਟ ਸਨ ਮੰਨਿਆ ਜਾ ਰਿਹਾਾ ਹੈ ਕਿ ਅਕਾਲੀ ਦਲ ਦੇ ਇੱਕ ਕੌਂਸਲਰ ਨੇ ਵੀ ਬੀਜੇਪੀ ਨੂੰ ਵੋਟ ਦਿੱਤਾ ਹੈ । ਜਦਕਿ ਕਾਂਗਰਸ ਅਤੇ ਆਪ ਗਠਜੋੜ ਕੋਲ 20 ਕੌਂਸਲਰ ਸਨ ਪਰ ਦੋਵਾਂ ਪਾਰਟੀਆਂ ਦੇ 8 ਵੋਟ ਰੱਦ ਕਰ ਦਿੱਤੇ ਉਨ੍ਹਾਂ ਨੂੰ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ । ਵੋਟ ਰੱਦ ਕਿਉਂ ਹੋਏ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਉਧਰ ਵਿਰੋਧ ਵਿੱਚ ਕਾਂਗਰਸ ਅਤੇ ਆਪ ਦੋਵਾਂ ਨੇ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਵੋਟਿੰਗ ਦਾ ਬਾਇਕਾਰ ਕਰ ਦਿੱਤਾ ਹੈ ।

ਆਮ ਆਦਮੀ ਪਾਰਟੀ ਨੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਉਹ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ । INDIA ਗਠਜੋੜ ਮੁਤਾਬਿਕ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨਣ ਤੋਂ ਪਹਿਲਾਂ ਦੋਵੇ ਉਮੀਦਵਾਰਾਂ ਦੇ ਏਜੰਟ ਨੂੰ ਬੁਲਾਇਆ ਜਾਂਦਾ ਹੈ । ਪਰ ਚੋਣ ਅਫਸਰ ਨੇ ਅਜਿਹਾ ਕੁਝ ਨਹੀਂ ਕੀਤਾ ਹੈ । ਉਧਰ ਬੀਜੇਪੀ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਆਪ ਆਪਣੇ ਕੌਂਸਲਰਾਂ ਨੂੰ ਸੰਭਾਲ ਨਹੀਂ ਸਕੇ,ਉਨ੍ਹਾਂ ਨੇ ਸਾਡੇ ਉਮੀਦਵਾਰ ਨੂੰ ਵੋਟ ਕੀਤੀ ਹੈ। ਹਾਰ ਤੋਂ ਬਾਅਦ ਉਹ ਬੇਵਜ੍ਹਾ ਇਲਜ਼ਾਮ ਲੱਗਾ ਰਹੇ ਹਨ । ਬੀਜੇਪੀ ਗਿਣਤੀ ਘੱਟ ਹੋਣ ਦੇ ਬਾਵਜੂਦ ਲਗਾਤਾਰ ਦਾਅਵਾ ਕਰ ਰਹੀ ਸੀ ਕਿ ਮੇਅਰ ਉਨ੍ਹਾਂ ਦਾ ਹੀ ਬਣੇਗੀ । ਚੰਡੀਗੜ੍ਹ ਦੇ ਮੇਅਰ ਦੀ ਵੋਟਿੰਗ ਤੋਂ ਪਹਿਲਾਂ ਆਪ ਸੁਪ੍ਰੀਮੋ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਮੇਅਰ ਦੀ ਚੋਣ ਇੰਡੀਆ ਗਠਜੋੜ ਦਾ ਪਹਿਲਾਂ ਟੈਸਟ ਹੋਵੇਗਾ । ਯਾਨੀ ਇੰਡੀਆ ਗਠਜੋੜ ਆਪਣਾ ਪਹਿਲਾਂ ਟੈਸਟ ਪਾਸ ਨਹੀਂ ਕਰ ਸਕੀ।

ਹਾਈਕੋਰਟ ਦੇ ਆਦੇਸ਼ ਮੁਤਾਬਿਕ ਵੋਟਿੰਗ ਦੀ ਪੂਰੀ ਪ੍ਰਕਿਆ ਦੀ ਵੀਡੀਓ ਗਰਾਫੀ ਹੋਈ ਸੀ । ਡੀਸੀ ਵੱਲੋਂ ਵੋਟਿੰਗ ਤੋਂ ਪਹਿਲਾਂ ਬੈਲੇਟ ਪੇਪਰ ‘ਤੇ ਕਿਵੇਂ ਵੋਟਿੰਗ ਕਰਨੀ ਹੈ ਇਸ ਬਾਰੇ ਸਮਝਾਇਆ ਗਿਆ ਸੀ । ਬੈਲੇਟ ਬਾਕਸ ਹਾਊਸ ਵਿੱਚ ਚੈੱਕ ਕਰਵਾਇਆ ਗਿਆ ਸੀ । ਇਸ ਤੋਂ ਪਹਿਲਾਂ 18 ਜਨਵਰੀ ਨੂੰ ਚੰਡੀਗੜ੍ਹ ਦਾ ਮੇਅਰ ਚੁਣਿਆ ਜਾਣਾ ਸੀ,ਪਰ ਚੋਣ ਅਫਸਰ ਦੀ ਤਬੀਅਤ ਵਿਗੜਨ ਦੀ ਵਜ੍ਹਾ ਕਰਕੇ ਡੀਸੀ ਚੰਡੀਗੜ੍ਹ ਨੇ 6 ਫਰਵਰੀ ਨਵੀਂ ਵੋਟਿੰਗ ਦੀ ਤਰੀਕ ਮਿੱਥੀ ਸੀ । ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਬਹਿਸ ਤੋਂ ਬਾਅਦ ਅਦਾਲਤ ਨੇ 30 ਜਨਵਰੀ ਵੋਟਿੰਗ ਦੀ ਤਰੀਕ ਤੈਅ ਕੀਤੀ ਸੀ ।