‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਿੰਘੂ ਅਤੇ ਟਿਕਰੀ ਬਾਰਡਰ ਖੋਲ੍ਹਣ ਦੇ ਬਾਰੇ ਮੁਲਾਕਾਤ ਕੀਤੀ ਹੈ। ਖੱਟਰ ਨੇ ਕਿਹਾ, “ਮੈਂ ਅਮਿਤ ਸ਼ਾਹ ਨਾਲ ਅੱਜ ਬੈਠਕ ਕੀਤੀ ਹੈ। ਅਸੀਂ ਉਨ੍ਹਾਂ ਨੂੰ ਸਿੰਘੂ ਅਤੇ ਟਿਕਰੀ ਬਾਰਡਰ ਖੋਲ੍ਹਣ ਬਾਰੇ ਵੇਰਵਾ ਦਿੱਤਾ ਹੈ। ਮੈਂ ਉਨ੍ਹਾਂ ਨੂੰ ਸੂਬੇ ਵਿੱਚ ਕਈ ਥਾਂਈਂ ਕਿਸਾਨ ਅੰਦੋਲਨ ਹੋਣ ਬਾਰੇ ਵੀ ਜਾਣਕਾਰੀ ਦਿੱਤੀ। ਮੈਨੂੰ ਉਮੀਦ ਹੈ ਕਿ ਬਾਰਡਰ ਜਲਦੀ ਖੋਲ੍ਹੇ ਜਾਣਗੇ।”
ਉਨ੍ਹਾਂ ਕਿਹਾ, “ਸੋਨੀਪਤ ਜ਼ਿਲ੍ਹੇ ਦੇ ਸਿੰਘੂ ਬਾਰਡਰ ਨਾਲ ਲੱਗਦੇ ਕੁੱਝ ਪਿੰਡਾਂ ਦੇ ਲੋਕ ਮੈਨੂੰ ਮਿਲਣ ਆਏ ਅਤੇ ਸਿੰਘੂ ਬਾਰਡਰ ਨਾਲ ਲੱਗਦਾ ਰਾਹ ਖੋਲ੍ਹਣ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਵੀ ਇਸ ਦਾ ਨੋਟਿਸ ਲਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਮੁਸ਼ਕਲ ਹੱਲ ਹੋ ਜਾਵੇਗੀ।”