ਬਿਉਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (HARYANA ASSEMBLY ELECTION 2024) ਵਿੱਚ ਵੱਡੀ ਹਲਚਲ ਹੋਈ ਹੈ। ਬੀਜੇਪੀ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ (MANOHAR LAL KHATTAR) ਨੇ ਨਰਾਜ਼ ਚੱਲ ਰਹੀ ਸਿਰਸਾ ਤੋਂ ਐੱਮਪੀ ਕੁਮਾਰੀ ਸ਼ੈਲਜਾ (KUMARI SHELJA) ਨੂੰ ਬੀਜੇਪੀ (BJP) ਵਿੱਚ ਆਉਣ ਦੀ ਆਫਰ ਦਿੱਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ (RANDEEP SINGH SUJEWALA) ਵੀ ਬੀਜੇਪੀ ਵਿੱਚ ਆ ਸਕਦੇ ਹਨ। ਮਨੋਹਰ ਲਾਲ ਖੱਟਰ ਨੇ ਕਿਹਾ ਸਿਆਸਤ ਵਿੱਚ ਕੁਝ ਵੀ ਮੁਨਕਿਨ ਹੈ।
ਮਨੋਹਰ ਲਾਲ ਖੱਟਰ ਨੇ ਇਲਜ਼ਾਮ ਲਗਾਇਆ ਭੁਪਿੰਦਰ ਸਿੰਘ ਹੁੱਡਾ ਅਤੇ ਗਾਂਧੀ ਪਰਿਵਾਰ ਨੇ ਸ਼ੈਲਜਾ ਦਾ ਅਪਮਾਨ ਕੀਤਾ ਹੈ ਉਨ੍ਹਾਂ ਨੂੰ ਸ਼ਰਮ ਨਹੀਂ ਆਈ। ਸ਼ੈਲਜਾ ਨੂੰ ਗਾਲਾਂ ਤੱਕ ਕੱਢ ਦਿੱਤੀਆਂ ਗਈਆਂ। ਖੱਟਰ ਦਾ ਬਿਆਨ ਉਸ ਵੇਲੇ ਆਇਆ ਹੈ ਜਦੋਂ ਕੁਮਾਰੀ ਸ਼ੈਲਜਾ ਪਿਛਲੇ ਹਫਤੇ ਤੋਂ ਪਾਰਟੀ ਲਈ ਪ੍ਰਚਾਰ ਨਹੀਂ ਕਰ ਰਹੀ ਹੈ। ਉਹ ਆਪਣੇ ਘਰ ਹਮਾਇਤੀਆਂ ਨੂੰ ਮਿਲ ਰਹੀ ਹੈ। ਸ਼ੈਲਜਾ ਦਾ ਪ੍ਰਭਾਵ ਦਲਿਤ ਵੋਟਰਾਂ ਵਿੱਚ ਕਾਫੀ ਹੈ। ਉਨ੍ਹਾਂ ਦਾ ਇੱਕ ਇਸ਼ਾਰਾ ਕਾਂਗਰਸ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਬੀਜੇਪੀ ਇਸੇ ਫਾਇਦਾ ਦੀ ਤਲਾਸ਼ ਕਰ ਰਹੀ ਹੈ। ਦਰਅਸਲ ਸ਼ੈਲਜਾ ਵਿਧਾਨ ਸਭਾ ਚੋਣ ਲੜਨਾ ਚਾਹੁੰਦੀ ਸੀ ਅਤੇ ਆਪਣੇ ਆਪ ਨੂੰ ਸੀਐੱਮ ਅਹੁਦੇ ਦੇ ਲਈ ਉਮੀਦਵਾਰ ਦੱਸ ਰਹੀ ਸੀ। ਪਰ ਪਾਰਟੀ ਨੇ ਉਨ੍ਹਾਂ ਨੂੰ ਚੋਣ ਨਹੀਂ ਲੜਵਾਈ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਟਿਕਟ ਵੀ ਜ਼ਿਆਦਾ ਨਹੀਂ ਦਿੱਤੇ।
ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਸ਼ੈਲਜਾ ਨਰਾਜ਼ ਨਹੀਂ ਹੈ ਚੋਣਾਂ ਵੇਲੇ ਪਾਰਟੀ ਦਾ ਹਰ ਆਗੂ ਇਕੱਠਾ ਹੈ। ਉਨ੍ਹਾਂ ਕਿਹਾ ਕਿਸੇ ਆਗੂ ਨਾਲ ਮਤਭੇਦ ਜ਼ਰੂਰ ਹੋ ਸਕਦੇ ਹਨ।
ਇਹ ਵੀ ਪੜ੍ਹੋ – ਸਿੱਖ ਜਥੇਬੰਦੀਆਂ ਨੇ ਗ੍ਰਹਿ ਮੰਤਰੀ ਨੂੰ ਕੀਤੀ ਰਾਹੁਲ ਗਾਂਧੀ ਦੀ ਸ਼ਿਕਾਇਤ! ‘ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ, ਲੀਗਲ ਐਕਸ਼ਨ ਹੋਵੇ’